ਗੈਂਗਸਟਰ ਭੂਰਾ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਅਦਾਲਤ ''ਚ ਕੀਤਾ ਪੇਸ਼

11/11/2017 8:24:07 AM

ਡੇਰਾਬੱਸੀ (ਅਨਿਲ)-ਜ਼ੀਰਕਪੁਰ ਪੁਲਸ ਨੇ ਫਿਰ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਖਤਰਨਾਕ ਗੈਂਗਸਟਰ ਅਮਿਤ ਮਲਿਕ ਉਰਫ ਭੂਰਾ ਨੂੰ ਡੇਰਾਬੱਸੀ ਦੀ ਅਦਾਲਤ ਵਿਚ ਪੇਸ਼ ਕੀਤਾ। 
ਪੁਲਸ ਨੇ ਭੂਰਾ ਨੂੰ ਅਪ੍ਰੈਲ ਮਹੀਨੇ ਵਿਚ ਬਲਟਾਣਾ ਦੇ ਮਸ਼ਹੂਰ ਮੋਬਾਇਲ ਵਿਕਰੇਤਾ ਅਜੈ ਜੈਨ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਪਾਇਆ ਹੈ। ਭੂਰਾ 'ਤੇ ਦੋਸ਼ ਹੈ ਕਿ ਉਸਨੇ ਜੇਲ ਵਿਚ ਬੈਠ ਕੇ ਅਜੈ ਜੈਨ ਦੀ ਹੱਤਿਆ ਦੀ ਸਾਜ਼ਿਸ਼ ਰਚੀ ਤੇ ਸਾਥੀਆਂ ਤੋਂ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ।  
ਭੂਰਾ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਪੁਲਸ ਨੇ ਦੱਸਿਆ ਕਿ ਪੁਲਸ ਦੀ ਨਜ਼ਰ ਵਿਚ ਹੁਣ ਤਕ ਭੂਰਾ 'ਤੇ ਹੱਤਿਆ, ਫਿਰੌਤੀ ਵਰਗੇ ਸੰਗੀਨ ਦੋਸ਼ਾਂ ਦੇ 19 ਮਾਮਲੇ ਚੱਲ ਰਹੇ ਹਨ ਤੇ ਬਲਟਾਣਾ ਵਿਚ ਵਪਾਰੀ ਦਾ ਕਤਲ ਉਸਦਾ 20ਵਾਂ ਮਾਮਲਾ ਹੈ।
ਪੁਲਸ ਨੇ 25 ਜੁਲਾਈ ਨੂੰ ਭੂਰਾ ਨੂੰ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸੀ ।ਅਦਾਲਤ ਤੋਂ 8 ਦਿਨਾਂ ਦੇ ਮਿਲੇ ਰਿਮਾਂਡ ਦੌਰਾਨ ਸਖਤ ਸੁਰੱਖਿਆ ਤਹਿਤ ਉਸ ਤੋਂ ਜ਼ੀਰਕਪੁਰ ਪੁਲਸ ਤੋਂ ਇਲਾਵਾ ਸੀ. ਆਈ. ਏ. ਸਟਾਫ, ਸੀ. ਆਈ. ਡੀ. ਸਮੇਤ ਹੋਰ ਮਹਿਕਮਿਆਂ ਵਲੋਂ ਕੀਤੀ ਪੁਛਗਿੱਛ ਵਿਚ ਭੂਰਾ ਨੇ ਕਬੂਲ ਕੀਤਾ ਸੀ ਕਿ ਉਸ ਨੇ ਜੇਲ ਵਿਚ ਹੀ ਜੈਨ ਹੱਤਿਆ ਮਾਮਲੇ ਦੀ ਸਾਜ਼ਿਸ਼ ਰਚੀ ਸੀ ਤੇ ਉਸ ਨੇ ਆਪਣੇ ਸਾਥੀਆਂ ਰਾਹੀਂ ਵਾਰਦਾਤ ਨੂੰ ਅੰਜਾਮ ਵੀ ਦਿੱਤਾ।