ਜੇਲ ਤੋਂ ਛੁੱਟੇ ਦੋਸ਼ੀ ਨੇ ਫਿਰ ਕੀਤਾ ਗੈਂਗਰੇਪ, 7 ਮਹੀਨਿਆਂ ਬਾਅਦ ਵੀ ਨਹੀਂ ਹੋਇਆ ਗ੍ਰਿਫਤਾਰ

07/05/2017 4:32:39 PM

ਲੁਧਿਆਣਾ - ਗੈਂਗਰੇਪ ਕੇਸ ਤੋਂ ਬਚਣ ਲਈ ਦੋਸ਼ੀ ਨੇ ਪੀੜਤ ਲੜਕੀ ਨਾਲ ਵਿਆਹ ਕਰਵਾ ਲਿਆ। ਫਿਰ ਜੇਲ ਚੋਂ ਛੁੱਟਣ ਤੋਂ ਬਾਅਦ ਫਿਰ ਤੋਂ ਦੋਸ਼ੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਗੈਂਗਰੇਪ ਕੀਤਾ। ਪੀੜਤ ਲੜਕੀ 7 ਮਹੀਨਿਆਂ ਤੱਕ ਥਾਣੇ ਅਤੇ ਅਫਸਰਾਂ ਦੇ ਦਫਤਰਾਂ ਦੇ ਚੱਕਰ ਕੱਟਦੀ ਰਹੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। 7 ਮਹੀਨਿਆਂ ਤੋਂ ਬਾਅਦ ਆਈ. ਜੀ. ਤੱਕ ਮਾਮਲਾ ਪਹੁੰਚਿਆਂ ਤਾਂ ਗੈਂਗਰੇਪ ਦਾ ਪਰਚਾ ਦਰਜ ਕੀਤਾ ਗਿਆ। ਪਰ ਹੁਣ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਢਿੱਲ ਵਰਤ ਰਹੀ ਹੈ। ਉੱਥੇ ਡੀ. ਸੀ. ਪੀ. ਧਰੂਮਨ ਨਿੰਬਲੇ ਦਾ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਸਤੀ ਜੋਧਵਾਲ ਪੁਲਸ ਨੇ ਨਿਊ ਕੈਲਾਸ਼ ਨਗਰ ਦੇ ਹੈਪੀ, ਉਸ ਦੇ ਭਰਾ ਅਰੁਣ ਵਿਜੇ ਅਤੇ ਵਿੱਕੀ 'ਤੇ ਪਰਚਾ ਦਰਜ ਕੀਤਾ ਹੈ। ਜਦਕਿ ਇਸ ਤੋਂ ਪਹਿਲਾਂ ਜੋਧਪੁਰ ਪੁਲਸ ਅਤੇ ਵੂਮੈਨ ਸੇਲ ਪੀੜਤਾ ਨੂੰ ਇਧਰ-ਉਧਰ ਘੁਮਾਉਂਦੇ ਰਹੇ। ਫਿਰ ਦਾਜ ਦਾ ਪਰਚਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੀੜਤਾ ਨੇ 5 ਵਾਰ ਡੀ. ਜੀ. ਪੀ. ਅਤੇ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ। ਜਦਕਿ ਜੋਧਪੁਰ ਪੁਲਸ ਨੇ ਅਜਿਹਾ ਕੋਈ ਮਾਮਲਾ ਨਾ ਹੋਣ ਦਾ ਕਹਿ ਕੇ ਫਾਇਲ ਨੂੰ ਬੰਦ ਕਰ ਦਿੱਤਾ ਸੀ। ਪਰੇਸ਼ਾਨ ਪੀੜਤਾ ਨੇ ਫਲਾਈਓਵਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਦੀ ਵੀ ਕੋਸ਼ਿਸ਼ ਕੀਤੀ ਸੀ। 
ਫੈਕਟਰੀ 'ਚ ਕੀਤਾ ਸੀ ਗੈਂਗਰੇਪ 
17 ਦਸਬੰਰ ਨੂੰ ਹੈਪੀ ਬਹਾਨੇ ਨਾਲ ਪੀੜਤਾ ਨੂੰ ਆਪਣੀ ਫੈਕਟਰੀ 'ਚ ਲੈ ਗਿਆ। ਉੱਥੇ ਨਸ਼ੀਲੀ ਚੀਜ਼ ਪਿਲਾ ਹੈਪੀ, ਆਰੁਣ ਅਤੇ ਫਿਰ ਉਸ ਨਾਲ ਗੈਂਗਰੇਪ ਕੀਤਾ। ਦੋਸ਼ੀਆਂ ਦੀ ਧਮਕੀ ਤੋਂ ਡਰ ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਪਰ ਬਾਅਦ 'ਚ ਉਸ ਨੇ ਸਾਰੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤੀ। ਜਨਵਰੀ 'ਚ ਪੀੜਤ ਬਸਤੀ ਜੋਧਪੁਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਗਈ। ਉੱਤੇ ਉਨ੍ਹਾਂ ਨੂੰ ਵੂਮੈਨ ਸੇਲ 'ਚ ਕਰਵਾਈ ਹੋਣ ਦਾ ਕਹਿ ਕੇ ਵਾਪਸ ਭੇਜ ਦਿੱਤਾ ਗਿਆ। ਵੂਮੇਨ ਸੇਲ ਨੇ ਉਸ ਨੂੰ ਬਸਤੀ ਥਾਣੇ ਭੇਜਿਆ। ਇਸ ਤਰ੍ਹਾਂ ਹੀ ਉਹ 20 ਦਿਨਾਂ ਤੱਕ ਇਧਰ-ਉੱਧਰ ਘੁੰਮਦੀ ਰਹੀ। ਉਸ ਨੇ 20 ਫਰਵਰੀ ਨੂੰ ਕਮਿਸ਼ਨਰ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਿਕਾਇਤ ਦਿੱਤੀ। ਪੀੜਤਾ ਨੇ ਦੋਸ਼ ਲਗਾਇਆ ਕਿ ਥਾਣਾ ਬਸਤੀ ਜੋਧਪੁਰ ਪੁਲਸ ਨੇ ਗੈਂਗਰੇਪ ਦੀ ਕੋਈ ਗੱਲ ਸਾਹਮਣੇ ਨਾ ਆਉਣ ਦਾ ਕਹਿ ਕੇ ਰਿਪੋਰਟ ਤਿਆਰ ਕਰ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ। 
ਦੋਸ਼ੀ ਗਲੀ 'ਚ ਸ਼ਰੇਆਮ ਲਗਾਉਂਦੇ ਹਨ ਚੱਕਰ, ਪੁਲਸ ਕਹਿ ਰਹੀ ਹੈ ਫਰਾਰ ਹਨ
ਪੀੜਤਾ ਦੇ ਘਰ ਵਾਲਿਆਂ ਨੇ ਕਿਹਾ ਕਿ ਦੋਸ਼ੀ ਰੋਜ਼ ਉਸ ਦੀ ਗਲੀ 'ਚ ਚੱਕਰ 'ਚ ਲਗਾਉਂਦੇ ਹਨ। ਪਰ ਪੁਲਸ ਫਰਾਰ ਦੱਸ ਕੇ ਫੜ ਨਹੀਂ ਰਹੀ। ਦੋਸ਼ੀ ਲੜਕੀ ਨੂੰ ਦਫਤਰ ਜਾਂਦੇ ਸਮੇਂ ਰਾਸਤੇ 'ਚ ਕੋਈ ਵਾਰ ਧਮਕਾ ਚੁੱਕੇ ਹਨ। ਪੀੜਤਾ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ 'ਤੇ ਦਬਾਅ ਪਾਉਣ ਲਈ ਇਕ ਲੜਕੀ ਖੜੀ ਕਰਕੇ ਉਸ ਦੇ ਭਰਾ 'ਤੇ ਝੂਠੇ ਦੋਸ਼ ਲਗਾ ਕੇ ਰੇਪ ਦਾ ਪਰਚਾ ਦਰਜ ਕਰਵਾਇਆ ਹੈ। ਜਾਂਚ ਤੋਂ ਡੀ. ਜੀ. ਪੀ. ਨੇ ਮਾਮਲਾ ਗਲਤ ਪਾਇਆ। ਜਾਂਚ ਅਫਸਰ ਏ. ਐੱਸ. ਆਈ ਸੁਖਪਾਲ ਸਿੰਘ ਨੇ ਕਿਹਾ, ਡੀ. ਸੀ. ਪੀ. ਧਰੂਮਨ ਨਿੰਬਲੇ ਖੁਦ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਆਦੇਸ਼ ਦਿੱਤੇ ਹਨ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗ।