ਗੈਂਗਸਟਰ ਲਖਬੀਰ ਸਿੰਘ ਲੰਡਾ ਦੀ ਗੈਂਗ ਦਾ ਮੈਂਬਰ ਕਰਨ ਮਾਨ ਬਿਹਾਰ ’ਚੋਂ ਗ੍ਰਿਫ਼ਤਾਰ

09/28/2022 1:44:41 AM

ਨੈਸ਼ਨਲ ਡੈਸਕ : ਅੰਮ੍ਰਿਤਸਰ ਦੇ ਖ਼ਤਰਨਾਕ ਅਪਰਾਧੀ ਕਰਨ ਮਾਨ ਸਿੰਘ ਨੂੰ ਜਮੁਈ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਕੈਨੇਡਾ ’ਚ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੀ ਗੈਂਗ ਦਾ ਮੈਂਬਰ ਹੈ। ਪੰਜਾਬ ’ਚ ਦਰਜਨਾਂ ਮਾਮਲਿਆਂ ’ਚ ਪੁਲਸ ਇਸ ਦੀ ਭਾਲ ਕਰ ਰਹੀ ਸੀ। ਉਸ ਨੂੰ ਗੜ੍ਹੀ ਥਾਣਾ ਖੇਤਰ ਦੇ ਦਰਿਮਾ ਇਲਾਕੇ ਤੋਂ ਪੁਲਸ ਦੇ ਟੈਕਨੀਕਲ ਸੈੱਲ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਕਰਨ ਮਾਨ ਨੂੰ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੰਜਾਬ ਦੇ ਏਕਤਾ ਨਗਰ ਚਾਮਰੰਗ ਰੋਡ ਨਿਵਾਸੀ ਕਰਨ ਮਾਨ ਦੇ ਖ਼ਿਲਾਫ਼ ਅੰਮ੍ਰਿਤਸਰ ’ਚ ਮਾਮਲੇ ਦਰਜ ਹਨ। ਮੰਗਲਵਾਰ ਨੂੰ ਜਮੁਈ ਨਗਰ ਥਾਣੇ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਉਕਤ ਜਾਣਕਾਰੀ ਐੱਸ. ਡੀ. ਪੀ. ਓ. ਡਾ. ਰਾਕੇਸ਼ ਕੁਮਾਰ ਨੇ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ ’ਚ BDPO ਤੇ ਬਲਾਕ ਸੰਮਤੀ ਦਾ ਚੇਅਰਮੈਨ ਕੀਤਾ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਪੁਲਸ ਸੁਪਰਡੈਂਟ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਖ਼ਤਰਨਾਕ ਅਪਰਾਧੀ ਕਰਨ ਮਾਨ ਅਤੇ ਅਰਜੁਨ ਮਾਨ ਗੜ੍ਹੀ ਇਲਾਕੇ ’ਚ ਲੁਕੇ ਹੋਏ ਹਨ ਅਤੇ ਦੋਵਾਂ ਦੇ ਸਬੰਧ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਨਾਲ ਹਨ। ਸੂਚਨਾ ਦੇ ਮੱਦੇਨਜ਼ਰ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਏ. ਐੱਸ. ਪੀ. ਮੁਹਿੰਮ ਓਂਕਾਰ ਨਾਥ ਅਤੇ ਐੱਸ. ਡੀ. ਪੀ. ਓ. ਦੇ ਨਾਲ ਕਈ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਦੋਵਾਂ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਪਿੰਡ ਦਰਿਮਾ ਅਤੇ ਆਸ-ਪਾਸ ਦੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪਿੰਡ ਦਰਿਮਾ ਪਿੰਡ ਤੋਂ ਇਕ ਵਿਅਕਤੀ ਸ਼ੱਕੀ ਹਾਲਾਤ ’ਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੱਕ ਪੈਣ ’ਤੇ ਜਵਾਨਾਂ ਨੇ ਉਸ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਕਰਨ ਮਾਨ ਨੇ ਦੱਸਿਆ ਅਤੇ ਇਹ ਵੀ ਮੰਨਿਆ ਕਿ ਉਸ ਦੇ ਖ਼ਿਲਾਫ਼ ਅੰਮ੍ਰਿਤਸਰ, ਪੰਜਾਬ ’ਚ ਕਈ ਗੰਭੀਰ ਮਾਮਲੇ ਦਰਜ ਹਨ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਦਰਿਮਾ ’ਚ ਲੁਕਣ ਲਈ ਆਇਆ ਸੀ। ਇਸ ਦੇ ਨਾਲ ਹੀ ਉਸ ਨੇ ਇਹ ਵੀ ਮੰਨਿਆ ਕਿ ਉਸ ਦਾ ਸਬੰਧ ਕੈਨੇਡਾ ਗੈਂਗ ਨਾਲ ਹੈ ਅਤੇ ਉਹ ਅਸਲਾ ਸਪਲਾਇਰ ਗੈਂਗ ਨਾਲ ਵੀ ਸਬੰਧ ਰੱਖਦਾ ਹੈ। ਕਰਨ ਮਾਨ ਦੇ ਵੇਰਵੇ ਖੁਫ਼ੀਆ ਵਿਭਾਗ ਨਾਲ ਸਾਂਝੇ ਕੀਤੇ ਗਏ ਸਨ ਅਤੇ ਇਸ ਸਬੰਧੀ ਪੰਜਾਬ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ ਵਿਧਾਨ ਸਭਾ ’ਚ ‘ਭਰੋਸਗੀ ਮਤਾ’ ਪੇਸ਼, ਭਾਜਪਾ ਨੇ ਬੁਲਾਈ ਜਨਤਾ ਦੀ ਵਿਧਾਨ ਸਭਾ, ਪੜ੍ਹੋ Top 10

ਪੰਜਾਬ ਪੁਲਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਕਤ ਮੁਜਰਿਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਹਨ ਅਤੇ ਉਹ ਪੰਜਾਬ ਦਾ ਖ਼ਤਰਨਾਕ ਅਪਰਾਧੀ ਹੈ। ਬਾਅਦ ’ਚ ਪੁਲਸ ਨੇ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰਨ ਮਾਨ ਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ। ਉਕਤ ਕਾਰਵਾਈ ’ਚ ਐੱਸ. ਡੀ. ਪੀ. ਓ. ਜਮੁਈ ਡਾ. ਰਾਕੇਸ਼ ਕੁਮਾਰ ਖਹਿਰਾ, ਐੱਸ.ਐੱਚ.ਓ. ਸਿੱਧੇਸ਼ਵਰ ਪਾਸਵਾਨ, ਗੜ੍ਹੀ ਦੇ ਐੱਸ.ਐੱਚ.ਓ. ਸੰਜੀਤ ਕੁਮਾਰ, ਐਕਸਪੀਡੀਸ਼ਨ ਟੀਮ, ਨਕਸਲ ਅਤੇ ਟੈਕਨੀਕਲ ਸੈੱਲ ਤੋਂ ਇਲਾਵਾ ਐੱਸ. ਟੀ. ਐੱਫ. ਅਤੇ ਐੱਸ.ਐੱਸ. ਦੇ ਜਵਾਨ ਸ਼ਾਮਲ ਸਨ।

Manoj

This news is Content Editor Manoj