...ਜਦੋਂ ਲਾਵਾਂ ਲੈਣ ਸਮੇਂ ਪ੍ਰੇਮਿਕਾ ਨੇ ਪਹੁੰਚ ਰੋਕਿਆ ਪ੍ਰੇਮੀ ਦਾ ਵਿਆਹ, ਦੇਖ ਲਾੜੇ ਦੇ ਉੱਡੇ ਹੋਸ਼ (ਤਸਵੀਰਾਂ)

07/06/2019 5:52:36 PM

ਜਲੰਧਰ (ਸੋਨੂੰ)— ਇਥੋਂ ਦੇ ਕਸਬਾ ਫਿਲੌਰ ਦੇ ਪਿੰਡ ਗੋਹਾਵਰ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪ੍ਰੇਮਿਕਾ ਨੇ ਲਾਵਾਂ ਸਮੇਂ ਮੌਕੇ 'ਤੇ ਪਹੁੰਚ ਕੇ ਪ੍ਰੇਮੀ ਦਾ ਵਿਆਹ ਰੁਕਵਾ ਦਿੱਤਾ ਅਤੇ ਲਾੜਾ ਬਿਨਾਂ ਲਾੜੀ ਵਿਆਹੇ ਬਾਰਾਤ ਵਾਪਸ ਲੈ ਕੇ ਚਲਾ ਗਿਆ। ਜਾਣਕਾਰੀ ਮੁਤਾਬਕ ਪਿੰਡ ਗੋਹਾਵਰ 'ਚ ਜਸਕਰਨ ਕੁਮਾਰ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਸ਼ੇਰਪੁਰ ਦਾ ਵਿਆਹ ਇਥੋਂ ਦੇ ਪਿੰਡ ਗੋਹਾਵਰ ਦੀ ਲੜਕੀ ਨਾਲ ਹੋਣ ਲੱਗਾ ਸੀ। ਉਹ ਆਪਣੇ ਰਿਸ਼ਤੇਦਾਰਾਂ ਅਤੇ ਬਾਰਾਤੀਆਂ ਨਾਲ ਇਥੇ ਲੜਕੀ ਨੂੰ ਵਿਆਹੁਣ ਆਇਆ ਸੀ। ਜਿਵੇਂ ਹੀ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਦੀਆਂ ਰਸਮਾਂ ਅਦਾ ਹੋਣ ਲੱਗੀਆਂ ਤਾਂ ਮੌਕੇ 'ਤੇ ਪ੍ਰੇਮਿਕਾ ਨੇ ਪਹੁੰਚ ਕੇ ਵਿਆਹ ਦੀਆਂ ਲਾਵਾਂ ਰੁਕਵਾ ਦਿੱਤੀਆਂ। ਮੌਕੇ 'ਤੇ ਪਹੁੰਚ ਕੇ ਲੜਕੀ ਨੇ ਆਪਣੀ ਅਤੇ ਜਸਕਰਨ ਉਰਫ ਜੱਸੀ ਦੇ ਰਿਸ਼ਤੇ ਬਾਰੇ ਦੱਸਿਆ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਸੂਚਨਾ ਪਾ ਕੇ ਗੋਰਾਇਆ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਜਾ ਜਾਇਜ਼ਾ ਲਿਆ। 


ਪ੍ਰੇਮਿਕਾ ਸੰਦੀਪ ਨੇ ਦੱਸਿਆ ਕਿ ਉਹ ਜਸਕਰਨ ਨਾਲ ਕਰੀਬ ਡੇਢ ਸਾਲ ਰਿਲੇਸ਼ਨ 'ਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਜਸਕਰਨ ਅੱਜ ਉਸ ਨੂੰ ਬਿਨਾਂ ਦੱਸੇ ਵਿਆਹ ਕਰਵਾਉਣ ਲਈ ਇਥੇ ਆਇਆ ਸੀ। ਉਸ ਨੇ ਦੱਸਿਆ ਕਿ ਜੱਸੀ ਨੇ ਵਿਆਹ ਦੀਆਂ ਰਸਮਾਂ ਵੀ ਉਸ ਨਾਲ ਕੀਤੀਆਂ ਹੋਈਆਂ ਹਨ ਅਤੇ ਉਹ ਉਸ ਦੇ ਨਾਲ ਦੁਬਈ 'ਚ ਵੀ ਰਹਿ ਚੁੱਕਾ ਹੈ। ਇਸ ਤੋਂ ਇਲਾਵਾ ਉਹ ਸੰਦੀਪ ਦੇ ਪਿੰਡ ਉੱਚਾ ਪਿੰਡ 'ਚ ਵੀ ਉਸ ਦੇ ਪਰਿਵਾਰ ਨਾਲ ਰਹਿ ਚੁੱਕਾ ਹੈ।

ਅੱਗੇ ਦੱਸਦੇ ਹੋਏ ਸੰਦੀਪ ਨੇ ਕਿਹਾ ਕਿ ਮੈਨੂੰ ਇਹ ਦੱਸਿਆ ਗਿਆ ਸੀ ਕਿ ਜੱਸੀ ਦੇ ਵੱਡੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਸ ਨੇ ਦੱਸਿਆ ਕਿ ਮੈਨੂੰ ਬੀਤੀ ਰਾਤ ਪਤਾ ਲੱਗਾ ਕਿ ਜੱਸੀ ਬਿਨਾਂ ਦੱਸੇ ਵਿਆਹ ਕਰਵਾ ਰਿਹਾ ਹੈ ਤਾਂ ਮੈਂ ਉਸ ਦੇ ਪਿੰਡ ਸ਼ੇਰਪੁਰ ਵਿਖੇ ਅੱਜ ਪਹੁੰਚੀ। ਇਥੇ ਆ ਕੇ ਪਤਾ ਲੱਗਾ ਕਿ ਉਹ ਪਿੰਡ ਗੋਹਾਵਰ 'ਚ ਲੜਕੀ ਨੂੰ ਵਿਆਹੁਣ ਆਇਆ ਹੈ।

ਸੂਚਨਾ ਪਾ ਕੇ ਸੰਦੀਪ ਮੌਕੇ 'ਤੇ ਵਿਆਹ ਦੀ ਜਗ੍ਹਾ ਪਹੁੰਚੀ ਅਤੇ ਲਾਵਾਂ ਲੈਂਦੇ ਹੋਏ ਸੰਦੀਪ ਦੇ ਵਿਆਹ ਨੂੰ ਰੁਕਵਾ ਦਿੱਤਾ। ਉਸ ਨੇ ਸੰਦੀਪ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੌਰਾਨ ਲੜਕੀ ਨੇ ਆਪਣੀਆਂ ਅਤੇ ਜਸਕਰਨ ਦੀਆਂ ਕਰਵਾ ਚੌਥ ਵਾਲੀਆਂ ਕੁਝ ਤਸਵੀਰਾਂ ਵੀ ਜਨਤਕ ਕੀਤੀਆਂ। 


ਉਥੇ ਹੀ ਇਸ ਸੰਬੰਧ 'ਚ ਜਦੋਂ ਜਸਕਰਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਦੁਬਈ ਤੋਂ ਵਾਪਸ ਆਏ 8 ਮਹੀਨੇ ਹੋਏ ਹਨ। ਸੰਦੀਪ ਦੇ ਨਾਲ 4 ਮਹੀਨੇ ਪਹਿਲਾਂ ਹੀ ਉਸ ਦੀ ਦੋਸਤੀ ਹੋਈ ਸੀ। ਜਦੋਂ ਉਸ ਨੂੰ ਸੰਦੀਪ ਵੱਲੋਂ ਜਨਤਕ ਕੀਤੀਆਂ ਗਈਆਂ ਤਸਵੀਰਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਕੋਲੋਂ ਗਲਤੀ ਹੋਈ ਹੈ। ਇਸ ਨੂੰ ਲੈ ਕੇ ਪਿੰਡ ਵਾਸੀਆਂ 'ਚ ਰੋਸ ਪਾਇਆ ਗਿਆ। ਉਥ ਹੀ ਪੁਲਸ ਨੇ ਦੱਸਿਆ ਕਿ ਉਕਤ ਲੜਕਾ ਜਿਹੜੀ ਲੜਕੀ ਨੂੰ ਵਿਆਹੁਣ ਆਇਆ ਸੀ, ਉਸ ਦੇ ਪਰਿਵਾਰ ਨਾਲ ਰਾਜੀਨਾਮਾ ਕਰਵਾ ਕੇ ਬਰਾਤ ਨੂੰ ਵਾਪਸ ਭੇਜ ਦਿੱਤਾ ਗਿਆ।

shivani attri

This news is Content Editor shivani attri