ਏ. ਟੀ. ਐੱਮ. ਰਾਹੀਂ ਮਾਰੀ 1.70 ਲੱਖ ਦੀ ਠੱਗੀ

Saturday, Apr 28, 2018 - 06:20 PM (IST)

ਟਾਂਡਾ  (ਜਸਵਿੰਦਰ)— ਪਿੰਡ ਮੂਨਕ ਕਲਾ ਦੇ ਇਕ ਵਿਅਕਤੀ ਦਾੲਏ. ਟੀ. ਐੱਮ. ਬਦਲ ਕੇ ਉਸ ਦੇ ਖਾਤੇ 'ਚੋਂ ਇਕ ਠੱਗ ਵੱਲੋਂ ਕਰੀਬ ਇਕ ਲੱਖ 70 ਹਜ਼ਾਰ ਰੁਪਏ ਉਡਾ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੀ 14 ਅਪ੍ਰੈਲ ਨੂੰ ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. ਤੋਂ ਪੈਸੇ ਕੱਢਵਾਉਣ ਲਈ ਕਰੀਬ 11 ਵਜੇ ਗਿਆੳਸੀ। ਉਸ ਨੇ ਦੱਸਿਆ ਕਿ ਉਸ ਦੀ ਐਨਕ ਘਰ ਰਹਿ ਜਾਣ ਕਾਰਨ ਉਹ ਪੈਸੇ ਨਹੀਂ ਕੱਢਵਾ ਸਕਿਆ ਅਤੇ ਉਸ ਨਾਲ ਖੜ੍ਹੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਉਸ ਦੇ ਪੈਸੇ ਕੱਢਵਾਉਣ ਸਬੰਧੀ ਕਿਹਾ। ਇਸ ਦੌਰਾਨ ਉਪਰੋਕਤ ਵਿਅਕਤੀ ਨੇ ਉਸ ਦੇ ਕਹਿਣ ਅਨੁਸਾਰ 10 ਹਜ਼ਾਰ ਰੁਪਏ ਕੱਢਵਾ ਕੇ ਉਸ ਨੂੰ ਦੇ ਦਿੱਤੇ ਅਤੇ ਧੋਖੇ ਨਾਲ ਉਸ ਦਾ ਏ. ਟੀ. ਐੱਮ. ਕਾਰਡ ਬਦਲ ਕੇ ਉਸ ਨੂੰ ਹੋਰ ਏ. ਟੀ. ਐੱਮ. ਦੇ ਦਿੱਤਾ। ਇਸ ਤਰ੍ਹਾਂ ਉਸ ਵਿਅਕਤੀ ਨੇ ਸਤਨਾਮ ਸਿੰਘ ਦੇ ਖਾਤੇ 'ਚੋਂ ਏ. ਟੀ. ਐੱਮ. ਰਾਹੀਂ ਕ੍ਰਮਵਾਰ ਇਕ ਲੱਖ 70 ਹਜ਼ਾਰ ਰੁਪਏ ਕੱਢਵਾ ਲਏ। 
ਸਤਨਾਮ ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਉਸ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਏ. ਟੀ. ਐੱਮ. ਰਹੀਂ ਪੈਸੇ ਕੱਢਵਾਉਣ ਲੱਗਾ ਅਤੇ ਏ. ਟੀ. ਐੱਮ. ਨਾ ਚੱਲਿਆ। ਬੈਂਕ 'ਚ ਪਤਾ ਕਰਨ 'ਤੇ ਪਤਾ ਲੱਗਾ ਕਿ ਉਕਤ ਏ. ਟੀ. ਐੱਮ. ਵਾਲਾ ਖਾਤਾ ਖਾਲੀ ਸੀ। ਬੈਂਕ 'ਚੋਂ ਕਰਵਾਈ ਗਈ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਉਪਰੋਕਤ ਵਿਅਕਤੀ ਨੇ ਕਿਸੇ ਦੇ ਨਾਂ 'ਤੇ ਪੈਸੇ ਵੀ ਟਰਾਂਸਫਰ ਕੀਤੇ ਹੋਏ ਹਨ, ਜਿਸ ਸਬੰਧੀ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਤਨਾਮ ਨੇ ਪੁਲਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਕਿ ਉਕਤ ਠੱਗ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ।


Related News