ਖਤਰਨਾਕ ਗੈਂਗਸਟਰ ਗੋਰੂ ਬੱਚਾ ਦਾ ਕਰੀਬੀ ਭਿੰਦਾ ਸਾਥੀਆਂ ਸਮੇਤ ਗ੍ਰਿਫਤਾਰ
06/29/2016 5:59:29 PM
ਗੋਰਾਇਆ (ਕੋਸ਼ਲ, ਪ੍ਰੀਤ) — ਲੁਧਿਆਣਾ ਦੇ ਖਤਰਨਾਕ ਗੈਂਗਸਟਰ ਗੋਰੂ ਬੱਚਾ ਦੇ ਕਰੀਬੀ ਮੰਨੇ ਜਾਂਦੇ ਗੈਂਗਸਟਰ ਭਿੰਦਾ ਨੂੰ ਐਸ. ਟੀ. ਐਫ. ਦੀ ਟੀਮ ਨੇ ਛੇ ਸਾਥੀਆਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐਸ. ਟੀ. ਐਫ. ਦੇ ਏ. ਆਈ. ਜੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗੈਂਗ ਜਲੰਧਰ ਅਤੇ ਕਪੂਰਥਲਾ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ, ਜਿਸ ਨੂੰ ਪੁਲਸ ਨੇ ਨਾਕਾਮ ਕਰ ਦਿੱਤਾ ਹੈ।
ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਗੋਰੂ ਬੱਚਾ ਦੇ ਕਰੀਬੀ ਹਨ ਅਤੇ ਇਨ੍ਹਾਂ ਪਾਸੋਂ ਕਈ ਖੁਲਾਸੇ ਹੋ ਸਕਦੇ ਹਨ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨੂਰਮਹਿਲ ਦੇ ਗੁਰਦੀਪ ਸਿੰਘ ਭਿੰਦਾ, ਲੋਹੀਆਂ ਦੇ ਜਸਵੰਤ ਸਿੰਘ ਜੱਸੂ, ਫਿਲੌਰ ਦੇ ਸੰਦੀਪ ਲੱਲਾ, ਕਪੂਰਥਲਾ ਦੇ ਮਨਦੀਪ, ਕੁਲਦੀਪ, ਗੋਰਾਇਆਂ ਦੇ ਮੁਕਲ ਅਤੇ ਮਹਿਤਪੁਰ ਦੇ ਰਾਕੇਸ਼ ਦੇ ਰੂਪ ਵਿਚ ਹੋਈ ਹੈ। ਗ੍ਰਿਫਤਾਰ ਕੀਤੇ ਗੈਂਗਸਟਰਾਂ ਤੋਂ 8 ਲੱਖ ਰੁਪਏ, 5 ਪਿਸਤੌਲਾਂ, 1 ਦੋਨਾਲੀ ਅਤੇ 1 ਰਾਈਫਲ ਬਰਾਮਦ ਹੋਈ ਹੈ।