ਹਥਿਆਰਾਂ ਸਮੇਤ ਗੈਂਗਸਟਰ ਗਿਰੋਹ ਕਾਬੂ

09/24/2017 10:01:48 PM

ਚੋਹਲਾ ਸਾਹਿਤ (ਨਈਅਰ)— ਪੁਲਸ ਥਾਣਾ ਚੋਹਲਾ ਸਾਹਿਬ ਦੀ ਪੁਲਸ ਪਾਰਟੀ ਵਲੋਂ ਨਾਕਾਬੰਦੀ ਦੌਰਾਨ ਗੈਂਗਸਟਕ ਗਿਰੋਹ ਦੇ 8 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਮੁਤਾਬਕ ਕਾਲੇ ਰੰਗ ਦੀ ਇਨੋਵਾ ਗੱਡੀ ਤੇ ਬੁਲਟ ਮੋਟਰਸਾਈਕਲ ਸਵਾਰ 8-10 ਨੋਜਵਾਨਾਂ ਨੇ ਪਿੰਡ ਚੰਬਾ ਕਲਾ ਵਿਖੇ ਇਕ ਔਰਤ ਰਸ਼ਪਾਲ ਕੌਰ ਪਤਨੀ ਸੁਖਦੇਵ ਸਿੰਘ ਨਾਲ ਖਿੱਚ-ਧੂਹ ਕੀਤੀ ਤੇ ਹਵਾਈ ਫਾਇਰ ਵੀ ਕੀਤੇ। ਬਾਅਦ 'ਚ ਇਹੀ ਨੌਜਵਾਨ ਪਿੰਡ ਦੇ ਰਹਿਣ ਵਾਲੇ ਸ਼ੰਗਾਰਾ ਸਿੰਘ ਸਿੰਘ ਪੁੱਤਰ ਅਰਜਨ ਸਿੰਘ ਦੇ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਗਏ ਤੇ ਹਵਾਈ ਫਾਇਰ ਕੀਤੇ। ਇਸ ਦੀ ਜਾਣਕਾਰੀ ਜਦੋਂ ਚੋਹਲਾ ਸਾਹਿਬ ਦੇ ਥਾਣਾ ਮੁਖੀ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਨਾਕਾਬੰਦੀ ਕਰਕੇ ਪਿੰਡ ਚੰਬਾ ਕਲਾਂ ਵਲੋਂ ਆ ਰਹੀ ਇਨੋਵਾ 'ਚ ਸਵਾਰ 8 ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਿਰਾਸਤ 'ਚ ਲਏ ਗਏ ਨੌਜਵਾਨਾਂ ਕੋਲੋਂ ਹਥਿਆਰ ਤੇ ਗੋਲੀ ਸਿੱਕਾ ਵੀ ਬਾਰਮਦ ਹੋਇਆ ਹੈ। ਜਦੋਂ ਇਸ ਸਬੰਧੀ ਐੱਸ.ਐੱਚ.ਓ. ਸੁੱਖਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਫਤੀਸ਼ ਜਾਰੀ ਹੈ ਤੇ ਨੌਜਵਾਨਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।