ਵਿਦੇਸ਼ ਭੇਜਣ ਦੇ ਨਾਂ ''ਤੇ ਏਜੰਟ ਸਮੇਤ ਲੜਕੀ ਨੇ ਮਾਰੀ 25 ਲੱਖ ਦੀ ਠੱਗੀ

01/15/2018 3:16:28 PM

ਨਵਾਂਸ਼ਹਿਰ (ਤ੍ਰਿਪਾਠੀ)— ਵਿਦੇਸ਼ ਭੇਜਣ ਦੇ ਨਾ 'ਤੇ 25 ਲੱਖ ਰੁਪਏ ਦੀ ਠੱਗੀ ਕਰਟ ਦੇ ਦੋਸ਼ੀ ਏਜੰਟ 'ਤੇ ਠੱਗੀ 'ਚ ਸਾਥ ਦੇਣ ਵਾਲੀ ਅਣਪਛਾਤੀ ਲੜਕੀ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਪ੍ਰੀਤਮ ਚੰਦ ਪੁੱਤਰ ਤੇਲੂ ਰਾਮ ਨਿਵਾਸੀ ਪਿੰਡ ਰੁੜਕੀ ਖੁਰਦ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੱਕ ਡੁਬਈ 'ਚ ਨੌਕਰ ਕਰ ਚੁੱਕਾ ਹੈ। ਉਸ ਦਾ ਪੁੱਤਰ ਅਵਤਾਰ ਚੌਪੜਾ ਬੇਰੋਜ਼ਗਾਰ ਸੀ ਜਿਸ ਨੂੰ ਯੂਰਪ 'ਚ ਪੱਕੇ ਤੌਰ 'ਤੇ ਭੇਜਣ ਦੇ ਝਾਂਸੇ 'ਚ ਲੈ ਕੇ ਫਰਜ਼ੀ ਏਜੰਟ ਮਨਜੀਤ ਪੁੱਤਰ ਤਰਸੇਮ ਲਾਲ ਨੇ ਜਾਣ-ਪਛਾਣ ਕਰ ਲਈ ਅਤੇ ਉਸ ਦੇ ਘਰ ਵੀ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਉਕਤ ਏਜੰਟ ਨੇ ਦੱਸਿਆ ਕਿ ਉਹ ਨਰਸਿੰਗ ਦਾ ਕੋਰਸ ਕਰਦੀ ਇਕ ਲੜਕੀ ਜਿਸ ਦਾ ਨਾਮ ਰੀਤੂ ਦੱਸਿਆ ਗਿਆ, ਨੂੰ ਜਾਣਦਾ ਹੈ, ਜੋ ਉਸ ਦੇ ਲੜਕੇ ਨੂੰ ਪੱਕੇ ਤੌਰ 'ਤੇ ਅੱਗੇ ਦੀ ਪੜਾਈ ਲਈ ਅਮਰੀਕਾ ਲੈ ਜਾ ਸਕਦੀ ਹੈ ਅਤੇ ਉਸ ਨੇ ਆਪਣੇ ਫੋਨ 'ਤੇ ਇਕ ਲੜਕੀ ਨਾਲ ਉਨ੍ਹਾਂ ਦੀ ਗੱਲ ਵੀ ਕਰਵਾਈ । ਜਿਸ ਦੇ ਉਪਰੰਤ ਉਕਤ ਲੜਕੀ ਨੂੰ ਉਸ ਦੇ ਪੁੱਤਰ ਦੀ ਆਈ. ਡੀ. 'ਤੇ ਇਕ ਫੋਨ ਕੁਨੈਕਸ਼ਨ ਵੀ ਲੈ ਕੇ ਦਿੱਤਾ ਗਿਆ । ਜੋ ਆਮ ਤੌਰ 'ਤੇ ਉਸ ਦੇ ਲੜਕੇ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਕਰਦੀ ਰਹਿੰਦੀ ਸੀ। ਉਸ ਨੇ ਭਰੋਸਾ ਦਿੱਤਾ ਕਿ ਉਕਤ ਏਜੰਟ ਮਨਜੀਤ ਉਨ੍ਹਾਂ ਦੇ ਲੜਕੇ ਨੂੰ ਠੀਕ ਢੰਗ ਨਾਲ ਵਿਦੇਸ਼ ਅਮਰੀਕਾ ਭੇਜ ਸਕਦਾ ਹੈ। 
ਸ਼ਿਕਾਇਕਰਤਾ ਨੇ ਦੱਸਿਆ ਕਿ ਝਾਂਸੇ 'ਚ ਲੈਣ ਦੇ ਬਾਅਦ ਉਕਤ ਏਜੰਟ ਨੇ ਉਨ੍ਹਾਂ ਨੂੰ ਆਪਣੇ ਖਾਤੇ 'ਚ ਅਤੇ ਨਕਦੀ ਤੌਰ 'ਤੇ ਕੁਲ 25 ਲੱਖ ਰੁਪਏ ਦੀ ਰਾਸ਼ੀ ਹਾਸਲ ਕਰ ਲਈ ਪਰ ਨਾ ਤਾਂ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ। ਇਥੋਂ ਤੱਕ ਉਕਤ ਫਰਜ਼ੀ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਮਿਲਾਉਣ ਦੀ ਵਾਰ-ਵਾਰ ਤਾਕੀਦ ਕਰਨ ਦੇ ਬਾਵਜੂਦ ਵੀ ਉਕਤ ਏਜੰਟ ਨੇ ਉਨ੍ਹਾਂ ਨੂੰ ਨਹੀਂ ਮਿਲਾਇਆ । 
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਕਿਹਾ ਕਿ ਉਸ ਨੇ ਜੀਵਨ ਭਰ ਦੁਬਈ 'ਚ ਕੰਮ ਕਰਕੇ ਜੋ ਰਾਸ਼ੀ ਭਵਿੱਖ ਲਈ ਜੋੜੀ ਸੀ, ਉਸ ਨੂੰ ਉਕਤ ਏਜੰਟ ਅਤੇ ਅਣਪਛਾਤੀ ਲੜਕੀ ਨੇ ਹੜੱਪ ਲਿਆ ਹੈ। ਪੁਲਸ ਤੋਂ ਉਸ ਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਕਨੂੰਨ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ.(ਜਾਂਚ) ਵੱਲੋਂ ਕਰਟ ਉਪਰੰਤ ਦਿੱਤੀ ਰਿਪੋਰਟ ਦੇ ਅਧਾਰ 'ਤੇ ਥਾਣਾ ਬਲਾਚੌਰ ਦੀ ਪੁਲਸ ਨੇ ਦੋਸ਼ੀ ਏਜੰਟ ਮਨਜੀਤ ਅਤੇ ਅਣਪਛਾਤੀ ਲੜਕੀ (ਰੀਤੂ) ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।