ਨਵਾਂ ਘਰ ਬਣਾਉਣ ਵਾਲੇ ਅਤੇ ਸੋਨੇ ਦੇ ਗਹਿਣੇ ਪਹਿਨਣ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ!

Saturday, Aug 05, 2017 - 07:01 PM (IST)

ਫਿਲੌਰ (ਭਾਖੜੀ)-ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਨਵਾਂ ਘਰ ਬਣਾਉਣ ਵਾਲੇ ਅਤੇ ਸੋਨੇ ਦੇ ਗਹਿਣੇ ਪਹਿਨਣ ਵਾਲੀਆਂ ਔਰਤਾਂ ਨੂੰ ਆਪਦੀ ਠੱਗੀ ਦਾ ਸ਼ਿਕਾਰ ਬਣਾਉਣ ਵਾਲਾ ਪੁਰਸ਼ ਅਤੇ ਔਰਤਾਂ ਦਾ ਗੈਂਗ ਸਰਗਰਮ ਹੈ ਜੋ ਹੁਣ ਤੱਕ ਦੋ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਲੱਖਾਂ ਦਾ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਚੁੱਕਾ ਹੈ।
ਪੁਲਸ ਨੂੰ ਦਿੱਤੀ ਸ਼ਿਕÎਾਇਤ ਵਿਚ ਰਾਮਗੜ੍ਹ ਵਿਚ ਬੈਕਰੀ ਦੀ ਦੁਕਾਨ ਚਲਾਉਣ ਵਾਲੀ ਔਰਤ ਜਗੀਰੋ ਠਾਕੁਰ ਉਮਰ 60 ਸਾਲ ਪਤਨੀ ਸਵ. ਪ੍ਰੇਮ ਠਾਕੁਰ ਨੇ ਦੱਸਿਆ ਕਿ ਬੀਤੇ ਦਿਨ ਸਵੇਰ 10 ਵਜੇ ਉਸ ਦੀ ਦੁਕਾਨ ਅੱਗੇ ਸਫੈਦ ਰੰਗ ਦੀ ਲਗਜ਼ਰੀ ਕਾਰ ਆ ਕੇ ਰੁਕੀ ਜਿਸ ਵਿਚ ਪਗੜੀਧਾਰੀ ਕਾਰ ਚਾਲਕ ਦੇ ਨਾਲ 3 ਔਰਤਾਂ, ਜਿਨ੍ਹਾਂ ਦੀ ਉਮਰ 30 ਤੋਂ 55 ਸਾਲ ਦੀ ਸੀ, ਕਾਰ ਵਿਚ ਬੈਠੀਆਂ ਸਨ। ਜਿਵੇਂ ਹੀ ਉਨ੍ਹਾਂ ਦੇ ਬੁਲਾਉਣ 'ਤੇ ਉਹ ਕਾਰ ਦੇ ਕੋਲ ਗਈ ਤਾਂ ਕਾਰ ਦੇ ਅੱਗੇ ਵਾਲੀ ਸੀਟ 'ਤੇ ਬੈਠੀ ਔਰਤ ਜਬਰਨ ਭੈਣ ਜੀ ਕਹਿ ਕੇ ਉਸ ਦੇ ਗਲੇ ਮਿਲਣ ਲਗ ਪਈ। ਇਸ ਤੋਂ ਪਹਿਲਾਂ ਉਹ ਕੁਝ ਸਮਝ ਸਕਦੀ, ਉਹ ਲੋਕ ਕੌਣ ਹਨ ਤਾਂ ਪਿੱਛੇ ਦੀ ਸੀਟ 'ਤੇ ਬੈਠੀ ਔਰਤ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਗਲੇ ਲਗਾ ਲਿਆ। ਇੰਨੇਂ ਵਿਚ ਗਲੇ ਮਿਲਣ ਵਾਲੀ ਔਰਤ ਨੇ ਇਹ ਕਹਿ ਕੇ ਉਸ ਨੂੰ ਪਿੱਛੇ ਕਰ ਦਿੱਤਾ ਕਿ ਉਸ ਨੂੰ ਉਲਟੀ ਆ ਰਹੀ ਹੈ। ਜਿਵੇਂ ਹੀ ਉਹ ਪਿੱਛੇ ਹਟੀ ਤਾਂ ਉਹ ਕਾਰ ਲੈ ਕੇ ਨਿਕਲ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਹੱਥ ਵਿਚ ਪਹਿਨਿਆ 3 ਤੋਲੇ ਦਾ ਕੜਾ ਗਾਇਬ ਹੈ। ਉਸ ਦੀ ਸ਼ਿਕਾਇਤ 'ਤੇ ਪੁਲਸ ਠੱਗ ਔਰਤਾਂ ਦਾ ਪਤਾ ਲਗਾਉਣ ਲਈ ਸੜਕ ਕੰਢੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰ ਰਹੀ ਹੈ।
ਪੁਲਸ ਨੂੰ ਦਿੱਤੀ ਦੂਜੀ ਸ਼ਿਕਾਇਤ ਵਿਚ ਗੁਰਦੁਆਰੇ ਦੇ ਗ੍ਰੰਥੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਗੜ੍ਹਾ ਵਿਚ ਪਲਾਟ ਲੈ ਕੇ ਨਵਾਂ ਘਰ ਬਣਾ ਰਿਹਾ ਹੈ। ਬੀਤੇ ਦਿਨ ਉਸ ਦੇ ਕੋਲ ਇਕ ਵਿਅਕਤੀ ਆਇਆ ਜਿਸ ਨੇ ਉਸ ਨੂੰ ਕਿਹਾ ਕਿ ਉਹ ਭੱਠੇ ਦਾ ਮੈਨੇਜਰ ਹੈ। ਉਨ੍ਹਾਂ ਉਨ੍ਹਾਂ ਨੂੰ ਘਰ ਬਣਾਉਣ ਲਈ ਸਸਤੇ ਮੁੱਲ 'ਤੇ ਵਧੀਆ ਇੱਟ ਦੇਵੇਗਾ ਜਿਸ 'ਤੇ ਗੁਰਦੀਪ ਸਿੰਘ ਨੇ ਉਸ ਨੂੰ ਤਿੰਨ ਹਜ਼ਾਰ ਇੱਟ ਲੈਣ ਦਾ ਆਰਡਰ ਕਰ ਦਿੱਤਾ। ਕੁਝ ਸਮੇਂ ਬਾਅਦ ਹੀ ਉਹ ਵਿਅਕਤੀ ਟ੍ਰਾਲੀ ਵਿਚ ਭਰ ਕੇ 3 ਹਜ਼ਾਰ ਇੱਟ ਲੈ ਕੇ ਆ ਗਿਆ। ਇੱਟਾਂ ਲੈਣ ਤੋਂ ਬਾਅਦ ਗੁਰਦੀਪ ਸਿੰਘ ਨੇ ਉਕਤ ਵਿਅਕਤੀ ਨੂੰ 13 ਹਜ਼ਾਰ ਰੁਪਏ ਨਕਦੀ ਦੇ ਦਿੱਤੇ। ਵਿਅਕਤੀ ਦੇ ਜਾਣ ਤੋਂ 1 ਘੰਟਾ ਬਾਅਦ ਹੀ 4-5 ਵਿਅਕਤੀ ਉਸ ਦੇ ਪਲਾਅ 'ਤੇ ਆ ਧਮਕੇ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਬਿਨਾਂ ਰੁਪਏ ਦਿੱਤੇ ਉਨ੍ਹਾਂ ਤੋਂ ਘਰ ਬਣਾਉਣ ਲਈ ਇੱਟਾਂ ਲੈ ਆਇਆ ਹੈ। ਜਦੋਂ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਉਕਤ ਵਿਅਕਤੀ ਨੂੰ ਰੁਪਏ ਦੇ ਚੁੱਕਾ ਹੈ ਤਾਂ ਉਹ ਇਹ ਕਹਿ ਕੇ ਇੱਟਾ ਚੁੱਕ ਕੇ ਲੈ ਗਏ ਕਿ ਉਹ ਭੱਠੇ ਦਾ ਮਾਲਕ ਹੈ। ਉਨ੍ਹਾਂ ਨੂੰ ਕੋਈ ਰੁਪਏ ਨਹੀਂ ਮਿਲੇ। ਗੁਰਦੀਪ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਉਕਤ ਭੱਠਾ ਮਾਲਕਾਂ ਨੂੰ ਥਾਣੇ ਆਉਣ ਨੂੰ ਕਿਹਾ।


Related News