ਵਿਦੇਸ਼ ਭੇਜਣ ਦੇ ਨਾਂ ’ਤੇ ਉੱਤਰਾਖੰਡ ਵਾਸੀ ਨਾਲ 1 ਲੱਖ 93 ਹਜ਼ਾਰ ਰੁਪਏ ਦੀ ਠੱਗੀ

03/21/2024 2:08:08 PM

ਚੰਡੀਗੜ੍ਹ (ਨਵਿੰਦਰ) : ਉੱਤਰਾਖੰਡ ਦੇ ਰਹਿਣ ਵਾਲੇ ਅਸ਼ੋਕ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਸੈਕਟਰ -34 ਸਥਿਤ ਰਾਈਜ਼ਿੰਗ ਓਵਰਸੀਜ਼ ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਅਸ਼ੋਕ ਨੇ ਦੱਸਿਆ ਕਿ ਉਕਤ ਕੰਪਨੀ ਵਲੋਂ ਸ਼ਿਕਾਇਤਕਰਤਾ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਤੋਂ 1 ਲੱਖ 93 ਹਜ਼ਾਰ ਰੁਪਏ ਲੈ ਲਏ ਸਨ।

ਸ਼ਿਕਾਇਤਕਰਤਾਂ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਫਰਮ ਨੇ ਉਸ ਦੇ ਪੈਸੇ ਵਾਪਸ ਕੀਤੇ। ਅਸ਼ੋਕ ਕਾਫ਼ੀ ਸਮਾਂ ਉਕਤ ਕੰਪਨੀ ਦੇ ਦਫ਼ਤਰ ਦੇ ਚੱਕਰ ਕੱਢਦਾ ਰਿਹਾ ਪਰ ਹਰ ਵਾਰ ਕੰਪਨੀ ਦੇ ਮੁਲਾਜ਼ਮ ਟਾਲ-ਮਟੋਲ ਲਗਾ ਕਰ ਦੇ ਰਹੇ। ਸੈਕਟਰ-34 ਥਾਣਾ ਪੁਲਸ ਨੇ ਉਕਤ ਕੰਪਨੀ ਦੇ ਮਾਲਕ ਖ਼ਿਲਾਫ਼ ਧੋਖਾਧੜੀ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Babita

This news is Content Editor Babita