'ਕਿਆ ਹੂਆ ਪੰਜਾਬ ਸਰਕਾਰ ਕਾ ਵਾਅਦਾ': ਸਾਬਕਾ ਕੌਂਸਲਰ ਨੇ ਲਈ 'ਜਲ ਸਮਾਧੀ' (ਵੀਡੀਓ)

Friday, Jun 30, 2017 - 07:16 PM (IST)

ਬਠਿੰਡਾ— ਪੰਜਾਬ ਸਰਕਾਰ ਨੂੰ ਉਸ ਦੇ ਵਾਅਦੇ ਯਾਦ ਕਰਵਾਉਂਦੇ ਹੋਏ ਬਠਿੰਡਾ ਦੇ ਪਰਸ਼ੂ ਰਾਮ ਨਗਰ ਦੇ ਸਾਬਕਾ ਕੌਂਸਲਰ ਨੇ ਪਾਣੀ-ਪਾਣੀ ਹੋਈਆਂ ਸੜਕਾਂ ਵਿਚ ਜਲ ਸਮਾਧੀ ਲਈ। ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਾਅਦਾ ਕੀਤਾ ਸੀ ਕਿ ਬਠਿੰਡਾ ਦੀਆਂ ਸੜਕਾਂ 'ਤੇ ਇਕ ਬੂੰਦ ਵੀ ਪਾਣੀ ਨਹੀਂ ਖੜ੍ਹਾ ਹੋਵੇਗਾ ਪਰ ਮੀਂਹ ਤੋਂ ਬਾਅਦ ਇਕ ਪਲ ਲਈ ਵੀ ਸੜਕਾਂ ਤੋਂ ਪਾਣੀ ਦਾ ਪੱਧਰ ਨਹੀਂ ਘਟਿਆ। ਇੰਨਾਂ ਹੀ ਨਹੀਂ ਜਨਾਬ ਨੇ ਮੀਂਹ ਦੇ ਖੜ੍ਹੇ ਪਾਣੀ ਵਿਚ ਤਾਰੀਆਂ ਵੀ ਲਾਈਆਂ ਅਤੇ ਪ੍ਰਸ਼ਾਸਨ 'ਤੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਕਰਨ ਦੇ ਦੋਸ਼ ਵੀ ਲਾਏ।
ਇੱਥੇ ਦੱਸ ਦੇਈਏ ਕਿ ਸਾਬਕਾ ਕੌਂਸਲਰ ਵਿਜੇ ਕੁਮਾਰ ਸਰਕਾਰ ਖਿਲਾਫ ਰੋਸ ਪ੍ਰਗਟ ਕਰਨ ਦੇ ਵੱਖਰੇ-ਵੱਖਰੇ ਅਨੋਖੇ ਤਰੀਕੇ ਲੱਭਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ 'ਤੇ ਮੋਟਰਸਾਈਕਲ ਨੂੰ ਸੰਗਲਾਂ ਨਾਲ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਸੀ।


Related News