ਜ਼ਮੀਨ ਦਾ ਸੌਦਾ ਕਰਕੇ ਦਿੱਤਾ ਧੋਖਾ, ਠੱਗੇ 85 ਲੱਖ

12/19/2019 5:09:08 PM

ਗੁਰੂਹਰਸਹਾਏ (ਸੁਦੇਸ਼) : ਜ਼ਮੀਨ ਦਾ ਸੌਦਾ ਕਰਕੇ ਥੋਖਾ ਦੇਣ ਵਾਲੇ ਲੋਕਾਂ ਵਲੋਂ ਪੰਜੇ ਕੇ ਉਤਾੜ ਦੇ ਰਹਿਣ ਵਾਲੇ ਵਿਅਕਤੀ ਨਾਲ ਕਰੀਬ 85 ਲੱਖ ਰੁਪਏ ਦੀ ਠੱਗੀ ਮਾਰਨ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਖਿਲਾਫ ਥਾਣਾ ਗੁਰੂਹਰਸਹਾਏ ’ਚ ਪਰਚਾ ਦਰਜ ਕੀਤਾ ਗਿਆ ਹੈ। ਗੁਰੂਹਰਸਹਾਏ ਪੁਲਸ ਨੂੰ ਦਿੱਤੇ ਬਿਆਨਾਂ ’ਚ ਪ੍ਰਿੰਸ ਕੰਬੋਜ਼ ਪੁੱਤਰ ਨੇਕ ਰਾਜ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਨੂੰ ਵਿਰਸਾ ਸਿੰਘ, ਪਰਮਜੀਤ ਕੌਰ, ਸੱਜਣ ਸਿੰਘ, ਬਲਵੀਰ ਕੌਰ, ਸੁਰਮੁੱਖ ਸਿੰਘ, ਸੁਖਰਾਜ ਕੌਰ, ਜਗਜੀਤ ਸਿੰਘ, ਹਰਪਿੰਦਰ ਸਿੰਘ ਅਤੇ ਕੁਝ ਹੋਰ ਲੋਕਾਂ ਨੇ 32 ਏਕੜ 4 ਕਨਾਲਾਂ ਜ਼ਮੀਨ ਵਾਕਿਆ ਪਿੰਡ ਰੋਤਵਾ ਥਾਣਾ ਧਰਮਕੋਟ ਏਰੀਆ ’ਚ ਦਿਖਾਇਆ ਸੀ। ਜ਼ਮੀਨ ਪਸੰਦ ਆਉਣ ’ਤੇ 6 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸੌਦਾ ਤੈਅ ਹੋ ਗਿਆ ਅਤੇ 4 ਲੱਖ ਰੁਪਏ ਨਗਦ ਦੇ ਦਿੱਤੇ ਗਏ। 

ਪੀੜਤ ਪ੍ਰਿੰਸ ਨੇ ਦੱਸਿਆ ਕਿ ਉਕਤ ਲੋਕਾਂ ਨੇ ਇਕਰਾਰਨਾਮਾ ਕਰਕੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਉਸ ਕੋਲੋਂ 85 ਲੱਖ ਰੁਪਏ ਦੀ ਰਕਮ ਹਾਸਲ ਕਰ ਲਈ ਅਤੇ ਉਸ ਦੇ ਬਦਲੇ ਜ਼ਮੀਨ ਦਾ ਕਬਜ਼ਾ ਦਿਵਾਉਣ ਦੀ ਗੱਲ ਆਖੀ। ਜਦੋਂ ਉਹ ਜ਼ਮੀਨ ਦਾ ਕਬਜ਼ਾ ਲੈਣ ਗਏ ਤਾਂ ਪਤਾ ਲੱਗਾ ਕਿ ਉਕਤ ਲੋਕਾਂ ਨੇ ਉਸ ਨਾਲ ਠੱਗੀ ਮਾਰੀ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਵਿਰਸਾ ਸਿੰਘ ਪੁੱਤਰ ਕਸ਼ਮੀਰ ਸਿੰਘ, ਪਰਮਜੀਤ ਕੌਰ ਪਤਨੀ ਵਿਰਸਾ ਸਿੰਘ, ਸੱਜਣ ਸਿੰਘ ਪੁੱਤਰ ਤਰਲੋਕ ਸਿੰਘ, ਬਲਵੀਰ ਕੌਰ ਪਤਨੀ ਸੱਜਣ ਸਿੰਘ, ਸੁਰਮੁੱਖ ਸਿੰਘ ਪੁੱਤਰ ਮਹਿੰਦਰ ਸਿੰਘ, ਸੁਖਰਾਜ ਕੌਰ ਪਤਨੀ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ ਹਰੀ ਸਿੰਘ, ਹਰਪਿੰਦਰ ਸਿੰਘ ਉਰਫ਼ ਜੱਜ ਪੁੱਤਰ ਪ੍ਰੀਤਮ ਸਿੰਘ ਅਤੇ 6 ਅਣਪਛਾਤੇ ਲੋਕਾਂ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

rajwinder kaur

This news is Content Editor rajwinder kaur