ਫਰੀਦਕੋਟ ''ਚ ਮੁੜ ਵੇਖਣ ਨੂੰ ਮਿਲੀ ਗੈਂਗਵਾਰ : ਗੈਂਗਸਟਰਾਂ ਨੇ ਸ਼ਰੇਆਮ ਚਲਾਈਆਂ ਅੰਨੇਵਾਹ ਗੋਲੀਆਂ, ਇਕ ਦੀ ਮੌਤ

Sunday, Jul 16, 2017 - 10:37 PM (IST)

ਫਰੀਦਕੋਟ (ਜਗਤਾਰ ਦੋਸਾਂਝ) — ਪਿਛਲੇ ਕੁਝ ਦਿਨਾਂ ਤੋਂ ਫਰੀਦਕੋਟ ਜ਼ਿਲੇ 'ਚ ਆਏ ਦਿਨ ਵੱਡੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਘਟਨਾਵਾਂ ਤੋਂ ਇੰਝ ਲੱਗ ਰਿਹਾ ਹੈ ਜਿਵੇਂ ਮੁਲਜ਼ਮਾਂ ਨੂੰ ਕਿਸੇ ਦਾ ਖੌਫ ਹੀ ਨਹੀਂ ਰਿਹਾ, ਤਾਜ਼ਾ ਘਟਨਾ ਜ਼ਿਲਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੀ ਹੈ ਜਿਥੇ ਸ਼ਰੇਆਮ ਕੁਝ ਅਣ-ਪਛਾਤੇ ਨੌਜਵਾਨਾਂ ਨੇ ਸ਼ਾਮ 7 ਵਜੇ ਇਕ ਗੈਂਗਸਟਰ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਸ਼ਹਿਰ ਕੋਟਕਪੂਰਾ ਦੀ ਅਨਾਜ ਮੰਡੀ ਦੇ ਗੇਟ ਨੰ 1 'ਤੇ ਹੋਈ ਗੈਂਗਵਾਰ 'ਚ ਲਵੀ ਦਿਉੜਾ ਨਾਂ ਦੇ ਗੈਂਗਸਟਰ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਅਣ-ਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਚਲਦੇ ਹੀ ਜ਼ਿਲਾ ਪੁਲਸ ਪ੍ਰਮੁੱਖ ਡਾ. ਨਾਨਕ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਇਸ ਮੌਕੇ ਗੱਲਬਾਤ ਕਰਦੇ ਉਨ੍ਹਾਂ ਨੇ ਦੱਸਿਆ ਕਿ ਤਿੰਨ ਅਣ-ਪਛਾਤੇ ਹਮਲਾਵਰਾਂ ਵਲੋਂ ਲਵੀ ਦਿਉੜਾ ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਲਵੀ ਦਿਉੜਾ ਕੁਝ ਦਿਨ ਪਹਿਲਾਂ ਹੀ ਜੇਲ 'ਚੋਂ ਬਾਹਰ ਆਇਆ ਸੀ, ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।


Related News