ਲੁਧਿਆਣਾ ਪੁਲਸ ਨਾਲ ਝੜਪ ਤੋਂ ਬਾਅਦ ਗੈਂਗਸਟਰ ਜਿੰਦੀ ਦੀ ਵੀਡੀਓ ਆਈ, ਦਿੱਤਾ ਸਪੱਸ਼ਟੀਕਰਨ

10/31/2022 6:30:15 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਬੀਤੇ ਦਿਨੀਂ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਦੇਰ ਰਾਤ ਲੁਧਿਆਣਾ ਦੇ ਸੀ. ਆਈ. ਏ. ਸਟਾਫ ਦੀ ਗੈਂਗਸਟਰ ਜਤਿੰਦਰ ਸਿੰਘ ਜਿੰਦੀ ਨਾਲ ਝੜਪ ਹੋਈ ਸੀ। ਪੁਲਸ ਨੇ ਗੈਂਗਸਟਰ ਨੂੰ ਰੋਕਣ ਲਈ ਫਾਇਰਿੰਗ ਵੀ ਕੀਤੀ ਪਰ ਉਹ ਪੁਲਸ ਦੇ ਹੱਥ ਨਹੀਂ ਲੱਗ ਸਕਿਆ ਸੀ। ਲੁਧਿਆਣਾ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਜਿੰਦੀ ਸੀ ਕੈਟਾਗਿਰੀ ਦਾ ਗੈਂਗਸਟਰ ਹੈ, ਜਿਸ ਨੂੰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਵੀ ਕੀਤੇ ਗਏ। ਪੁਲਸ ਸ਼ਹਿਰ ’ਚ ਲੱਗੇ ਕੈਮਰਿਆਂ ਦੀ ਮਦਦ ਨਾਲ ਜਾਂਚ ਕਰ ਰਹੀ ਹੈ ਕਿ ਗੈਂਗਸਟਰ ਕਿਸ ਦਿਸ਼ਾ ’ਚ ਗਿਆ ਸੀ। ਹੁਣ ਗੈਂਗਸਟਰ ਜਤਿੰਦਰ ਸਿੰਘ ਜਿੰਦੀ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਵਿਚ ਉਹ ਇਸ ਪੂਰੇ ਮਾਮਲੇ ਦੀ ਸਫਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਕੀ ਕਿਹਾ ਗੈਂਗਸਟਰ ਜਿੰਦੀ ਨੇ

ਵੀਡੀਓ ਵਿਚ ਜਿੰਦੀ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਜਿੰਦੀ ਨੇ ਕਿਹਾ ਕਿ ਪੁਲਸ ਮੈਨੂੰ ਟਾਰਗੇਟ ਕਰ ਰਹੀ ਹੈ।ਸੀ. ਆਈ. ਏ. ਸਟਾਫ ਦੇ ਤਿੰਨ ਲੋਕ ਬਿਨਾਂ ਵਰਦੀ ਵਿਚ ਪੈਟਰੋਲ ਪੰਪ ਦੇ ਨੇੜੇ ਖੜ੍ਹੇ ਸਨ। ਜਿੰਦੀ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੇ ਨਾਲ ਜਗਰਾਓਂ ਪੁਲ਼ ਤੋਂ ਉਤਰ ਰਿਹਾ ਸੀ। ਇੰਨੇ ਵਿਚ ਤਿੰਨ ਲੋਕ ਗੱਡੀ ’ਚੋਂ ਉੱਤਰੇ ਅਤੇ ਪਿਸਤੌਲ ਕੱਢ ਕੇ ਉਸ ਨੂੰ ਹੇਠਾਂ ਉੱਤਰਨ ਲਈ ਕਿਹਾ। ਜ਼ਿੰਦੀ ਨੇ ਕਿਹਾ ਕਿ ਉਸ ਨੇ ਸਮਝਿਆ ਕਿ ਸ਼ਾਇਦ ਕੋਈ ਗੈਂਗਸਟਰ ਹਨ, ਜੋ ਉਸ ਨੂੰ ਟਾਰਗੇਟ ਕਰਨ ਲਈ ਆਏ ਹਨ। ਇਹ ਸੋਚ ਕੇ ਉਸ ਨੇ ਗੱਡੀ ਭਚਾ ਲਈ। ਜਿੰਦੀ ਮੁਤਾਬਕ ਉਸ ਨੇ ਕਿਸੇ ’ਤੇ ਕੋਈ ਪਿਸਤੌਲ ਨਹੀਂ ਤਾਣੀ ਹੈ। ਨਾ ਹੀ ਕੋਈ ਗੋਲ਼ੀ ਚਲਾਈ ਹੈ। ਜਿੰਦੀ ਨੇ ਕਿਹਾ ਕਿ ਪੁਲਸ ਜਿਸ ਮੁਕੱਦਮੇ ਵਿਚ ਉਸ ਨਾਲ ਟ੍ਰਾਇਲ ’ਤੇ ਲੈਣ ਦੀ ਗੱਲ ਕਰ ਰਹੀ ਹੈ, ਉਸ ਮੁਕੱਦਮੇ ਵਿਚ ਉਸ ਦਾ ਰਾਜ਼ੀਨਾਮਾ ਹੋ ਚੁੱਕਾ ਹੈ, ਜਿਸ ਦੀ ਹਾਈਕੋਰਟ ਵਿਚ ਕੈਂਸਲੇਸ਼ਨ ਦੀ ਪਟੀਸ਼ਨ ਦਾਇਰ ਕੀਤੀ ਹੋਈਹੈ। ਜਿੰਦੀ ਨੇ ਕਿਹਾ ਕਿ ਮੈਨੂੰ ਗੈਂਗਸਟਰ ਬਣਾਇਆ ਜਾ ਰਿਹਾ ਹੈ। ਮੈਂ ਆਪਣੀ ਜ਼ਿੰਦਗੀ ਸਾਦਗੀ ਨਾਲ ਬਸਰ ਕਰ ਰਿਹਾ ਹਾਂ, ਮੈਨੂੰ ਟਾਰਗੇਟ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਨੂੰ ਮਿਲੀ ਮੌਤ, ਦੇਖੋ ਮੌਕੇ ਦੀ ਖ਼ੌਫਨਾਕ ਵੀਡੀਓ

ਕੌਣ ਹੈ ਜਿੰਦੀ 

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਗੈਂਗਸਟਰ ਜਿੰਦੀ ਦਾ ਸੰਬੰਧ ਕਾਂਗਰਸ ਦੇ ਇਕ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਨਾਲ ਹੈ। ਇਸ ਤੋਂ ਇਲਾਵਾ ਜਿੰਦੀ ਦੇ ਇਕ ਸਾਬਕਾ ਵਿਧਾਇਕ ਨਾਲ ਵੀ ਨੇੜਤਾ ਹੈ। ਜਿੰਦੀ ’ਤੇ ਲਗਭਗ 14 ਕੇਸ ਦਰਜ ਹਨ, ਜਿਸ ਦੇ ਚੱਲਦੇ ਜਿੰਦੀ ਪਿਛਲੇ 1 ਸਾਲ ਤੋਂ ਭਗੌੜਾ ਹੈ। ਪੁਲਸ ਵਲੋਂ ਸਰਗਰਮੀ ਨਾਲ ਜਿੰਦੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਤਿੰਦਰ ਜਿੰਦੀ ਦਾ ਸਿਆਸੀ ਸਬੰਧ ਹਲਕਾ ਪੂਰਵੀ ਤੋਂ ਸਾਹਮਣੇ ਆ ਰਿਹਾ ਹੈ। ਜਿੰਦੀ ਨੇ ਫੇਸਬੁੱਕ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ’ਚ ਉਹ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਸੰਜੇ ਤਲਵੜ ਨਾਲ ਇਕ ਚੋਣ ਰੈਲੀ ’ਚ ਸਟੇਜ ’ਤੇ ਖੜ੍ਹਾ ਹੈ। ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਵੇਲੇ ਜਿੰਦੀ ਦਾ ਕਾਂਗਰਸ ਵਿਚ ਕਾਫੀ ਰੁਤਬਾ ਸੀ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਮਾਂ-ਪੁੱਤ ਨਾਲ ਰਸਤੇ ’ਚ ਵਾਪਰੀ ਅਣਹੋਣੀ, ਇਕੱਠਿਆਂ ਹੋਈ ਮੌਤ

ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਚੋਣ 

ਜਿੰਦੀ ਦੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਦਬਾਅ ਕਾਰਨ ਜਿੰਦੀ ਕਾਂਗਰਸ ਦੇ ਕਾਰਜਕਾਲ ਦੌਰਾਨ ਪੁਲਸ ਗ੍ਰਿਫ਼ਤਾਰ ਤੋਂ ਬਚਦਾ ਰਿਹਾ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੰਦੀ ਖੁਦ ਵੀ ਆਜ਼ਾਦ ਉਮੀਦਵਾਰ ਵਜੋਂ ਨਿਗਮ ਚੋਣ ਲੜ ਚੁੱਕਾ ਹੈ। ਉਸ ਸਮੇਂ ਜਿੰਦੀ ਨੂੰ ਕਰੀਬ 1200 ਵੋਟਾਂ ਮਿਲੀਆਂ ਸਨ। ਜਿੰਦੀ ਨੇ ਕਾਂਗਰਸ ਦੇ ਜਗਦੀਸ਼ ਲਾਲ ਦੀਸ਼ਾ ਅਤੇ ਅਕਾਲੀ ਦਲ ਦੇ ਸਰਬਜੀਤ ਸਿੰਘ ਲਾਡੀ ਨਾਲ ਖ਼ਿਲਾਫ਼ ਚੋਣ ਲੜੀ ਸੀ। ਜਿਸ ਵਿਚ ਅਕਾਲੀ ਦਲ ਦੇ ਸਰਬਜੀਤ 295 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। 

ਇਹ ਵੀ ਪੜ੍ਹੋ : ਸੰਗਤ ਦੇ ਠਾਠਾਂ ਮਾਰਦੇ ਇਕੱਠ ’ਚ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅੰਮ੍ਰਿਤਪਾਲ ਸਿੰਘ, ਦਿੱਤੇ ਵੱਡੇ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh