ਮੈਕਸੀਕੋ ਦੇ ਰਸਤੇ ਅਮਰੀਕਾ ਗਏ ਨੌਜਵਾਨ ਦਾ ਹੋਇਆ ਇਹ ਹਸ਼ਰ

07/19/2020 10:11:54 AM

ਕਪੂਰਥਲਾ (ਭੂਸ਼ਣ/ਮਲਹੋਤਰਾ)— ਇਕ ਨੌਜਵਾਨ ਨੂੰ ਮੈਕਸੀਕੋ ਦੇ ਰਸਤੇ ਅਮਰੀਕਾ ਭੇਜ ਕੇ ਕਈ ਮਹੀਨੇ ਜੇਲ 'ਚ ਰਹਿਣ ਲਈ ਮਜਬੂਰ ਕਰਨ ਅਤੇ 7 ਲੱਖ ਰੁਪਏ ਦੀ ਰਕਮ ਹੜੱਪਣ ਦੇ ਮਾਮਲੇ 'ਚ ਥਾਣਾ ਫੱਤੂਢੀਂਗਾ ਦੀ ਪੁਲਸ ਨੇ 2 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬਾਲ ਕਿਸ਼ਨ ਪੁੱਤਰ ਬਾਬੂ ਰਾਮ ਵਾਸੀ ਮਾਡਲ ਟਾਊਨ ਕਪੂਰਥਲਾ ਹਾਲ ਵਾਸੀ ਜਹਾਂਗੀਰਪੁਰ ਥਾਣਾ ਫੱਤੂਢੀਂਗਾ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ ਆਪਣੇ ਲੜਕੇ ਜਤਿੰਦਰ ਕੁਮਾਰ ਨੂੰ ਸੁਨਹਿਰੀ ਭਵਿੱਖ ਲਈ ਅਮਰੀਕਾ ਭੇਜਣ ਦੇ ਮਕਸਦ ਨਾਲ ਜਰਨੈਲ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਖੀਰਾਂਵਾਲੀ ਥਾਣਾ ਫੱਤੂਢੀਂਗਾ ਮਾਰਫਤ ਵਿਪਨ ਸ਼ਰਮਾ ਪੁੱਤਰ ਰਾਜ ਕੁਮਾਰ ਸ਼ਰਮਾ ਵਾਸੀ ਮੁਹੱਲਾ ਵਿਕਾਸਪੁਰੀ ਜਲੰਧਰ ਨਾਲ 23 ਲੱਖ ਰੁਪਏ 'ਚ ਸੌਦਾ ਤੈਅ ਕੀਤਾ ਸੀ, ਜਿਸ ਦੌਰਾਨ ਉਸ ਨੇ 7 ਲੱਖ ਰੁਪਏ ਦੀ ਰਕਮ ਐਡਵਾਂਸ 'ਚ ਦੋਵੇਂ ਮੁਲਜ਼ਮਾਂ ਨੂੰ ਦਿੱਤੀ ਸੀ।


ਉਪਰੰਤ ਮੁਲਜ਼ਮਾਂ ਨੇ ਉਸ ਦੇ ਲੜਕੇ ਜਤਿੰਦਰ ਕੁਮਾਰ ਨੂੰ ਵੱਖ-ਵੱਖ ਦੇਸ਼ਾਂ ਦੇ ਰਸਤੇ ਮੈਕਸੀਕੋ ਭੇਜ ਦਿੱਤਾ। ਜਿੱਥੋਂ ਉਸ ਦੇ ਲੜਕੇ ਨੂੰ ਅਮਰੀਕਾ ਦੇ ਬਾਰਡਰ ਦੇ ਰਸਤੇ ਅਮਰੀਕਾ ਭੇਜ ਦਿੱਤਾ ਗਿਆ। ਅਮਰੀਕਾ ਪਹੁੰਚਦੇ ਹੀ ਉਸ ਦੇ ਲੜਕੇ ਨੂੰ ਅਮਰੀਕੀ ਪੁਲਸ ਨੇ ਫੜ ਕੇ ਜੇਲ ਭੇਜ ਦਿੱਤਾ। ਜਿੱਥੇ ਉਹ ਕਰੀਬ 9 ਮਹੀਨੇ ਜੇਲ 'ਚ ਬੰਦ ਰਿਹਾ। ਜਦੋਂ ਉਸ ਨੇ ਮੁਲਜ਼ਮਾਂ ਤੋਂ ਆਪਣੀ ਰਕਮ ਵਾਪਸ ਮੰਗੀ ਤਾਂ ਮੁਲਜ਼ਮਾਂ ਨੇ ਰਕਮ ਵਾਪਸੀ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ 'ਤੇ ਉਸ ਨੇ ਨਿਆਂ ਲਈ ਐੱਸ. ਐੱਸ. ਪੀ. ਦੇ ਮੂਹਰੇ ਗੁਹਾਰ ਲਾਈ, ਜਿਨ੍ਹਾਂ ਪੂਰੇ ਮਾਮਲੇ ਦੀ ਜਾਂਚ ਦਾ ਜ਼ਿੰਮਾ ਡੀ. ਐੱਸ. ਪੀ. ਆਰਥਿਕ ਅਪਰਾਧ ਬਰਾਂਚ ਨੂੰ ਸੌਂਪ ਦਿੱਤਾ।

shivani attri

This news is Content Editor shivani attri