ਕੈਨੇਡਾ ''ਚ ਵਰਕ ਪਰਮਿਟ ''ਤੇ ਭੇਜਣ ਦੇ ਸੁਪਨੇ ਦਿਖਾ ਕੇ ਕੀਤੀ ਧੋਖਾਦੇਹੀ

03/06/2018 5:24:44 AM

ਲੁਧਿਆਣਾ(ਰਿਸ਼ੀ)-ਕੈਨੇਡਾ 'ਚ ਵਰਕ ਪਰਮਿਟ 'ਤੇ ਭੇਜਣ ਦੇ ਸੁਪਨੇ ਦਿਖਾ ਕੇ ਏਜੰਟ ਨੇ 50 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਏਜੰਟ ਖਿਲਾਫ ਕਾਰਵਾਈ ਦੀ ਮੰਗ ਅਤੇ ਇਨਸਾਫ ਲਈ ਨੌਜਵਾਨ ਵਲੋਂ ਪੁਲਸ ਕਮਿਸ਼ਨਰ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਬਾਅਦ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ ਵਲੋਂ ਜਾਂਚ ਕੀਤੀ ਜਾ ਰਹੀ ਹੈ। 'ਜਗ ਬਾਣੀ' ਦਫਤਰ ਪਹੁੰਚੇ ਮੋਹਾਲੀ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ (25) ਨੇ ਦੱਸਿਆ ਕਿ ਭਾਰਤ ਨਗਰ ਚੌਕ ਨੇੜੇ ਇਕ ਏਜੰਟ ਨੇ ਉਸ ਨੂੰ ਕੈਨੇਡਾ 'ਚ 2 ਸਾਲ ਦੇ ਵਰਕ ਪਰਮਿਟ 'ਤੇ 4 ਲੱਖ 80 ਹਜ਼ਾਰ ਰੁਪਏ 'ਚ ਵੀਜ਼ਾ ਲਵਾਉਣ ਦੀ ਗੱਲ ਕਹੀ। ਉਸ ਦੀਆਂ ਗੱਲਾਂ ਵਿਚ ਆ ਕੇ ਪਹਿਲਾਂ 4 ਵਾਰ 'ਚ 50-50 ਹਜ਼ਾਰ ਰੁਪਏ ਦੇ ਦਿੱਤੇ ਪਰ ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ 'ਤੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਏਜੰਟ ਨੂੰ ਆਪਣਾ ਮਕਾਨ ਦਾ ਇਕ ਹਿੱਸਾ ਵੇਚ ਕੇ ਪੈਸੇ ਦਿੱਤੇ ਸਨ। ਉਸ ਦਾ ਦੋਸ਼ ਹੈ ਕਿ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਅਦ ਵੀ ਉਸ ਨੂੰ ਧੱਕੇ ਖਾਣੇ ਪੈ ਰਹੇ ਹਨ। ਜਾਂਚ ਅਧਿਕਾਰੀ ਏ. ਐੱਸ. ਆਈ. ਸਸ਼ੀਕਾਂਤ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।