ਵਿਦੇਸ਼ ਭੇਜਣ ਦੇ ਨਾਂ ''ਤੇ 5,59,000 ਰੁਪਏ ਠੱਗੇ

03/18/2018 7:22:39 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—2 ਵਿਅਕਤੀਆਂ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 5,59,000 ਰੁਪਏ ਠੱਗਣ 'ਤੇ ਤਿੰਨ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਇੰਸਪੈਕਟਰ ਭਰਪੂਰ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਇਲਾਹੀ ਚੌਕ ਨੇ ਇਕ ਦਰਖਾਸਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ ਕਿ ਉਸ ਨੂੰ ਅਤੇ ਉਸ ਦੇ ਚਾਚੇ ਦਾ ਲੜਕੇ ਹਰਸ਼ਦੀਪ ਸਿੰਘ ਨੂੰ ਇਟਲੀ ਭੇਜਣ ਦੇ ਬਹਾਨੇ ਵਿਸ਼ਾਲ ਵਾਸੀ ਇਟਲੀ, ਕਰਮਜੀਤ ਸਿੰਘ ਵਾਸੀ ਜਮਸ਼ੇਦਪੁਰ ਟਾਟਾ ਨਗਰ, ਝਾਰਖੰਡ ਅਤੇ ਵਿਜੇ ਕੁਮਾਰ ਵਾਸੀ ਦਿੱਲੀ ਨੇ 5,59,000 ਰੁਪਏ ਠੱਗ ਲਏ। ਪੁਲਸ ਨੇ ਦਰਖਾਸਤ ਦੀ ਪੜਤਾਲ ਉਪਰੰਤ ਮੁਲਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਹੈ।