ਸੇਵਾ ਕੇਂਦਰਾਂ ''ਚ ਗਮਾਡਾਂ ਨਾਲ ਸੰਬੰਧਤ 5 ਨਵੀਆਂ ਸੇਵਾਵਾਂ ਨੂੰ ਕੀਤਾ ਸ਼ੁਰੂ

08/19/2017 10:02:03 AM


ਜਲੰਧਰ(ਅਮਿਤ) - ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਨੇੜੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਸੇਵਾ ਕੇਦਰਾਂ ਵਿਚ ਸ਼ੁੱਕਰਵਾਰ ਨੂੰ ਗਮਾਡਾਂ ਨਾਲ ਸੰਬੰਧਤ 5 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ । ਜੋ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਸੈਂਕਸ਼ਨ ਆਫ ਬਿਲਡਿੰਗ ਪਲਾਨ-ਰਿਵਾਈਜ਼ਡ ਬਿਲਡਿੰਗ ਪਲਾਨ (ਰਿਹਾਇਸ਼ੀ), ਸੈਂਕਸ਼ਨ ਆਫ ਬਿਲਡਿੰਗ ਪਲਾਨ- ਰਿਵਾਈਜ਼ਡ ਬਿਲਡਿੰਗ ਪਲਾਨ (ਕਮਰਸ਼ੀਅਲ), ਇਸ਼ੂ ਆਫ ਕੰਪਲੀਸ਼ਨ- ਆਕੁਪੇਸ਼ਨ ਸਰਟੀਫਿਕੇਟ ਫਾਰ ਬਿਲਡਿੰਗ, ਇਸ਼ੂ ਆਫ ਨੌ ਆਬਜੈਕਸ਼ਨ ਸਰਟੀਫਿਕੇਟ-ਰੀ ਡੂਪਲਿਕੇਟ ਅਲਾਟਮੈਂਟ-ਰੀ ਅਲਾਟਮੈਂਟ ਲੈਂਟਰ , ਵਾਟਰ ਸਪਲਾਈ ਅਤੇ ਸੀਵਰੇਜ ਕੂਨੈਕਸ਼ਨ ਨਾਲ ਸੰਬੰਧਤ ਸੇਵਾਵਾਂ ਸ਼ਾਮਲ ਹਨ। 5 ਨਵੀਆਂ ਸੇਵਾਵਾਂ ਸ਼ੁਰੂ ਹੋਣ ਨਾਲ ਸੇਵਾ ਕੇਂਦਰਾ ਵਿਚ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਕੁੱਲ ਗਿਣਤੀ 153 ਹੋ ਗਈ ਹੈ।

ਪਹਿਲੀਆਂ ਸੇਵਾਵਾਂ ਸਹੀ ਢੰਗ ਨਾਲ ਨਹੀਂ ਮਿਲਦੀਆਂ, ਨਵੀਆਂ ਦਾ ਕੀ ਹੋਵੇਗਾ ਹਾਲ!
ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਲਗਾਤਾਰ ਸੇਵਾ ਕੇਂਦਰਾਂ ਵਿਚ ਸੇਵਾਵਾਂ ਦੇ ਅੰਦਰ ਵਾਧਾ ਕੀਤਾ ਜਾ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਹਿਲਾਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਹੀ ਢੰਗ ਨਾਲ ਤਾਂ ਮਿਲ ਨਹੀਂ ਰਹੀਆਂ, ਉਪਰੋਂ ਨਵੀਆਂ ਸੇਵਾਵਾਂ ਦਾ ਵੀ ਹਾਲ ਕੋਈ ਜ਼ਿਆਦਾ ਚੰਗਾ ਨਹੀਂ ਹੋਣ ਵਾਲਾ।

ਸੇਵਾ ਕੇਂਦਰਾਂ 'ਚ ਦਿੱਤੀਆਂ ਜਾ ਰਹੀਆਂ ਸੇਵਾਵਾਂ  
ਸੇਵਾ ਕੇਂਦਰਾਂ ਦੇ ਅੰਦਰ ਕੁੱਲ 148 ਸੇਵਾਵਾਂ ਪਹਿਲਾਂ ਵੀ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਐਗਰੀਕਲਚਰ ਨਾਲ ਸੰਬੰਧਤ 15, ਬੀ. ਐੱਸ. ਐੱਨ. ਐੱਲ. ਦੀ 1, ਗਰਵਨੈਸ ਰਿਫਾਰਮੈਂਸ ਦੀ 1, ਹੈਲਥ ਐਂਡ ਫੈਮਿਲੀ ਵੈੱਲਫੇਅਰ ਦੀ 34, ਹੋਮ ਅਫੇਅਰ ਐਂਡ ਜਸਟਿਸ ਦੀ 24, ਪਾਸਪੋਰਟ ਨਾਲ ਸੰਬੰਧਿਤ 3, ਆਧਾਰ ਕਾਰਡ ਨਾਲ ਸੰਬੰਧਤ 6, ਪਰਸੋਨਲ ਨਾਲ ਸੰਬੰਧਤ 1, ਪਾਵਰ (ਬਿਜਲੀ) ਨਾਲ ਸੰਬੰਧਿਤ 1, ਰੈਵੀਨਿਊ ਐਂਡ ਰਿਹੇਬਿਲਿਟੇਸ਼ਨ ਨਾਲ ਸੰਬੰਧਿਤ 24, ਰੂਰਲ ਡਿਵੈੱਲਪਮੈਂਟ ਐਂਡ ਪੰਚਾਇਤ ਨਾਲ ਸੰਬੰਧਿਤ 1, ਸੋਸ਼ਲ ਸਕਿਓਰਟੀ ਐਂਡ ਡਿਵੈੱਲਪਮੈਂਟ ਆਫ ਵੂਮਨ ਐਂਡ ਚਾਈਲਡ ਨਾਲ ਸੰਬੰਧਿਤ 12, ਵੈੱਲਫੇਅਰ ਆਫ ਫ੍ਰੀਡਮ ਫਾਈਟਰਸ ਨਾਲ ਸੰਬੰਧਿਤ 1 ਅਤੇ ਵੈੱਲਫੇਅਰ ਆਫ ਸ਼ਡਿਊਲ ਕਾਸਟ ਅਤੇ ਬੈਕਵਰਡ ਕਲਾਸ ਨਾਲ ਸੰਬੰਧਿਤ 5 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਸ਼ੂ ਆਫ ਐੱਨ. ਓ. ਸੀ. ਲੈਟਰ, ਇਸ਼ੂ ਆਫ ਡੁਪਲੀਕੇਟ ਅਲਾਟਮੈਂਟ ਲੈਟਰ, ਇਸ਼ੂ ਆਫ ਰੀ- ਅਲਾਟਮੈਂਟ ਲੈਟਰ, ਇਸ਼ੂ ਆਫ ਕਨਵੇਅਸ ਡੀਡ, ਇਸ਼ੂ ਆਫ ਨੋ ਡਿਊ ਸਰਟੀਫਿਕੇਟ, ਰੀ- ਟਰਾਂਸਫਰ ਆਫ ਪ੍ਰਾਪਰਟੀ ਇਨ ਕੇਸ ਆਫ ਸੇਲ, ਰੀ-ਟਰਾਂਸਫਰ ਆਫ ਪ੍ਰਾਪਰਟੀ ਇਨ ਕੇਸ ਆਫ ਡੈਥ, ਐੱਨ. ਓ. ਸੀ. ਫਾਰ ਮਾਰਟਗੇਜ, ਫਿਟਨੈੱਸ ਸਰਟੀਫਿਕੇਟ ਫਾਰ ਕਮਰਸ਼ੀਅਲ ਵ੍ਹੀਕਲ, ਇਸ਼ੂ ਆਫ ਟੈਕਸ ਕਲੀਅਰੈਂਸ ਸਰਟੀਫਿਕੇਟ (ਬਿਨੇਕਾਰ ਤੋਂ 2 ਸਾਲ ਦੀ ਮਿਆਦ ਤੋਂ ਬਾਅਦ) ਆਦਿ ਸੇਵਾਵਾਂ ਵੀ ਸ਼ਾਮਲ ਸਨ।