ਨੈਸ਼ਨਲ ਹਾਕੀ ਖਿਡਾਰੀ ਕਰਦੈ ਪੱਲੇਦਾਰੀ, CM ਭਗਵੰਤ ਮਾਨ ਨੇ ਦਿੱਤਾ ਸਰਕਾਰੀ ਨੌਕਰੀ ਦਾ ਭਰੋਸਾ

02/02/2023 11:00:56 AM

ਫਰੀਦਕੋਟ- ਫਰੀਦਕੋਟ ਦੇ ਗੋਦਾਮਾਂ ਵਿਚ ਪੱਲੇਦਾਰੀ ਦਾ ਕੰਮ ਕਰਨ ਲਈ ਮਜ਼ਬੂਰ ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਾਕੀ ਦੇ ਕੋਚ ਵਜੋਂ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ। ਹੁਣ ਉਹ ਖਿਡਾਰੀਆਂ ਨੂੰ ਕੋਚਿੰਗ ਦੇਣਗੇ। ਪਰਮਜੀਤ ਦੀ ਆਰਥਿਕ ਹਾਲਤ ਬਾਰੇ ਮੀਡੀਆ ਵਿਚ ਨਸ਼ਰ ਹੋਈਆਂ ਖ਼ਬਰਾਂ ਤੋਂ ਬਾਅਦ ਨੋਟਿਸ ਲੈਂਦਿਆਂ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਮਜੀਤ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ਅਤੇ ਉਸ ਨੂੰ ਹੌਸਲਾ ਦਿੰਦਿਆਂ ਹਾਕੀ ਕੋਚ ਨਿਯੁਕਤ ਕੀਤਾ।

ਇਹ ਵੀ ਪੜ੍ਹੋ: ਮਰਨ ਤੋਂ ਬਾਅਦ ‘ਦੁਬਾਰਾ ਜ਼ਿੰਦਾ’ ਹੋਈ ਔਰਤ! ਦੱਸਿਆ ਮੌਤ ਤੋਂ ਬਾਅਦ ਕੀ-ਕੀ ਵੇਖਿਆ... (ਵੀਡੀਓ)

 

ਪਰਮਜੀਤ ਹੁਣ ਪੰਜਾਬ ਦੇ ਖਿਡਾਰੀਆਂ ਨੂੰ ਹਾਕੀ ਦੀ ਕੋਚਿੰਗ ਦੇਣਗੇ। ਨੌਕਰੀ ਮਿਲਣ 'ਤੇ ਪਰਮਜੀਤ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਪਰਮਜੀਤ ਨੂੰ ਨੌਕਰੀ ਦੇਣ ਬਾਰੇ ਟਵੀਟ ਕੀਤਾ ਹੈ। ਦੱਸ ਦੇਈਏ ਕਿ ਪਰਿਵਾਰ ਦੇ ਪਾਲਣ-ਪੋਸ਼ਣ ਲਈ ਪਰਮਜੀਤ ਚੌਲਾਂ ਦੀਆਂ ਬੋਰੀਆਂ ਢੋਹਣ ਲਈ ਮਜਬੂਰ ਸਨ। ਆਲਮ ਇਹ ਸੀ ਕਿ ਇਸ ਖਿਡਾਰੀ ਨੂੰ 1 ਬੋਰੀ ਲੋਡਿੰਗ-ਅਨਲੋਡਿੰਗ ਦੇ ਸਿਰਫ਼ 1.25 ਰੁਪਏ ਮਿਲਦੇ ਸਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪਰਮਜੀਤ ਰੋਜ਼ਾਨਾ 450 ਬਾਰਦਾਨੇ ਦੀ ਲੋਡ-ਅਨਲੋਡ ਕਰਦਾ ਸੀ। ਉਸ ਨੂੰ ਭਾਰਤੀ ਟੀਮ ਦੇ ਪਹਿਰਾਵੇ 'ਚ ਪੱਲੇਦਾਰੀ ਕਰਦੇ ਦੇਖ ਲੋਕ ਵੀ ਹੈਰਾਨ ਸਨ।

ਇਹ ਵੀ ਪੜ੍ਹੋ: ਕੈਲਾਸ਼ ਖੇਰ 'ਤੇ ਹੋਏ ਹਮਲੇ ਦਾ ਮਾਮਲਾ, ਤਰੁਣ ਚੁੱਘ ਨੇ ਗਾਇਕ ਨਾਲ ਮੁਲਾਕਾਤ ਕਰ ਦਿੱਤੀ ਹੈਲਥ ਅਪਡੇਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry