ਜੀ. ਐਸ. ਟੀ. ਖਿਲਾਫ ਨਾਭਾ ਵਪਾਰ ਮੰਡਲ ਨੇ ਬਜਾਰ ਬੰਦ ਰੱਖ ਕੇ ਕੀਤਾ ਪ੍ਰਦਰਸ਼ਨ

06/30/2017 6:49:23 PM

ਨਾਭਾ  (ਜਗਨਾਰ) - ਅੱਜ ਅੱਧੀ ਰਾਤ ਤੋਂ ਲਾਗੂ ਹੋਣ ਵਾਲੇ ਕਾਨੂੰਨ ਜੀ. ਐਸ. ਟੀ. ਖਿਲਾਫ ਨਾਭਾ ਵਪਾਰ ਮੰਡਲ ਵੱਲੋਂ ਸਥਾਨਕ 55 ਐਸੋਸੀਏਸਨਾਂ ਦੇ ਸੱਦੇ ਤੇ ਨਾਭਾ ਸ਼ਹਿਰ ਨੂੰ ਪੂਰਨ ਤੌਰ ਤੇ ਬੰਦ ਕਰਕੇ ਪ੍ਰਦਰਸਨ ਕੀਤਾ ਗਿਆ। ਇਕੱਤਰ ਵਾਪਾਰੀਆਂ ਵੱਲੋਂ ਪਟਿਆਲਾ ਗੇਟ ਤੋਂ ਰੋਸ ਰੈਲੀ ਸ਼ੁਰੂ ਕੀਤੀ ਗਈ, ਜੋ ਕਿ ਵੱਖ-ਵੱਖ ਬਜਾਰਾਂ ਚੋਂ ਹੁੰਦੀ ਹੋਈ ਬੌੜਾਂ ਗੇਟ ਵਿਖੇ ਸਮਾਪਤ ਹੋਈ। ਸਮਾਪਤੀ ਉਪਰੰਤ ਨਾਭਾ ਵਪਾਰ ਮੰਡਲ ਵੱਲੋਂ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਰੋਸ ਮਾਰਚ 'ਚ ਵੱਡੀ ਗਿਣਤੀ 'ਚ ਵਾਪਾਰੀਆਂ ਨੇ ਸਮੂਲੀਅਤ ਕੀਤੀ। 1 ਜੁਲਾਈ ਤੋਂ ਲਾਗੂ ਹੋਣ ਵਾਲੇ ਜੀ. ਐਸ. ਟੀ.  ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।| ਇਕੱਤਰ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੋਮਨਾਥ ਢੱਲ, ਹਰੀ ਸੇਠ, ਰਜਨੀਸ ਮਿੱਤਲ ਸੈਟੀ ਪ੍ਰਧਾਨ ਨਗਰ ਕੌਸ਼ਲ, ਅਸੋਕ ਕੁਮਾਰ ਬਿੱਟੂ, ਅਮਰਦੀਪ ਸਿੰਘ ਖੰਨਾ, ਸਤਿੰਦਰ ਮਿੱਤਲ, ਸੁਭਾਸ ਸਹਿਗਲ ਜਨਰਲ ਸਕੱਤਰ, ਗੁਰਬਖਸੀ ਸਿੰਘ ਭੱਟੀ , ਦਲੀਪ ਕੁਮਾਰ ਬਿੱਟੂ ਕੌਸਲਰ ਆਦਿ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਜੋ ਜੀ. ਐਸ. ਟੀ ਕਾਲਾ ਕਾਨੂੰਨ ਵਪਾਰੀ ਵਰਗ ਤੇ  ਠੋਕਿਆਂ ਜਾ ਰਿਹਾ ਹੈ। ਵਾਪਾਰੀ ਵਰਗ ਇਸਨੂੰ ਬਿਲਕੁਲ ਸਹਿਣ ਨਹੀਂ ਕਰੇਗਾ ਅਤੇ ਵਪਾਰੀਆਂ ਵੱਲੋਂ ਇਸਦਾ ਪੂਰ ਜ਼ੋਰ ਬਾਈਕਾਟ ਕੀਤਾ ਜਾਵੇਗਾ, ਕਿਉਂਕਿ ਜੋ ਇਸ ਜੀ. ਐਸ. ਟੀ. 'ਚ ਵਪਾਰੀਆਂ ਨੂੰ ਚੋਰਾ ਦੀ ਤਰ੍ਹਾਂ ਸਮਝਦੇ ਹੋਏ ਜੁਰਮਾਨੇ ਦੇ ਨਾਲ ਸਜਾ ਦਾ ਬੰਦੋਬਸਤ ਵੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਵਪਾਰੀਆਂ ਚ ਰੋਸ ਹੈ। ਪ੍ਰਧਾਨ ਢੱਲ, ਮਿੱਤਲ ਅਤੇ ਸਹਿਗਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਜੀ.ਐਸ.ਟੀ. ਬਿਲ 'ਚ ਸੋਧ ਨਹੀ ਕਰਦੀ ਤਾਂ ਵਪਾਰੀਆਂ ਨੂੰ ਅਣਮਿਥੇ ਸਮੇਂ ਲਈ ਹੜਤਾਲ ਕਰਨ ਲਈ ਅਤੇ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪਵੇਗਾ ਅਤੇ ਇਸ ਦੇ ਨਾਲ ਹੀ ਜੇ ਉਹਨਾਂ ਨੂੰ ਜੇਲ•ਭਰੋ ਅੰਦੋਲਨ ਸ਼ੁਰੂ ਕਰਨਾ ਪਿਆ ਤਾਂ ਵਪਾਰੀ ਵਰਗ ਉਸ ਤੋਂ ਵੀ ਪਿੱਛੇ ਨਹੀਂ ਹਟੇਗਾ।|ਅੱਜ ਦੇ ਰੋਸ ਪ੍ਰਦਰਸਨ 'ਚ ਅਵਤਾਰ ਸਿੰਘ ਸੇਰਗਿੱਲ, ਨਰੇਸ਼ ਕੁਮਾਰ ਗਰਗ, ਨਵਜੀਤ ਗਰਗ, ਅਸ਼ੋਕ, ਗੋਇਲ, ਅਸ਼ੋਕ ਕੁਮਾਰ ਨੰਨੂ, ਕੇਸਰ ਸਿੰਘ ਸਹਿਗਲ, ਅਨੀਲ ਕੁਮਾਰ, ਕੁਲਵਿੰਦਰ ਸਿੰਘ ਰਾਜੂ ਦਿੱਲੀ ਵਾਲੇ, ਸੰਤ ਰਾਮ, ਡਾ: ਕਪੂਰ ਸਿੰਘ,  ਮੰਗਤ ਰਾਮ, ਰਾਜੇਸ ਕੁਮਾਰ, ਰਾਕੇਸ ਕੁਮਾਰ, ਕਿਸ਼ਨ ਕੁਮਾਰ, ਤੂਲੀ ਪ੍ਰਧਾਨ, ਵਿਕਾਸ ਚੋਪੜਾ, ਵਿਨੇ ਸਤਪਾਲ, ਜਸਵੰਤ ਸਿੰਘ ਕਪੂਰ, ਰਮੇਸ਼ ਕੁਮਾਰ ਤਲਵਾੜ, ਧਰਮਿੰਦਰ ਕੁਮਾਰ, ਜੱਸਾ ਸਿੰਘ ਮਾਨ, ਵਿਜੇ ਗੁਪਤਾ, ਕਮਲ ਕੁਮਾਰ, ਮਹੇਸ ਤਲਵਾੜ, ਕਰਮਜੀਤ ਸਿੰਘ ਚੱਡਾ, ਗੁਰਮੀਤ ਸਿੰਘ, ਚੰਦਨ ਕੁਮਾਰ, ਅਸੋਕ ਅਰੋੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕੇ ਦੇ ਵਪਾਰੀਆਂ ਨੇ ਸਮੂਲੀਅਤ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।