ਲਿਫਟ ਦੇਣ ਦੇ ਬਹਾਨੇ ਔਰਤ ਨਾਲ ਗੈਂਗਰੇਪ, ਮਾਮਲਾ ਦਰਜ

08/04/2018 5:47:28 AM

ਜਲਾਲਾਬਾਦ(ਸੇਤੀਆ, ਜਤਿੰਦਰ, ਬੰਟੀ)–ਪਿੰਡ ਅਰਾਈਆਂ ਵਾਲਾ ਨਜ਼ਦੀਕ ਕਾਰ ਸਵਾਰ ਲੋਕਾਂ ਵੱਲੋਂ ਔਰਤ ਨੂੰ ਕੋਲਡ ਡ੍ਰਿਕਸ 'ਚ ਕੋਈ ਬੇਹੋਸ਼ੀ ਦੀ ਚੀਜ਼ ਮਿਲਾ ਕੇ ਪਿਲਾ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ |'ਤੇ ਜਗਦੇਵ ਸਿੰਘ ਪੁੱਤਰ ਪੁੱਤਰ ਨਛੱਤਰ ਸਿੰਘ ਅਤੇ ਸੁਖਦੇਵ ਸਿੰਘ ਉਰਫ ਗੋਤੀ ਪੁੱਤਰ ਨਛੱਤਰ ਸਿੰਘ ਵਾਸੀ ਲੱਖੋਵਾਲੀ ਉਰਫ ਬੁੱਧੋ ਕੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਪਰਮਿਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਲਾਲਾਬਾਦ ਦੀ ਗੋਬਿੰਦ ਨਗਰੀ ਵਾਸੀ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ 30 ਜੁਲਾਈ ਸ਼ਾਮ ਕਰੀਬ 7.30 ਵਜੇ ਜਦ ਉਹ ਸ਼ਾਮੇ ਸੋਢੇ ਵਾਲਾ ਚੌਕ ਨਜ਼ਦੀਕ ਜਾ ਰਹੀ ਸੀ ਤਾਂ ਰਸਤੇ 'ਚ ਉਸ ਦੇ ਪਤੀ ਦੇ ਜਾਣਕਾਰ, ਜੋ ਕਿ ਕਾਰ ਸਵਾਰ ਸਨ, ਉਨ੍ਹਾਂ ਨੇ ਰਸਤੇ 'ਚ ਛੱਡਣ ਦੀ ਗੱਲ ਕਹਿ ਕੇ ਕਾਰ 'ਚ ਬਿਠਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੋਲਡ ਡ੍ਰਿਕਸ ਲਈ ਤੇ ਰਸਤੇ 'ਚ ਉਸ ਨੂੰ ਪਿਲਾ ਦਿੱਤੀ। ਜਦ ਕਾਰ ਅਰਾਈਵਾਲਾ ਰੋਡ |'ਤੇ ਪਹੁੰਚੀ ਤਾਂ ਉਹ ਬੇਹੋਸ਼ ਹੋ ਗਈ ਅਤੇ ਦੋਸ਼ੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।