ਗੰਧਲੇ ਪਾਣੀ ਨੂੰ ਸਾਫ਼ ਕਰਨ ਲਈ ਸੀਚੇਵਾਲ ਪ੍ਰਾਜੈਕਟ ਅਪਣਾਏ ਪੰਜਾਬ ਸਰਕਾਰ : ਬੈਂਸ

07/17/2019 9:55:26 AM

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - 'ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਮੁੱਦੇ 'ਤੇ ਗੰਭੀਰ ਨਹੀਂ ਹਨ, ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਕ ਪੈਲੇਸ ਵਿਖੇ 'ਸਾਡਾ ਪਾਣੀ ਸਾਡਾ ਹੱਕ' ਮੁਹਿੰਮ ਤਹਿਤ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੈਂਸ ਨੇ ਕਿਹਾ ਕਿ ਕਾਂਗਰਸ ਦੇ ਆਗੂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਰਿਪੇਰੀਅਨ ਐਕਟ ਦਾ ਹਵਾਲਾ ਦੇ ਕੇ ਇਹ ਕਿਹਾ ਜਾ ਰਿਹਾ ਹੈ ਕਿ ਸਾਡੀ ਪਾਰਟੀ ਵੱਲੋਂ ਚਲਾਈ ਮੁਹਿੰਮ ਗਲਤ ਹੈ ਅਤੇ ਅਸੀਂ ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਤ੍ਰਿਪਤ ਰਜਿੰਦਰ ਬਾਜਵਾ ਦਾ ਬਿਆਨ ਗਲਤ ਹੈ ਅਤੇ ਰਿਪੇਰੀਅਨ ਐਕਟ ਅਨੁਸਾਰ ਅਸੀਂ ਨਹਿਰਾਂ ਰਾਹੀਂ ਦੂਜੇ ਸੂਬੇ ਨੂੰ ਦਿੱਤੇ ਜਾ ਰਹੇ ਪਾਣੀ ਦੇ ਪੈਸੇ ਲੈ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਪੰਜਾਬ ਦੇ ਗੰਦੇ ਪਾਣੀ ਨੂੰ ਸਾਫ਼ ਕਰਨਾ ਚਾਹੁੰਦੇ ਹਨ ਤਾਂ ਸੀਚੇਵਾਲ ਮਾਡਲ ਲਾਗੂ ਕਰਨ। ਇਸ ਮੌਕੇ ਜ਼ਿਲਾ ਪ੍ਰਧਾਨ ਵਿੱਕੀ ਲਾਂਬਾ, ਯੂਥ ਪ੍ਰਧਾਨ ਬੋਨੀ ਬੇਦੀ, ਧਾਰਮਕ ਵਿੰਗ ਆਗੂ ਮਨਿੰਦਰ ਸਿੰਘ ਖਾਲਸਾ, ਡਾ. ਗਿੱਲ, ਗੁਰਪਿੰਦਰ ਸਿੰਘ ਭੱਲਾ, ਕ੍ਰਿਸ਼ਨ ਸਿੰਘ, ਜਗਮੀਤ ਸਿੰਘ ਜੱਗਾ, ਤਰਸੇਮ ਸਿੰਘ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur