ਕਾਰੋਬਾਰ ਸ਼ੁਰੂ ਕਰਨ ਦਾ ਝਾਂਸਾ ਦੇ ਕੇ ਠੱਗੇ 7 ਲੱਖ ਰੁਪਏ

12/08/2017 6:19:45 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)— ਕਾਰੋਬਾਰ ਵਿਚ ਹਿੱਸੇਦਾਰ ਬਣਾਉਣ ਲਈ 7 ਲੱਖ ਰੁਪਏ ਦੀ ਰਕਮ ਵਸੂਲ ਕੇ ਕੋਈ ਕਾਰੋਬਾਰ ਸ਼ੁਰੂ ਨਾ ਕਰਨ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪੁੱਤਰ ਧਰਮਪਾਲ ਵਾਸੀ ਲੌਂਗੋਵਾਲ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਕਪਿਲ ਕੁਮਾਰ ਪੁੱਤਰ ਸਵ. ਕ੍ਰਿਸ਼ਨ ਕੁਮਾਰ ਵਾਸੀ ਲੌਂਗੋਵਾਲ ਹਾਲ ਆਬਾਦ ਮਾਰਫਤ ਪੰਜਾਬ ਮੈਡੀਕੋਜ਼ ਸਾਹਮਣੇ ਸਿਡਾਨਾ ਹਸਪਤਾਲ ਬਰਨਾਲਾ ਅਤੇ ਰਾਜ ਕੁਮਾਰ ਪੁੱਤਰ ਰੂਪ ਚੰਦ ਵਾਸੀ ਮਾਰਫਤ ਪੰਜਾਬ ਮੈਡੀਕੋਜ਼ ਸਾਹਮਣੇ ਸਿਡਾਨਾ ਹਸਪਤਾਲ ਬਰਨਾਲਾ ਨੇ ਉਸ ਨੂੰ ਕਾਰੋਬਾਰ ਵਿਚ ਹਿੱਸੇਦਾਰ ਬਣਾਉਣ ਲਈ 7 ਲੱਖ ਰੁਪਏ ਵਸੂਲ ਲਏ ਪਰ ਕੋਈ ਕਾਰੋਬਾਰ ਸ਼ੁਰੂ ਨਹੀਂ ਕੀਤਾ। ਉਸ ਵੱਲੋਂ ਪੈਸੇ ਮੰਗਣ 'ਤੇ ਉਕਤ ਮੁਲਜ਼ਮ ਟਾਲ-ਮਟੋਲ ਕਰਦੇ ਰਹੇ, ਜਿਸ ਤੋਂ ਤੰਗ ਆ ਕੇ ਉਸ ਨੇ ਐੱਸ. ਐੱਸ. ਪੀ. ਸੰਗਰੂਰ ਕੋਲ ਫਰਿਆਦ ਕੀਤੀ। ਪੁਲਸ ਨੇ ਪੜਤਾਲ ਕਰਨ ਉਪਰੰਤ ਉਕਤ ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।