ਧੋਖਾਧੜੀ ਦੇ ਮਾਮਲੇ ''ਚ ਥਾਣਾ ਬਰੀਵਾਲਾ ਦੀ ਪੁਲਸ ਨੇ 4 ਵਿਅਕਤੀਆਂ ਖਿਲਾਫ ਕੀਤਾ ਕੇਸ ਦਰਜ

08/19/2017 3:00:20 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਮੁਕਤਸਰ ਦੀ ਮੰਡੀਬਰੀਵਾਲਾ 'ਚ ਸਰਕਾਰੀ ਬੈਂਕ ਮੈਨੇਜਰ, ਖਜ਼ਾਨਚੀ ਅਤੇ ਪਿੰਡ ਹਰੀਕੇ ਕਲਾਂ-ਸਮਾਜ ਸਹਿਕਾਰੀ ਸਭਾ ਦੇ ਪ੍ਰਧਾਨ ਅਤੇ ਸਚਿਵ ਖਿਲਾਫ ਥਾਣਾ ਬਰੀਵਾਲਾ ਦੀ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। 
ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਦੋਸ਼ੀਆਂ ਨੇ ਮਾਈ ਭਾਗੋ ਯੋਜਨਾ ਦੇ ਤਹਿਤ 25-25 ਹਜ਼ਾਰ ਰੁਪਏ ਦੇ 19 ਫਰਜੀ ਕੇਸ ਤਿਆਰ ਕਰਕੇ 4 ਲੱਖ 75 ਹਜ਼ਾਰ ਰੁਪਏ ਦੀ ਰਕਮ ਦਾ ਘਪਲਾ ਕੀਤਾ ਹੈ ਅਤੇ ਜਿਨ੍ਹਾਂ ਔਰਤਾਂ ਦੇ ਨਾਮ 'ਤੇ ਖਾਤੇ ਖੋਲੇ ਗਏ ਹਨ ਉਹ ਇਸ ਪਿੰਡ 'ਚ ਰਹਿੰਦੀਆਂ ਹੀ ਨਹੀਂ।
ਪਿੰਡ ਹਰੀਕੇ ਕਲਾਂ ਦੇ ਰਹਿਣ ਵਾਲੇ ਸ਼ਿਕਾਇਕਤਕਰਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ 'ਚ ਬਹੁਮੰਤਵੀ ਸਹਿਕਾਰੀ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਬਹੁਮੰਤਵੀ ਸਹਿਕਾਰੀ ਸਭਾ ਦੇ ਸੈਕਰੇਟਰੀ ਗੁਰਨਾਮ ਸਿੰਘ ਜੋ ਅਗਸਤ 2015 ਨੂੰ ਰਿਟਾਇਡ ਹੋ ਗਿਆ ਸੀ। ਉਸਦੀ ਥਾਂ 'ਤੇ ਨਵੇਂ ਆਏ ਸੈਕਰੇਟਰੀ ਨੇ ਬਹੁਮੰਤਵੀ ਸਹਿਕਾਰੀ ਸਭਾ ਪਿੰਡ ਹਰੀਕੇ 'ਚ ਜਾਂਚ-ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਪੁਰਾਣੇ ਸੈਕਰੇਟਰੀ ਗੁਰਨਾਮ ਸਿੰਘ ਅਤੇ ਮੰਡੀਬਰੀਵਾਲਾ 'ਚ ਸਰਕਾਰੀ ਬੈਂਕ ਦੇ ਮੈਨੇਜਰ ਅਤੇ ਖਜ਼ਾਨਚੀ ਨੇ ਮਿਲਕੇ ਪਹਿਲਾਂ ਤਾਂ ਬੈਂਕ ਦੇ 19 ਫਰਜੀ ਬੈਂਕ ਖਾਤੇ ਖੋਲ ਕੇ ਮਾਈ ਭਾਗੋ ਸਕੀਮ ਦੇ ਤਹਿਤ 25-25 ਹਜ਼ਾਰ ਰੁਪਏ ਦੇ 19 ਫਰਜੀ ਕਰਜਾ ਕੇਸ ਤਿਆਰ ਕਰਕੇ 4 ਲੱਖ 75 ਹਜ਼ਾਰ ਰੁਪਏ ਦੀ ਰਕਮ ਦਾ ਘਪਲਾ ਕੀਤਾ। ਜਿਨ੍ਹਾਂ ਔਰਤਾਂ ਦੇ ਉਨ੍ਹਾਂ ਨੇ ਖਾਤੇ ਖੋਲ੍ਹੇ ਹਨ ਉਹ ਪਿੰਡ ਦੀਆਂ ਹੈ ਵੀ ਨਹੀਂ। ਉਸ ਸਮੇਂ ਆਕਾਲੀ-ਭਾਜਪਾ ਦੀ ਸਰਕਾਰ ਹੋਣ ਕਾਰਨ ਕੇਸ ਦਰਜ ਨਹੀਂ ਹੋ ਸਕਿਆ। ਇਨ੍ਹਾਂ ਲੋਕਾਂ ਨੇ 19 ਔਰਤਾਂ ਦੇ ਨਾਮ 'ਤੇ ਚੈਕ ਬਣਾ ਕੇ ਬੈਂਕ 'ਚੋਂ ਪੈਸੇ ਤਾਂ ਕੱਢਾਏ ਪਰ ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੇ 21 ਮੈਂਬਰਾਂ ਦੀ ਕਮੇਟੀ ਬਣਾ ਕੇ ਉਨ੍ਹਾਂ ਤੋਂ 7,20,821 ਰੁਪਏ ਵਸੂਲ ਕਰਕੇ ਵੱਡਾ ਘਪਲਾ ਕੀਤਾ। ਇਸਦੇ ਨਾਲ ਹੀ ਸਭਾ ਦੇ ਹਿਸਾਬ 'ਚ 15,850 ਰੁਪਏ ਜੋ ਹਿਸਾਬ ਦੇ ਲੈਣ ਦੇਣ 'ਚ ਮੇਲ ਨਹੀਂ ਖਾਂ ਰਹੇ ਸਨ ਅਤੇ ਇਹ ਰਕਮ ਵਿਆਜ ਸਣੇ 12,27,650 ਰੁਪਏ ਬਣਦੀ ਹੈ।
ਥਾਣਾ ਬਰੀਵਾਲਾ ਦੇ ਐੱਸ.ਐੱਚ.ਓ. ਦਰਬਾਰਾ ਸਿੰਘ ਨੇ ਦੱਸਿਆ ਕਿ ਪੜਤਾਲ ਦੇ ਆਧਾਰ 'ਤੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕ 'ਚੋਂ ਧੋਖਾਧੜੀ ਦੀ ਜਾਂਚ-ਪੜਤਾਲ ਤੋਂ ਬਾਅਦ ਉਨ੍ਹਾਂ ਔਰਤਾ ਦੇ ਬਾਰੇ ਜਾਣਕਾਰੀ ਮਿਲੀ ਹੈ।