ਵਿਦੇਸ਼ ਭੇਜਣ ਦੇ ਨਾਮ ''ਤੇ 85 ਹਜ਼ਾਰ ਰੁਪਏ ਦੀ ਠੱਗੀ, ਮਾਮਲਾ ਦਰਜ

10/15/2017 3:21:26 PM

ਨਵਾਂਸ਼ਹਿਰ (ਤ੍ਰਿਪਾਠੀ)- ਦੁਬਈ ਭੇਜਣ ਦੇ ਨਾਮ 'ਤੇ 85 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪੁਲਸ ਨੇ ਫਰਜ਼ੀ ਏਜੰਟ ਖਿਲਾਫ਼ ਧੌਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐਸ. ਐਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸਰਦੂਲ ਕੁਮਾਰ ਪੁੱਤਰ ਮਹਿੰਦਰ ਰਾਮ ਵਾਸੀ ਸੁਲਤਾਨਪੁਰ ਥਾਣਾ ਰਾਹੋਂ ਨੇ ਦੱਸਿਆ ਕਿ ਉਸਨੇ ਦੁਬਈ ਜਾਣ ਦਾ ਸੌਦਾ ਸੁਰਜੀਤ ਰਾਮ ਪੁੱਤਰ ਰੱਖਾ ਰਾਮ ਵਾਸੀ ਪਿੰਡ ਭੌਰਾ ਥਾਣਾ ਸਦਰ ਨਵਾਂਸ਼ਹਿਰ ਅਤੇ ਉਸਦੇ ਪਾਰਟਨਰ ਨਾਲ ਕੀਤਾ ਸੀ ਪਰ ਸੁਰਜੀਤ ਰਾਮ ਦੇ ਪਾਰਟਨਰ ਦੀ ਮੋਤ ਹੋ ਚੁੱਕੀ ਗਈ। ਉਸਨੇ ਦੱਸਿਆ ਕਿ ਉਕਤ ਰਾਸ਼ੀ 'ਚੋ 73 ਹਜ਼ਾਰ ਰੁਪਏ ਉਸਨੇ ਸਰੁਜੀਤ ਦੇ ਬੈਂਕ ਖਾਤੇ 'ਚ ਅਤੇ ਬਾਕੀ ਰਾਸ਼ੀ ਨਕਦ ਦਿੱਤੀ ਸੀ ਪਰ ਉਕਤ ਏਜੰਟ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੀ ਰਾਸ਼ੀ ਵਾਪਸ ਕੀਤੀ। ਉਕਤ ਏਜੰਟ ਨੇ ਉਸ ਨੂੰ ਨਕਲੀ ਵੀਜਾ ਅਤੇ ਏਅਰ ਟਿਕਟ ਦੇ ਕੇ ਕਰੀਬ ਡੇਢ ਮਹੀਨਾ ਬੰਬੇ ਬੈਠਾਈ ਰੱਖਿਆ। ਐਸ. ਐਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸਨੇ ਆਪਣੇ ਪੈਸੇ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਸ਼ਿਕਾਇਤ ਦੀ ਜਾਂਚ ਐਸ. ਐਚ. ਓ. ਥਾਣਾ ਸਦਰ ਨਵਾਂਸ਼ਹਿਰ ਵੱਲੋਂ ਕਰਨ ਤੋਂ ਬਾਅਦ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਏਜੰਟ ਸੁਰਜੀਤ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੁ ਕਰ ਦਿੱਤੀ ਹੈ।