ਕਿਸਾਨ ਜਥੇਬੰਦੀਆਂ, ਰਾਜਨੀਤਕ ਪਾਰਟੀਆਂ, ਬਾਰ ਐਸੋਸੀਏਸ਼ਨ ਤੋ ਹੋਰ ਭਾਈਚਾਰੇ ਵਲੋਂ ਬੰਦ ਦਾ ਪੂਰਨ ਸਮਰਥਨ

12/08/2020 5:45:21 PM

ਜਲਾਲਾਬਾਦ (ਸੇਤੀਆ,ਟੀਨੂੰ,ਬੰਟੀ) - ਕਿਸਾਨ ਯੂਨੀਅਨ ਵਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ 'ਤੇ ਮੰਗਲਵਾਰ ਨੂੰ ਵੱਖ-ਵੱਖ ਥਾਵਾਂ 'ਤੇ ਕਈ ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਨੇ ਕਿਸਾਨਾਂ ਦੇ ਹੱਕ 'ਚ ਸਮਰਥਨ ਦਿੱਤਾ। ਇਸ ਦੌਰਾਨ ਸ਼ਹਿਰ ਦੇ ਬਜਾਰਾਂ 'ਚ ਦੁਕਾਨਾਂ, ਸਬਜੀ ਮੰਡੀ ਤੇ ਹੋਰ ਸਮੁੱਚੇ ਅਦਾਰੇ ਬੰਦ ਰਹੇ ਅਤੇ ਵੱਖ-ਵੱਖ ਪਿੰਡਾਂ ਤੋਂ ਲੋਕ ਆਪਣੇ ਟਰੈਕਟਰ-ਟ੍ਰਾਲੀਆਂ,ਮੋਟਰਸਾਇਕਲ ਸਕੂਟਰ, ਕਾਰਾਂ-ਜੀਪਾਂ ਤੇ ਕਿਸਾਨੀ ਝੰਡੇ ਲਗਾ ਕੇ ਮੋਦੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਨਜ਼ਰ ਆਏ। ਇਸ ਮੌਕੇ ਕਾਂਗਰਸ ਪਾਰਟੀ ਹਲਕਾ ਜਲਾਲਾਬਾਦ ਵਲੋਂ ਵੀ ਅਨਾਜ ਮੰਡੀ ਦੇ ਗੇਟ ਮੁਹਰੇ ਕਿਸਾਨਾਂ ਦੇ ਝੰਡੇ ਹੇਠ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਰੋਸ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜਰਨੈਲ ਸਿੰਘ ਮੁਖੀਜਾ, ਅਸ਼ਵਨੀ ਸਿਡਾਨਾ, ਸੁਖਵਿੰਦਰ ਸਿੰਘ ਕਾਕਾ ਕੰਬੋਜ ਸੀਨੀ. ਵਾਈਸ ਚੇਅਰਮੈਨ ਬੀਬੀ ਕਮਿਸ਼ਨ, ਵਿਕਾਸਦੀਪ ਚੌਧਰੀ, ਅਨੀਸ਼ ਸਿਡਾਨਾ, ਰੂਬੀ ਗਿੱਲ ਜਿਲਾ ਪ੍ਰਧਾਨ ਯੂਥ, ਰਾਜ ਬਖਸ਼ ਕੰਬੋਜ ਚੇਅਰਮੈਨ, ਕਾਂਗਰਸ, ਬਲਕਾਰ ਸਿੰਘ ਚੇਅਰਮੈਨ ਐਸਸੀ ਵਿੰਗ, ਮੇਹਰ ਮੈਣੀ, ਬਿੱਟੂ ਸੇਤੀਆ, ਸਹਿਜਪਾਲ ਬਰਾੜ੍ਹ, ਸ਼ਿੰਗਾਰਾ ਸਿੰਘ ਪ੍ਰਧਾਨ ਟਰਾਲੀ ਯੂਨੀਅਨ, ਹਨੀ ਪੁਪਨੇਜਾ, ਸ਼ਾਮ ਸੁੰਦਰ ਮੈਣੀ, ਦਰਸ਼ਨ ਵਾਟਸ, ਮੌਜੂਦ ਤੇ ਹੋਰ ਆਗੂ ਮੌਜੂਦ ਸਨ।

PunjabKesari

ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਹੀ ਕਿਸਾਨੀ ਦੀ ਬਾਹ ਫੜ੍ਹੀ ਹੈ ਅਤੇ ਹੁਣ ਜਦ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਹਨ ਤਾਂ ਉਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ਼ 'ਚ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੁੱਚੇ ਪਾਰਟੀ ਵਰਕਰ ਜੀ ਤੋੜ ਕੇ ਕਿਸਾਨਾਂ ਦੇ ਨਾਲ ਖੜ੍ਹੋ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਦਿੱਤੇ ਗਏ ਭਾਰਤ ਬੰਦ ਨੂੰ ਉਹ ਪੂਰਾ ਸਮਰਥਨ ਦਿੰਦੇ ਹਨ ਅਤੇ ਕਿਸਾਨਾਂ ਵਲੋਂ ਕਾਲੇ ਕਾਨੂੰਨ ਰੱਦ ਕਰਨ ਨੂੰ ਲੈ ਕੇ ਜਾਰੀ ਸੰਘਰਸ਼ 'ਚ ਆਪਣਾ ਬਣਦਾ ਯੋਗਦਾਨ ਦਿੰਦੇ ਰਹਿਣਗੇ। ਵਿਧਾਇਕ ਨੇ ਕਿਹਾ ਕਿ ਕਿਸਾਨ ਪਿਛਲੇ 12 ਦਿਨਾਂ ਤੋਂ ਅੱਤ ਦੀ ਸਰਦੀ 'ਚ ਖੁੱਲੇ ਅਸਮਾਨ ਹੇਠਾਂ ਰਾਤ ਗੁਜਾਰਣ ਲਈ ਮਜਬੂਰ ਹਨ ਅਤੇ ਜਦਕਿ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਏ ਨੂੰ ਅਪਨਾਇਆ ਹੋਇਆ ਹੈ ਅਤੇ ਇਸੇ ਸੰਘਰਸ਼ 'ਚ ਅੱਧਾ ਦਰਜ਼ਨ ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ ਅਤੇ ਇਸ ਸਭ ਕਿਸਾਨਾਂ ਨਾਲ ਹੋ ਰਹੀ ਬੇਇੰਨਸਾਫੀ ਨੂੰ ਪੂਰਾ ਵਿਸ਼ਵ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਵਰਗਲਾ ਕੇ ਮਾਮਲੇ ਨੂੰ ਲਟਕਾ ਰਹੀ ਹੈ ਪਰ ਕਿਸਾਨਾਂ ਦਾ ਸੰਘਰਸ਼ ਹੋਰ ਮਜਬੂਤ ਹੋ ਰਿਹਾ ਹੈ।  ਇਸ ਤੋ ਇਲਾਵਾ ਟੈਕਨੀਕਲ ਸਰਵਿਸ ਯੂਨੀਅਨ, ਆਲ ਇੰਡੀਆ ਕਿਸਾਨ ਮਜਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਵੀ ਕੇਂਦਰ ਵਿਰੁੱਧ ਰੋਸ ਪ੍ਰਗਟਾਵਾ ਕਰਦੇ ਹੋਏ ਕਿਸਾਨਾਂ ਦਾ ਸਮਰਥਨ ਕੀਤਾ ਗਿਆ।

PunjabKesari

ਇਸੋ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਪਿੰਡ ਸੈਦੋਕੇ ਵਾਸੀਆਂ ਨੇ ਵੀ ਮੁਕਤਸਰ ਰੋਡ ਜਾਮ ਕੀਤਾ।  ਇਸ ਮੌਕੇ ਕਿਸਾਨਾਂ ਵਲੋਂ ਰਿਲਾਇੰਸ ਪੰਪ ਤੇ ਮਾਹਮੂਜੋਈਆ ਟੋਲ ਪਲਾਜਾ 'ਤੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਦੇ ਨਾਲ ਰੇਮਸ਼ ਸਿੰਘ ਮਿੱਢਾ, ਕਾ. ਨੱਥਾ ਸਿੰਘ ਸੀਪੀਆਈ, ਬਲਵਿੰਦਰ ਸਿੰਘ, ਕਾ. ਰਮੇਸ਼ ਪੀਰ ਮੁਹੰਮਦ, ਕਾ. ਪਰਮਜੀਤ ਢਾਬਾਂ, ਕਾ.ਬਚਨ ਸਿੰਘ , ਕਾ. ਜੀਤ ਸਿੰਘ, ਐਂਟੀ ਕੁਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਅਸ਼ੋਕ ਕੰਬੋਜ, ਸੋਮਨਾਥ ਹਾਂਡਾ ਸਰਪੰਚ, ਸੁਨੀਲ ਹਾਂਡਾ,ਕਰਮਜੀਤਘੁਰੀ, ਸੰਜੀਵ ਹਾਂਡਾ, ਹੈਪੀ, ਸਤੀਸ਼ ਪੁਰੀ, ਬਲਬੀਰ ਸਰਪੰਚ, ਅਮਰਜੀਤ ਢੰਡੀ ਕਦੀਮ, ਬਲਕਾਰ ਸਿੰਘ ਮੌਜੂਦ ਸਨ। ਵੱਖ-ਵੱਖ ਥਾਵਾਂ ਤੇ ਲੱਗੇ ਧਰਨਿਆਂ ਦੌਰਾਨ ਵਿਧਾਇਕ ਰਮਿੰਦਰ ਆਵਲਾ ਨੇ ਆਪਣੀ ਸਮੂਲੀਅਤ ਦਰਜ਼ ਕਰਵਾਈ ਅਤੇ ਕਿਸਾਨਾਂ ਦਾ ਹੌਂਸਲਾ ਵਧਾਇਆ।

PunjabKesari

ਉਧਰ ਬੰਦ ਦੇ ਦੌਰਾਨ ਧਰਨਾਕਾਰੀਆਂ ਵਲੋਂ ਬਰਾਤਾਂ ਅਤੇ ਐਂਬੂਲੈਸਾਂ ਨੂੰ ਰਸਤਾ ਦੇ ਕੇ ਲੰਘਣ ਦਿੱਤਾ ਗਿਆ।  ਇਸ ਤੋਂ ਇਲਾਵਾ ਭਾਰਤ ਬੰਦ ਦੇ ਸੱਦੇ ਤੇ ਬਾਰ ਐਸੋਸੀਏਸ਼ਨ ਜਲਾਲਾਬਾਦ ਵਲੋਂ ਵੀ ਸਮਰਥਨ ਦਿੱਤਾ ਗਿਆ ਅਤੇ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਕੇਂਦਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਰੋਸ ਧਰਨੇ ਵਕੀਲ ਭਾਈਚਾਰੇ ਤੋਂ ਇਲਾਵਾ ਤਹਿਸੀਲ ਕੰਪਲੈਕਸ 'ਚ ਵਸੀਕਾ ਨਵੀਸ, ਅਸਟਾਮ ਫਰੋਸ, ਟਾਈਪਿਸਟ, ਮੁਨਸ਼ੀ ਯੂਨੀਅਨ ਵਲੋਂ ਵੀ ਰੋਸ ਧਰਨੇ 'ਚ ਸ਼ਮੂਲੀਅਤ ਕੀਤੀ ਗਈ। ਰੋਸ ਧਰਨੇ ਦੀ ਅਗੁਵਾਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਦਹੂਜਾ ਨੇ ਕੀਤੀ। ਇਸ ਮੌਕੇ ਸੈਕਟਰੀ ਵਿਸ਼ਾਲ ਸੇਤੀਆ, ਉਪ ਪ੍ਰਧਾਨ ਗੁਰਦੀਪ ਕੰਬੋਜ, ਜਵਾਇੰਟ ਸੈਕਟਰੀ ਅਮਨ ਹਾਂਡਾ, ਕੈਸ਼ੀਅਰ ਅੰਜੂ ਬਾਲਾ ਤੋਂ ਇਲਾਵਾ ਅਸਟਾਮ ਯੂਨੀਅਨ ਪ੍ਰਧਾਨ ਭੁਪਿੰਦਰ ਹਾਂਡਾ, ਮੁਨਸ਼ੀ ਯੂਨੀਅਨ ਦੇ ਪ੍ਰਧਾਨ ਵਿੰਕਲ ਬੱਟੀ, ਵਸੀਕਾ ਨਵੀਸ ਯੂਨੀਅਨ ਦ ਪ੍ਰਧਾਨ ਗਿਆਨ ਚੰਦ ਆਪਣੇ ਜਥੇਬੰਦੀ ਸਮੇਤ  ਰੋਸ ਧਰਨੇ 'ਚ ਸ਼ਾਮਲ ਹੋਏ। ਇਸ ਮੌਕੇ ਵਕੀਲ ਭਾਈਚਾਰੇ ਨੇ ਹੋਰ ਜਥੇਬੰਦੀਆਂ ਨਾਲ ਮਿਲਕੇ ਕੇਂਦਰ ਸਰਕਾਰ ਦੇ ਨਾਅ ਮੰਗ ਪੱਤਰ ਨਾਇਬ ਤਹਿਸੀਲਦਾਰ ਬਲਦੇਵ ਸਿੰਘ ਨੂੰ ਸੌਂਪਿਆ।

PunjabKesari


Harinder Kaur

Content Editor

Related News