ਲੈਫਟੀਨੈਂਟ ਮੋਹਿਤ ਗਰਗ ਸਬੰਧੀ ਪਰਨੀਤ ਕੌਰ ਨੇ ਏਅਰਮਾਰਸ਼ਲ ਧਨੋਆ ਨਾਲ ਕੀਤੀ ਗੱਲਬਾਤ

06/09/2019 9:44:13 AM

ਜਲੰਧਰ (ਧਵਨ)—ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਸੰਸਦ ਮੈਂਬਰ ਪਰਨੀਤ ਕੌਰ ਨੇ ਲਾਪਤਾ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਦੇ ਮਾਮਲੇ ਸਬੰਧੀ ਅੱਜ ਭਾਰਤੀ ਹਵਾਈ ਫੌਜ ਦੇ ਪ੍ਰਮੁੱਖ ਏਅਰ ਮਾਰਸ਼ਲ ਬੀ. ਐੱਸ . ਧਨੋਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਜਹਾਜ਼ ਦਾ ਪਤਾ ਲਗਾਉਣ ਲਈ ਚੱਲ ਰਹੇ ਕੰਮਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ।

ਪਰਨੀਤ ਕੌਰ ਨੇ ਏਅਰ ਮਾਰਸ਼ਲ ਧਨੋਆ ਨੂੰ ਦੱਸਿਆ ਕਿ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਉਨ੍ਹਾਂ ਦੇ ਪਟਿਆਲਾ ਲੋਕ ਸਭਾ ਖੇਤਰ ਤੋਂ ਸਮਾਣਾ ਖੇਤਰ ਨਾਲ ਸਬੰਧ ਰੱਖਦਾ ਹੈ ਅਤੇ ਉਹ ਵੀ ਲਾਪਤਾ ਜਹਾਜ਼ ਵਿਚ ਸਵਾਰ ਸੀ। ਉਨ੍ਹਾਂ ਨੇ ਏਅਰਮਾਰਸ਼ਲ ਨੂੰ ਕਿਹਾ ਕਿ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਦੇ ਪਰਿਵਾਰਕ ਮੈਂਬਰ ਬਹੁਤ ਚਿੰਤਤ ਹਨ ਅਤੇ ਉਹ ਆਪਣੇ ਬੇਟੇ ਦੀ ਸਹੀ -ਸਲਾਮਤੀ ਦਾ ਸਮਾਚਾਰ ਚਾਹੁੰਦੇ ਹਨ।

ਪ੍ਰਨੀਤ ਕੌਰ ਨੂੰ ਏਅਰ ਮਾਰਸ਼ਲ ਧਨੋਆ ਨੇ ਭਰੋਸਾ ਦਿੱਤਾ ਕਿ ਅਜੇ ਤੱਕ ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ ਦਾ ਪਤਾ ਲਗਾਉਣ ਵਿਚ ਸਫਲਤਾ ਨਹੀਂ ਮਿਲੀ ਹੈ ਪਰ ਫਿਰ ਵੀ ਹਵਾਈ ਫੌਜ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲਾਪਤਾ ਜਹਾਜ਼ ਬਾਰੇ ਜਾਣਕਾਰੀ ਹਾਸਲ ਹੋ ਸਕੇ। ਪ੍ਰਨੀਤ ਕੌਰ ਨੇ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਖੜ੍ਹੀ ਹੈ।

Shyna

This news is Content Editor Shyna