ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ''ਤੇ ਵਿਜੀਲੈਂਸ ਮਗਰੋਂ ਹੁਣ ED ਨੇ ਕੱਸਿਆ ਸ਼ਿਕੰਜਾ, ਜਾਣੋ ਪੂਰਾ ਮਾਮਲਾ

08/08/2023 6:25:50 PM

ਅੰਮ੍ਰਿਤਸਰ- ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਹੁਣ ਈ.ਡੀ. ਦੇ ਸ਼ਿਕੰਜੇ 'ਚ ਫਸੇ ਜਾਪਦੇ ਹਨ। ਈ.ਡੀ ਨੇ ਪੰਜਾਬ ਵਿਜੀਲੈਂਸ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਓ.ਪੀ. ਸੋਨੀ ਵਿਰੁੱਧ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਗਈ ਹੈ ਅਤੇ ਸਬੰਧਤ ਦਸਤਾਵੇਜ਼ ਵੀ ਜਲਦੀ ਦੇਣ ਲਈ ਕਿਹਾ। ਜਾਣਕਾਰੀ ਲਈ ਦੱਸ ਦੇਈਏ ਕਿ ਈ.ਡੀ. ਨੇ ਓ.ਪੀ. ਸੋਨੀ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਸ਼ਿਕੰਜੇ 'ਚ ਲਿਆ ਹੈ।

ਇਹ ਵੀ ਪੜ੍ਹੋ-  3 ਏਕੜ ਦੇ ਮਾਲਕ ਨੇ ਗਲ ਲਾਈ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ, ਮੰਦਬੁੱਧੀ ਹਨ ਪਤਨੀ ਤੇ ਪੁੱਤ

ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ 'ਚ ਓ.ਪੀ. ਸੋਨੀ 'ਤੇ ਪੰਜਾਬ ਵਿਜੀਲੈਂਸ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਇਲਜ਼ਾਮ  ਸਨ। ਜਿਸ ਕਾਰਨ ਪੰਜਾਬ ਵਿਜੀਲੈਂਸ ਬਿਊਰੋ ਨੇ ਓ.ਪੀ. ਸੋਨੀ 'ਤੇ ਸ਼ਿਕੰਜਾ ਕੱਸਿਆ ਅਤੇ ਮਾਮਲਾ ਦਰਜ ਕਰ ਲਿਆ ਗਿਆ। ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ 9 ਜਾਇਦਾਦਾਂ ਬਣਾਈਆਂ ਹਨ।

ਇਹ ਵੀ ਪੜ੍ਹੋ- ਗਦਈਪੁਰ ਨਹਿਰ 'ਚ ਨਹਾਉਣ ਉਤਰੇ 11 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ

ਜਾਂਚ ਦੌਰਾਨ ਪਤਾ ਲੱਗਾ ਕਿ ਓ.ਪੀ. ਸੋਨੀ ਨੇ 2017 'ਚ ਇਕ ਘਰ ਖ਼ਰੀਦਿਆ ਸੀ, ਜਿਸ ਦੀ ਕੀਮਤ 1.25 ਕਰੋੜ ਰੁਪਏ ਦੱਸੀ ਗਈ ਸੀ। ਇਸ ਤੋਂ ਇਲਾਵਾ 2019 'ਚ ਉਸ ਨੇ ਆਪਣੀ ਪਤਨੀ ਦੇ ਨਾਂ 'ਤੇ ਜਾਇਦਾਦ ਖ਼ਰੀਦੀ ਸੀ। ਓ.ਪੀ. ਸੋਨੀ ਨੇ ਆਪਣੇ ਪੁੱਤਰ ਰਾਘਵ ਦੇ ਨਾਂ 'ਤੇ ਇਕ ਜਾਇਦਾਦ ਬਣਾਈ ਸੀ, ਜਿਸ 'ਤੇ 4 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਗਏ ਸਨ। ਉਕਤ ਮਾਮਲੇ ਕਾਰਨ ਵਿਜੀਲੈਂਸ ਨੇ ਓ.ਪੀ. ਸੋਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਵੀ ਦੱਸਣਯੋਗ ਹੈ ਕਿ  ਓ.ਪੀ. ਸੋਨੀ ਪਹਿਲਾਂ ਕੈਪਟਨ ਅਮਰਿੰਦਰ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੇ CM ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan