ਦਿਓਰ ਦੀ ਘਟੀਆ ਕਰਤੂਤ, ਭਾਬੀ ਨਾਲ ਸਰੀਰਕ ਸੰਬੰਧ ਬਣਾ ਕੇ ਬਣਾਈ ਅਸ਼ਲੀਲ ਵੀਡੀਓ

12/21/2019 6:46:06 PM

ਮਾਛੀਵਾੜਾ ਸਾਹਿਬ (ਟੱਕਰ)— ਥਾਣਾ ਕੂੰਮਕਲਾਂ ਅਧੀਨ ਪੈਂਦੇ ਅਤੇ ਸਤੁਲਜ ਦਰਿਆ ਕਿਨਾਰੇ ਵੱਸਦੇ ਇਕ ਪਿੰਡ ਦੀ ਵਿਆਹੁਤਾ ਨੇ ਆਪਣੇ ਹੀ ਰਿਸ਼ਤੇ 'ਚ ਲੱਗਦੇ ਦਿਓਰ 'ਤੇ ਗੰਭੀਰ ਦੋਸ਼ ਲਗਾਏ ਹਨ। ਦੋਸ਼ ਲਗਾਉਂਦੇ ਹੋਏ ਉਸ ਨੇ ਕਿਹਾ ਕਿ ਦਿਓਰ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਅਤੇ ਉਸ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਸਰੀਰਕ ਸ਼ੋਸ਼ਣ ਕਰਦਾ ਰਿਹਾ। ਲੁਧਿਆਣਾ ਪੁਲਸ ਨੂੰ ਸ਼ਿਕਾਇਤ ਦੇ ਕੇ ਵਿਆਹੁਤਾ ਨੇ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਵਿਆਹੁਤਾ ਮਨਦੀਪ ਕੌਰ (ਕਾਲਪਨਿਕ ਨਾਂ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਫਤਹਿਗੜ੍ਹ ਜ਼ਿਲੇ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ 2009 'ਚ ਥਾਣਾ ਕੂੰਮਕਲਾਂ ਦੇ ਇਕ ਪਿੰਡ 'ਚ ਹੋਇਆ ਸੀ। ਉਸ ਦਾ ਪਤੀ ਵਿਦੇਸ਼ 'ਚ ਨੌਕਰੀ ਕਰਦਾ ਹੈ ਅਤੇ ਰਿਸ਼ਤੇ 'ਚ ਲੱਗਦੇ ਉਸ ਦੇ ਦਿਓਰ ਦਾ ਘਰ 'ਚ ਆਉਣਾ-ਜਾਣਾ ਹੋਣ ਕਾਰਨ ਉਕਤ ਵਿਅਕਤੀ ਨੇ ਉਸ ਨੂੰ ਝਾਂਸੇ 'ਚ ਲੈ ਲਿਆ ਕਿ ਉਹ ਮੇਰੇ ਨਾਲ ਵਿਆਹ ਕਰਵਾਏਗਾ ਜਿਸ ਆਧਾਰ 'ਤੇ ਉਸ ਨੇ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਪਿਛਲੇ 2 ਸਾਲ ਤੋਂ ਉਹ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਇਕ ਅਸ਼ਲੀਲ ਵੀਡਿਓ ਬਣਾ ਬਲੈਕਮੇਲ ਵੀ ਕਰਦਾ ਰਿਹਾ ਕਿ ਜੇਕਰ ਉਸ ਨੇ ਸਰੀਰਕ ਸੰਬੰਧ ਨਾ ਬਣਾਏ ਤਾਂ ਉਹ ਇਹ ਵੀਡੀਓ ਸੋਸ਼ਲ ਮੀਡਿਆ 'ਤੇ ਪਾ ਕੇ ਉਸ ਨੂੰ ਬਦਨਾਮ ਕਰ ਦੇਵੇਗਾ।

ਵਿਆਹੁਤਾ ਨੇ ਦੋਸ਼ ਲਗਾਏ ਕਿ ਜਦੋਂ ਉਸ ਨੇ ਰਿਸ਼ਤੇ 'ਚ ਲੱਗਦੇ ਦਿਓਰ ਦੇ ਕਹਿਣ 'ਤੇ ਪਤੀ ਨੂੰ ਤਲਾਕ ਦੇ ਦਿੱਤਾ ਤਾਂ ਹੁਣ ਉਸ ਦਾ ਦਿਓਰ ਵੀ ਵਿਆਹ ਕਰਵਾਉਣ ਤੋਂ ਮੁੱਕਰ ਗਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਦਿਓਰ ਨੂੰ ਕਿਹਾ ਕਿ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਸਕਦੀ ਹੈ ਤਾਂ ਵੀ ਉਕਤ ਵਿਅਕਤੀ ਨੇ ਉਸ ਦੀਆਂ ਗੱਲਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਜਵਾਬ ਦਿੱਤਾ ਕਿ ਬੇਸ਼ੱਕ ਜ਼ਹਿਰ ਖਾ ਕੇ ਮਰ ਜਾ ਪਰ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ।

ਵਿਆਹੁਤਾ ਨੇ ਦੋਸ਼ ਲਗਾਏ ਕਿ ਮੇਰੇ ਨਾਲ ਜ਼ਬਰੀ ਸਰੀਰਕ ਸੰਬੰਧ ਬਣਾਉਣ ਵਾਲਾ ਦਿਓਰ ਉਸ ਦਾ ਕਤਲ ਕਰ ਸਕਦਾ ਹੈ ਕਿਉਂਕਿ ਉਸ ਨੇ ਧਮਕੀਆਂ ਦਿੱਤੀਆਂ ਹਨ ਕਿ ਜੇਕਰ ਉਹ ਪੁਲਸ ਕੋਲ ਗਈ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ। ਵਿਆਹੁਤਾ ਮਨਦੀਪ ਕੌਰ ਨੇ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਉਂਦੇ ਕਿਹਾ ਕਿ ਉਸ ਨੂੰ ਵਿਆਹ ਦਾ ਝਾਂਸਾ ਅਤੇ ਬਲੈਕਮੇਲ ਕਰ ਜ਼ਬਰੀ ਸਰੀਰਕ ਸੰਬੰਧ ਬਣਾਉਣ ਵਾਲੇ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿੰਦੇ ਨੇ ਪੁਲਸ ਅਧਿਕਾਰੀ
ਇਸ ਮਾਮਲੇ ਦੀ ਜਾਂਚ ਕਰ ਰਹੇ ਜਮਾਲਪੁਰ ਥਾਣਾ ਦੀ ਸਬ-ਇੰਸਪੈਕਟਰ ਕੁਲਵੰਤ ਕੌਰ ਨੇ ਕਿਹਾ ਕਿ ਵਿਆਹੁਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ ਅਤੇ ਜਲਦ ਹੀ ਇਨ੍ਹਾਂ ਦੇ ਬਿਆਨ ਦਰਜ਼ ਕਰ ਜੋ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri