ਗੈਂਗਸਟਰ ਗੋਪੀ ਲਖਨਊ ''ਚ ਗ੍ਰਿਫਤਾਰ, ਵਿੱਕੀ ਗੌਂਡਰ ਨੇ ਫੇਸਬੁੱਕ ''ਤੇ ਕੀਤਾ ਖੁਲਾਸਾ, ਪੁਲਸ ਨੇ ਧਾਰੀ ਚੁੱਪ (ਤਸੀਵਰਾਂ)

09/14/2017 9:34:18 PM

ਨਾਭਾ — ਨਾਭਾ ਜੇਲ ਬ੍ਰੇਕ ਕਾਂਡ 'ਚ ਪੁਲਸ ਦੀ ਵਰਦੀ ਪਾ ਕੇ ਗੈਂਗਸਟਰ ਵਿੱਕੀ ਗੌਂਡਰ ਤੇ ਉਸਦੇ ਪੰਜ ਸਾਥੀਆਂ ਨੂੰ ਜੇਲ 'ਚੋਂ ਭਜਾਉਣ 'ਚ ਮਦਦ ਕਰਨ ਵਾਲੇ ਗੈਂਗਸਟਰ ਗੁਰਪ੍ਰੀਤ ਉਰਫ ਗੋਪੀ ਘਨਸ਼ਾਮਪੁਰ ਨੂੰ ਪੰਜਾਬ ਪੁਲਸ ਨੇ ਉਤਰ ਪ੍ਰੇਦਸ਼ ਪੁਲਸ ਦੀ ਮਦਦ ਨਾਲ ਲਖਨਊ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 10 ਸੰਤਬਰ ਨੂੰ ਗੋਪੀ ਨੂੰ ਗ੍ਰਿਫਤਾਰ ਕੀਤਾ ਸੀ ਪਰ ਅਜੇ ਤਕ ਇਸ ਦੀ ਗ੍ਰਿਫਤਾਰੀ ਦਾ ਖੁਲਾਸਾ ਨਹੀਂ ਕੀਤਾ ਹੈ। ਗੋਪੀ ਘਨਸ਼ਾਮਪੁਰ ਦੀ ਗ੍ਰਿਫਤਾਰੀ ਦਾ ਖੁਲਾਸਾ ਗੈਂਗਸਟਰ ਵਿੱਕੀ ਗੌਂਡਰ ਨੇ ਆਪਣੀ ਫੇਸਬੁੱਕ ਵਾਲ ਅਪਡੇਟ ਕਰਕੇ ਕੀਤਾ ਹੈ। ਹਾਲਾਂਕਿ ਪੰਜਾਬ ਪੁਲਸ ਨੇ ਘਨਸ਼ਾਮਪੁਰ ਦੀ ਗ੍ਰਿਫਤਾਰੀ ਦੀ ਅਧਿਕਾਰਿਕ ਪੁਸ਼ਟੀ ਨਹੀਂ ਕਰ ਰਹੀ। 


ਗੈਂਗਸਟਰ ਵਿੱਕੀ ਗੌਂਡਰ ਨੇ ਲਿਖਿਆ ਕਿ 'ਆਪਣੇ ਵੀਰ ਗੁਰਪ੍ਰੀਤ ਸਿੰਘ ਉਰਫ ਗੋਪੀ ਘਨਸ਼ਾਮਪੁਰ ਨੂੰ ਪੰਜਾਬ ਪੁਲਸ ਨੇ ਸਹੀ ਸਲਾਮਤ ਗ੍ਰਿਫਤਾਰ ਕੀਤਾ ਹੈ ਪਰ ਹਾਲੇ ਤਕ ਇਸ ਖਬਰ ਦਾ ਕੀਤੇ ਵੀ ਖੁਲਾਸਾ ਨਹੀਂ ਕੀਤਾ। ਸਭ ਗੋਪੀ ਵੀਰ ਦੀ ਸਲਾਮਤੀ ਲਈ ਅਰਦਾਸ ਕਰੋ।' ਸੂਤਰਾਂ ਮੁਤਾਬਕ ਗੈਂਗਸਟਰ ਗੋਪੀ ਨੂੰ ਪੁਲਸ ਨੇ ਲਖਨਊ ਦੇ ਬੱਸ ਸਟੈਂਡ ਨੇੜਿਓ ਗ੍ਰਿਫਤਾਰ ਕੀਤਾ  ਹੈ। ਅਜੇ ਤਕ ਉਸ ਦੀ ਗ੍ਰਿਫਤਾਰੀ ਦੀ ਖਬਰ ਪੁਲਸ ਨੇ ਨਹੀਂ ਦਿਖਾਈ, ਜਿਸ ਦਾ ਕਾਰਨ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ ਹੈ।


ਇਸ ਸੰਬੰਧੀ ਜਦੋਂ ਬਠਿੰਡਾ ਜ਼ੋਨ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਮੇਰੇ ਧਿਆਨ 'ਚ ਅਜਿਹਾ ਮਾਮਲਾ ਨਹੀਂ ਹੈ। ਇਸ ਜ਼ੋਨ ਦੀ ਪੁਲਸ ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਹੈ। ਬਾਕੀ ਜ਼ੋਨ ਦੇ ਬਾਰੇ 'ਚ ਕੁਝ ਦੱਸਿਆ ਨਹੀਂ ਜਾ ਸਕਦਾ ਹੈ।