PM ਮੋਦੀ ਅੱਜ ਵਿਸ਼ਵ ਦੇ ਕਈ ਨੇਤਾਵਾਂ ਨਾਲ ਕਰਨਗੇ ਮੁਲਾਕਾਤ (ਪੜ੍ਹੋ 28 ਜੂਨ ਦੀਆਂ ਖਾਸ ਖਬਰਾਂ)

06/28/2019 1:37:59 AM

ਜੀ-20 ਸਿਖਰ ਸੰਮੇਲਨ ਅੱਜ ਤੋਂ ਜਾਪਾਨ ਦੇ ਓਸਾਕਾ ਸ਼ਹਿਰ 'ਚ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਮੋਦੀ ਇਸ ਬੈਠਕ ਇਸ 'ਚ ਹਿੱਸਾ ਲੈਣ ਲਈ ਵੀਰਵਾਰ ਸਵੇਰ ਤੋਂ ਜਾਪਾਨ ਪਹੁੰਚੇ ਹੋਏ ਹਨ। ਇਹ ਬੈਠਕ ਕਈ ਮਾਇਨੀਆਂ 'ਚ ਖਾਸ ਹੋਵੇਗੀ ਕਿਉਂਕਿ ਇਸ ਬੈਠਕ 'ਚ ਕਈ ਅਜਿਹੇ ਮੁੱਦਿਆਂ 'ਤੇ ਗੱਲ ਹੋਣੀ ਹੈ। ਜਿਸ ਦਾ ਸੰਬੰਧ ਕਿਸੇ ਇਕ ਦੇਸ਼ ਜਾਂ ਜੀ-20 ਮੈਂਬਰ ਦੇਸ਼ਾਂ ਤਕ ਸੀਮਿਤ ਨਹੀਂ ਹੈ।

ਕਾਂਗਰਸ ਦੇ ਮੁੱਖ ਦਫਤਰ 'ਚ ਅੱਜ ਧਰਨੇ 'ਤੇ ਬੈਠਣਗੇ ਕਾਂਗਰਸੀ ਨੇਤਾ
ਕਾਂਗਰਸ ਦੇ ਆਗੂ ਅੱਜ ਕਾਂਗਰਸ ਮੁੱਖ ਦਫਤਰ 'ਚ ਦੁਪਹਿਰ 12 ਵਜੇ ਤੋਂ ਧਰਨੇ 'ਤੇ ਬੈਠਣਗੇ। ਇਸ ਦੌਰਾਲ ਉਹ ਪ੍ਰਧਾਨ ਰਾਹੁਲ ਗਾਂਧੀ ਤੋਂ ਅਸਤੀਫਾ ਵਾਪਸ ਲੈਣ ਦੀ ਅਪੀਲ ਕਰਨਗੇ। ਜ਼ਿਕਰਯੋਗ ਹੈ ਕਿ ਰਾਹੁਲ ਗਾਧੀ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ 'ਤੇ ਅੜੇ ਹੋਏ ਹਨ। 

ਲੋਕ ਸਭਾ 'ਚ ਜੰਮੂ-ਕਸ਼ਮੀਰ ਰਿਜ਼ਰਵੇਸ਼ਨ ਸੋਧ ਬਿੱਲ 'ਤੇ ਹੋਵੇਗੀ ਚਰਚਾ
ਲੋਕ ਸਭਾ 'ਚ ਅੱਜ ਜੰਮੂ-ਕਸ਼ਮੀਰ ਰਿਜ਼ਰਵੇਸ਼ਨ ਸੋਧ ਬਿੱਲ ਤੇ ਆਧਾਰ ਸੋਧ ਬਿੱਲ 'ਤੇ ਚਰਚਾ ਹੋਵੇਗੀ। ਜੰਮੂ-ਕਸ਼ਮੀਰ ਰਿਜ਼ਰਵੇਸ਼ਨ ਸੋਧ ਬਿੱਲ 'ਚ ਐਲ. ਓ. ਸੀ. ਨਾਲ ਲੱਗਦੇ ਪਿੰਡਾਂ ਦੀ ਤਰ੍ਹਾਂ ਹੀ ਜੰਮੂ, ਕਠੂਆ ਜਿਹੇ ਜ਼ਿਲਿਆਂ 'ਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਸੂਬਾ ਸਰਕਾਰ ਦੀਆਂ ਨੌਕਰੀਆਂ 'ਚ ਰਿਜ਼ਰਵੇਸ਼ਨ ਦੀ ਵਿਵਸਥਾ ਹੈ।ਇਸ ਤੋਂ ਇਲਾਵਾ ਆਧਾਰ ਨਿਯਮਾਂ 'ਚ ਬਦਲਾਅ ਕਰਨ ਲਈ ਵੀ ਸੋਧ ਬਿੱਲ 'ਤੇ ਲੋਕਸਭਾ 'ਚ ਚਰਚਾ ਹੋਵੇਗੀ।

ਪ੍ਰਯਾਗਰਾਜ ਦੇ ਦੋ ਨਵੇਂ ਸ਼ਹਿਰਾਂ 'ਚ ਅੱਜ ਤੋਂ ਹਵਾਈ ਸੇਵਾ ਸ਼ੁਰੂ
ਪ੍ਰਯਾਗਰਾਜ ਦੇ ਦੋ ਨਵੇਂ ਸ਼ਹਿਰਾਂ 'ਚ ਅੱਜ ਤੋਂ ਹਵਾਈ ਸੇਵਾ ਸ਼ੁਰੂ ਹੋਵੇਗੀ। ਇਹ ਦੋ ਸ਼ਹਿਰ ਕੋਲਕਾਤਾ ਤੇ ਰਾਏਪੁਰ ਹਨ। ਸਵੇਰੇ 8.30 ਵਜੇ ਬੰਹਰੌਲੀ ਏਅਰਪੋਰਟ 'ਤੇ ਏਵੀਏਸ਼ਨ ਮਿਨੀਸਟਰ ਨੰਦ ਗੋਪਾਲ ਗੁਪਤਾ ਨੰਦੀ ਇਸ ਦਾ ਸ਼ੁਭ ਆਰੰਭ ਕਰਨਗੇ। ਜ਼ਿਕਰਯੋਗ ਹੈ ਕਿ ਇੰਡੀਗੋ ਏਅਰ ਲਾਈਨਸ ਕੋਲਕਾਤਾ ਤੇ ਰਾਏਪੁਰ ਦੇ ਲਈ ਹਵਾਈ ਸੇਵਾ ਸ਼ੁਰੂ ਕਰ ਰਹੀ ਹੈ।

ਰਾਹੁਲ ਗਾਂਧੀ ਦਿੱਲੀ ਤੇ ਜੰਮੂ-ਕਸ਼ਮੀਰ ਦੇ ਕਾਂਗਰਸੀ ਨੇਤਾਵਾਂ ਨਾਲ ਕਰਨਗੇ ਮੁਲਾਕਾਤ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਦਿੱਲੀ ਤੇ ਜੰਮੂ-ਕਸ਼ਮੀਰ ਕਾਂਗਰਸ ਦੇ ਨੇਤਾਵਾਂ ਨੂੰ ਮਿਲਣਗੇ। ਉਹ ਸਵੇਰੇ 10 ਵਜੇ ਦਿੱਲੀ ਕਾਂਗਰਸ ਦੇ ਨੇਤਾਵਾਂ ਤੇ ਉਸ ਉਪਰੰਤ ਜੰਮੂ-ਕਸ਼ਮੀਰ ਕਾਂਗਰਸ ਦੇ ਨੇਤਾਵਾਂ ਨਾਲ ਆਪਣੇ ਘਰ 'ਚ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਰਿਆਣਾ ਦੇ ਕਾਂਗਰਸ ਆਗੂਆਂ ਨਾਲ ਵੀਰਵਾਰ ਮੁਲਾਕਾਤ ਕੀਤੀ ਸੀ।  

ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸ਼੍ਰੀਲੰਕਾ ਬਨਾਮ ਦੱਖਣੀ ਅਫਰੀਕਾ (ਵਿਸ਼ਵ ਕੱਪ-2019)