ਗਿਰੋਹ ਨੇ ਬਲੋਚਿਸਤਾਨ ਦੇ ਇਕ ਵੱਡੇ ਕਾਰੋਬਾਰੀ ਨੂੰ ਕੀਤਾ ਅਗਵਾ, ਮੰਗੀ 5 ਕਰੋੜ ਰੁਪਏ ਦੀ ਫਿਰੌਤੀ

11/13/2023 1:48:14 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਬਲੋਚਿਸਤਾਨ ਦੇ ਵੱਡੇ ਕਾਰੋਬਾਰੀ ਅਤੇ ਪਖ਼ਤੂਨਖਵਾ ਮਿੱਲੀ ਅਵਾਮੀ ਪਾਰਟੀ (ਪੀ. ਕੇ. ਐੱਮ. ਏ. ਪੀ.) ਦੇ ਸਿਆਸੀ ਆਗੂ ਹਾਜੀ ਨਸੀਬੁੱਲਾ ਖਾਨ ਅਚਕਜ਼ਈ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਅਗਵਾ ਕਰ ਲਿਆ। ਅਗਵਾ ਕਰਨ ਵਾਲੇ ਗਿਰੋਹ ਨੇ ਉਸ ਦੀ ਰਿਹਾਈ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਸਰਹੱਦ ਪਾਰਲੇ ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਦੇ ਇਕ ਸਮੂਹ ਨੇ ਸੂਬਾਈ ਰਾਜਧਾਨੀ ਦੇ ਬਾਹਰਵਾਰ ਬਲੇਲੀ ਖੇਤਰ ਵਿੱਚ ਅਚਕਜ਼ਈ ਨੂੰ ਬੰਦੂਕ ਦੀ ਨੋਕ ’ਤੇ ਉਸ ਵੇਲੇ ਫੜ ਲਿਆ ਜਦੋਂ ਉਹ ਚਮਨ ਤੋਂ ਕਵੇਟਾ ਜਾ ਰਿਹਾ ਸੀ। 

ਇਹ ਵੀ ਪੜ੍ਹੋ:  ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ

ਕਵੇਟਾ-ਚਮਨ ਨੈਸ਼ਨਲ ਹਾਈਵੇਅ ’ਤੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਤੋਂ ਬਾਅਦ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਨੂੰ ਕਾਰ ’ਚ ਬਿਠਾ ਲਿਆ ਅਤੇ ਕਿਸੇ ਅਣਪਛਾਤੀ ਥਾਂ ’ਤੇ ਲੈ ਗਏ। ਬਲੋਚਿਸਤਾਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਸ੍ਰੀ ਅਚਕਜ਼ਈ ਦੇ ਕਥਿਤ ਅਗਵਾ ਦੀ ਸਖ਼ਤ ਨਿੰਦਾ ਕੀਤੀ ਅਤੇ ਉਨ੍ਹਾਂ ਦੀ ਤੁਰੰਤ ਅਤੇ ਸੁਰੱਖਿਅਤ ਰਿਹਾਈ ਦੀ ਅਪੀਲ ਕੀਤੀ। ਅਗਵਾ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਅਚਕਜ਼ਈ ਦੇ ਪਰਿਵਾਰ ਨੂੰ ਫੋਨ ਕਰਕੇ ਉਸ ਦੀ ਰਿਹਾਈ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਮੰਗ ਪੂਰੀ ਨਾ ਹੋਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਗਵਾਕਾਰਾਂ ਨੇ ਰਕਮ ਦੇਣ ਦਾ 7 ਦਿਨ ਦਾ ਸਮਾਂ ਦਿੱਤਾ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਮਨਾਇਆ ਗਿਆ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ, ਲੋਕਾਂ ਨੇ ਖ਼ੂਬ ਚਲਾਏ ਪਟਾਕੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

shivani attri

This news is Content Editor shivani attri