ਪੁੱਤਰ ਨੂੰ ਪੁਲਸ ਤੋਂ ਛੁਡਾਉਣ ਦੇ ਨਾਂ ''ਤੇ 11 ਲੱਖ, 30 ਹਜ਼ਾਰ ਦੀ ਠੱਗੀ

10/06/2022 3:47:17 PM

ਚੰਡੀਗੜ੍ਹ (ਸੁਸ਼ੀਲ ਰਾਜ) : ਕੈਨੇਡਾ ’ਚ ਇਕ ਹਾਦਸੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੁੱਤਰ ਨੂੰ ਰਿਹਾਅ ਕਰਵਾਉਣ ਦੀ ਗੱਲ ਕਹਿ ਕੇ ਔਰਤ ਨਾਲ 11 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਇਸ ਤੋਂ ਬਾਅਦ ਭਰਾ ਨੂੰ ਆਨਲਾਈਨ ਦੇਖ ਕੇ ਭੈਣ ਨੇ ਹਾਦਸੇ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਘਰ ’ਚ ਸੌਂ ਰਿਹਾ ਹੈ ਅਤੇ ਕੋਈ ਹਾਦਸਾ ਨਹੀਂ ਹੋਇਆ ਹੈ। ਔਰਤ ਨਾਲ ਠੱਗੀ ਦਾ ਪਤਾ ਲੱਗਣ ’ਤੇ ਸੈਕਟਰ-27 ਦੇ ਵਸਨੀਕ ਗਜਿੰਦਰ ਸਿੰਘ ਢਿੱਲੋਂ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕੀਤੀ। ਸਾਈਬਰ ਸੈੱਲ ਨੇ ਗਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੈਕਟਰ-27 ਵਾਸੀ ਗਜਿੰਦਰ ਸਿੰਘ ਢਿੱਲੋਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪੁੱਤਰ ਜੈਦੀਪ ਸਿੰਘ ਕੈਨੇਡਾ ਰਹਿੰਦਾ ਹੈ। ਉਸ ਦੀ ਪਤਨੀ ਨੂੰ ਮੋਬਾਇਲ ’ਤੇ ਵਟਸਐਪ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਜੈਦੀਪ ਸਿੰਘ ਨੇ ਹਾਦਸਾ ਕੀਤਾ ਹੈ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਕਾਰਨ ਪੁਲਸ ਨੇ ਜੈਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਪੁਲਸ ਤੋਂ ਛੁਡਾਉਣ ਲਈ ਪੈਸਿਆਂ ਦੀ ਲੋੜ ਹੈ। ਢਿੱਲੋਂ ਨੇ ਨੰਬਰ ਦਿੱਤਾ ਅਤੇ ਠੱਗੀ ਦਾ ਸ਼ਿਕਾਰ ਹੋਈ ਔਰਤ ਨੇ ਗੂਗਲ ਪੇਅ ਰਾਹੀ 11.50 ਲੱਖ ਰੁਪਏ ਟਰਾਂਸਫਰ ਦਿੱਤੇ।

ਇਸ ਤੋਂ ਬਾਅਦ ਔਰਤ ਨੇ ਮਾਮਲੇ ਦੀ ਜਾਣਕਾਰੀ ਧੀ ਨੂੰ ਦਿੱਤੀ। ਧੀ ਨੇ ਫੋਨ ’ਚ ਦੇਖਿਆ ਤਾਂ ਉਸ ਦਾ ਭਰਾ ਜੈਦੀਪ ਆਨਲਾਈਨ ਸੀ। ਜਦੋਂ ਉਸ ਨੇ ਆਪਣੇ ਭਰਾ ਨੂੰ ਮੈਸੇਜ ਕਰ ਕੇ ਹਾਦਸੇ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸੌਂ ਰਿਹਾ ਸੀ ਅਤੇ ਉਸ ਨਾਲ ਕੋਈ ਹਾਦਸਾ ਨਹੀਂ ਹੋਇਆ। ਧੋਖਾਦੇਹੀ ਦਾ ਪਤਾ ਲੱਗਣ ’ਤੇ ਉਸ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ।
 


Babita

Content Editor

Related News