ਮੋਗਾ ’ਚ ਗ੍ਰਿਫ਼ਤਾਰ ਹੋਏ ਗਿਰੋਹ ਨੇ ਉਡਾਏ ਹੋਸ਼, 15 ਲਗਜ਼ਰੀ ਗੱਡੀਆਂ ਦੇਖ ਹਰ ਕੋਈ ਹੈਰਾਨ

05/15/2023 6:31:46 PM

ਮੋਗਾ (ਕਸ਼ਿਸ਼) : ਮੋਗਾ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਦੂਜੇ ਸੂਬਿਆਂ ’ਚੋਂ ਜਾਲਸਾਜ਼ੀ ਨਾਲ ਲਗਜ਼ਰੀ ਗੱਡੀਆਂ ਲਿਆ ਕੇ ਇਥੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਸਤੇ ਭਾਅ ਵਿਚ ਵੇਚਦਾ ਸੀ। ਜੇਕਰ ਗੱਡੀ ਦੀ ਐੱਨ. ਓ. ਸੀ. ਨਾ ਮਿਲਦੀ ਤਾਂ ਉਕ ਲੋਕ ਜਾਅਲੀ ਨੰਬਰ ਪਲੇਜ ਤੇ ਦਸਤਾਵੇਜ਼ ਤਿਆਰ ਕਰਕੇ ਵੇਚ ਦਿੰਦੇ ਸਨ। ਪੁਲਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਫਾਰਚੂਨਰ, ਇਨੋਵਾ, ਸਵਿਫਟ ਸਮੇਤ 15 ਮਹਿੰਗੀਆਂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਇਹ ਗਿਰੋਹ ਪਹਿਲਾਂ ਦੂਜੇ ਸੂਬਿਆਂ ਤੋਂ ਵਾਹਨ ਲੋਨ ’ਤੇ ਲੈ ਕੇ ਜਾਂਦੇ ਸੀ, ਫਿਰ ਉਨ੍ਹਾਂ ਨੂੰ ਡਿਫਾਲਟਰ ਬਣਾਉਂਦੇ ਸਨ ਜਾਂ ਵਾਹਨ ਚੋਰੀ ਹੋਣ ਦੀ ਸ਼ਿਕਾਇਤ ਕਰ ਦਿੰਦੇ ਸੀ। ਫਿਰ ਉਨ੍ਹਾਂ ਦੇ ਬੀਮੇ ਦੀ ਰਕਮ ਵੀ ਲੈ ਲੈਂਦੇ ਸੀ ਬਾਅਦ ਵਿਚ ਉਕਤ ਗੱਡੀਆਂ ਨੂੰ ਪੰਜਾਬ ਲਿਆ ਕੇ ਉਨ੍ਹਾਂ ’ਤੇ ਜਾਅਲੀ ਨੰਬਰ ਲਗਾ ਕੇ ਸਸਤੇ ਭਾਅ ’ਤੇ ਵੇਚਿਆ ਜਾਂਦਾ ਸੀ। 

ਇਹ ਵੀ ਪੜ੍ਹੋ : ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਨਵੀਂ ਦਰਾਂ ਕੀਤੀਆਂ ਗਈਆਂ ਜਾਰੀ

ਇਸ ਮਾਮਲੇ ਵਿਚ ਮੋਗਾ ਦੇ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਇਹ ਗਿਰੋਹ ਪਹਿਲਾਂ ਦੂਜੇ ਸੂਬਿਆਂ ’ਚ ਲੋਨ ’ਤੇ ਵਾਹਨ ਲੈ ਕੇ ਫਿਰ ਉਨ੍ਹਾਂ ਨੂੰ ਡਿਫਾਲਟਰ ਬਣਾਉਂਦਾ ਸੀ, ਫਿਰ ਪੰਜਾਬ ਵਿਚ ਉਨ੍ਹਾਂ ਵਾਹਨਾਂ ਨੂੰ ਲਿਆ ਕੇ ਗੱਡੀ ’ਤੇ ਜਾਅਲੀ ਨੰਬਰ ਲਗਾ ਕੇ ਵੇਚਿਆ ਜਾਂਦਾ ਸੀ। ਐੱਸ. ਐੱਸ. ਪੀ. ਮੋਗਾ ਨੇ ਦੱਸਿਆ ਕਿ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਇਨ੍ਹਾਂ ਨੇ ਕਿਸ ਅਥਾਰਟੀ ਤੋਂ ਕਾਗਜ਼ਾਤ ਬਣਾਏ ਅਤੇ ਇਸ ਸਭ ਵਿਚ ਕੌਣ-ਕੌਣ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਸ ਵਿਚ ਕੋਈ ਬੀਮਾ ਕੰਪਨੀ ਜਾਂ ਬੈਂਕ ਸ਼ਾਮਲ ਤਾਂ ਨਹੀਂ ਹੈ, ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ 5 ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਹੋਏ ਜਨਾਨੀ ਦੇ ਕਤਲ ’ਚ ਐੱਸ. ਐੱਸ. ਪੀ. ਦਾ ਸਨਸਨੀਖੇਜ਼ ਖ਼ੁਲਾਸਾ

ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਹਨ ਜਿਨ੍ਹਾਂ ਨੂੰ ਫੜਿਆ ਜਾਣਾ ਅਜੇ ਬਾਕੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 5 ਵਿਅਕਤੀਆਂ ਵਿਚੋਂ 4 ਮੋਗਾ ਅਤੇ ਇਕ ਪਟਿਆਲਾ ਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਉਸ ਨੇ ਇਹ ਕਾਰ ਵੇਚੀ ਸੀ, ਉਹ ਉਨ੍ਹਾਂ ਨੂੰ ਭਰੋਸਾ ਦਿੰਦੇ ਸਨ ਕਿ ਉਸ ਦੇ ਕਾਗਜ਼ ਤਿਆਰ ਕੀਤੇ ਜਾ ਰਹੇ ਹਨ। ਐੱਸ. ਐੱਸ. ਪੀ ਨੇ ਦੱਸਿਆ ਕਿ ਇਹ ਗੱਡੀਆਂ ਦੂਜੇ ਸੂਬਿਆਂ ਦੀਆਂ ਹਨ, ਇਹ ਗੱਡੀ ਮੋਗਾ ਦੀ ਕਾਰ ਬਾਜ਼ਾਰ ਵਿਚ ਆਈ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਦੂਜੇ ਸੂਬਿਆਂ ਵਿਚ ਵਾਹਨ ਚੋਰੀ ਹੋਣ ਦੀ ਸ਼ਿਕਾਇਤ ਕਰਦੇ ਸਨ, ਫਿਰ ਉਸ ਦਾ ਕੋਈ ਸੁਰਾਗ ਨਾ ਮਿਲਣ ਦੀ ਉਡੀਕ ਕਰਨ ਤੋਂ ਬਾਅਦ ਉਹ ਇਸ ਦਾ ਬੀਮਾ ਕਲੇਮ ਕਰ ਲੈਂਦੇ ਸਨ ਅਤੇ ਫਿਰ ਗੱਡੀ ਇੱਥੇ ਲਿਆਉਣ ਤੋਂ ਬਾਅਦ ਪੰਜਾਬ ਦਾ ਰਜਿਸਟ੍ਰੇਸ਼ਨ ਨੰਬਰ ਲਗਾ ਕੇ ਸਸਤੇ ਭਾਅ ਵੇਚ ਦਿੰਦੇ ਸਨ।

ਇਹ ਵੀ ਪੜ੍ਹੋ : ਜਗਰਾਓਂ ਨੇੜੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ PRTC ਬੱਸ ਨਾਲ ਟੱਕਰ, ਮਚਿਆ ਕੋਹਰਾਮ (ਤਸਵੀਰਾਂ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh