ਲੁਧਿਆਣਾ ਦੇ 'ਬਦਮਾਸ਼ ਗੋਰੂ ਬੱਚਾ' ਨੇ ਪੇਸ਼ੀ ਦੌਰਾਨ ਕੀਤੇ ਵੱਡੇ ਖੁਲਾਸੇ

07/20/2019 10:34:12 AM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਬਦਮਾਸ਼ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਨੇ ਜ਼ਿਲਾ ਅਦਾਲਤ 'ਚ ਪੇਸ਼ੀ ਦੌਰਾਨ ਵੱਡੇ ਖੁਲਾਸੇ ਕਰਦਿਆਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਗੋਰੂ ਬੱਚਾ ਨੇ ਕਿਹਾ ਹੈ ਕਿ ਜੇਲ 'ਚ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਜੇਲ ਪ੍ਰਸ਼ਾਸਨ ਅਤੇ ਕਈ ਉੱਚ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਏ ਹਨ। ਗੋਰੂ ਬੱਚਾ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਭੁੱਖ-ਹੜਤਾਲ 'ਤੇ ਹੈ ਕਿਉਂਕਿ ਉਸ ਨੂੰ ਸਹੀ ਖਾਣਾ ਵੀ ਨਸੀਬ ਨਹੀਂ ਹੋ ਰਿਹਾ।

ਉਸ ਨੇ ਕਿਹਾ ਕਿ ਮੇਰੇ ਨਾਲ ਗਲਤ ਹੋਣ 'ਤੇ ਡੀ. ਆਈ. ਜੀ. ਜਾਖੜ ਜ਼ਿੰਮੇਵਾਰ ਹੋਣਗੇ। ਗੋਰੂ ਬੱਚਾ ਨੇ ਕਿਹਾ ਕਿ ਖੁੰਦਕ ਦੇ ਕਾਰਨ ਉਸ ਨੂੰ ਵੱਖ-ਵੱਖ ਜੇਲਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ। ਗੋਰੂ ਬੱਚਾ ਦੀ ਮਾਂ ਨੇ ਵੀ ਜੇਲ ਪ੍ਰਸ਼ਾਸਨ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਗੌਰਵ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਗੋਰੂ ਬੱਚਾ ਦੇ ਵਕੀਲ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

Babita

This news is Content Editor Babita