ਮਲੇਸ਼ੀਆ ਭੇਜਣ ਦੇ ਨਾਂ ''ਤੇ ਮਾਰੀ ਠੱਗੀ

09/30/2017 6:30:23 AM

ਸੰਗਰੂਰ(ਵਿਵੇਕ ਸਿੰਧਵਾਨੀ,ਰਵੀ)- ਇਕ ਵਿਅਕਤੀ ਨੂੰ ਮਲੇਸ਼ੀਆ ਦੇ ਦੋ ਵਰ੍ਹਿਆਂ ਦੇ ਵਰਕ ਪਰਮਿਟ 'ਤੇ ਭੇਜਣ ਸਬੰਧੀ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ ਸੁਨਾਮ ਵਿਚ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਧਰਮਿੰਦਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਰਾਮਪੁਰਾ ਕੋਠੇ ਛਾਜਲੀ ਤਹਿਸੀਲ ਸੁਨਾਮ ਨੇ ਪੁਲਸ ਕੋਲ ਗੁਹਾਰ ਲਾਈ ਹੈ ਕਿ ਨਰਿੰਦਰ ਕੁਮਾਰ ਉਰਫ ਕਾਲਾ ਪੁੱਤਰ ਦਰਸ਼ਨ ਰਾਮ ਵਾਸੀ ਗਲੀ ਨੰਬਰ 3 ਇੰਦਰਾ ਬਸਤੀ ਸੁਨਾਮ ਨੇ 2 ਵਰ੍ਹਿਆਂ ਦੇ ਵਰਕ ਪਰਮਿਟ 'ਤੇ ਉਸਨੂੰ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਇਕ ਲੱਖ ਰੁਪਇਆ ਠੱਗ ਲਿਆ। ਨਰੇਸ਼ ਕੁਮਾਰ ਨੇ ਉਸਨੂੰ ਵੀਜ਼ਾ ਲਵਾ ਕੇ ਮਲੇਸ਼ੀਆ ਭੇਜ ਦਿੱਤਾ, ਜਿੱਥੋਂ ਇਮੀਗ੍ਰੇਸ਼ਨ ਅਫਸਰਾਂ ਨੇ ਪੁੱਛਗਿੱਛ ਕਰਨ ਮਗਰੋਂ ਉਸਨੂੰ ਵਾਪਸ ਭਾਰਤ ਭੇਜ ਦਿੱਤਾ। ਜਦੋਂ ਇਸ ਸਬੰਧੀ ਉਸਨੇ ਨਰਿੰਦਰ ਨਾਲ ਆਪਣੇ ਪੈਸਿਆਂ ਬਾਰੇ ਗੱਲ ਕੀਤੀ ਤਾਂ ਉਸਨੇ ਉਸਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।