WAPSOS ਦੇ ਸਾਬਕਾ ਸੀ. ਐੱਮ. ਡੀ. ਦੇ ਟਿਕਾਣਿਆਂ ’ਤੇ CBI ਦੀ ਛਾਪੇਮਾਰੀ, 20 ਕਰੋੜ ਦੀ ਨਕਦੀ ਬਰਾਮਦ

05/02/2023 11:49:07 PM

ਲੁਧਿਆਣਾ (ਸੇਠੀ)-ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸਿਜ਼ ਇੰਡੀਆ ਲਿਮਟਿਡ (ਡਬਲਯੂ. ਏ. ਪੀ. ਸੀ. ਓ. ਐੱਸ.) ਦੇ ਸਾਬਕਾ ਸੀ. ਐੱਮ. ਡੀ. ਰਾਜਿੰਦਰ ਕੁਮਾਰ ਗੁਪਤਾ ਦੇ ਟਿਕਾਣਿਆਂ ’ਤੇ ਛਾਪਾ ਮਾਰ ਕੇ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਅਤੇ ਉਕਤ ਪਰਿਵਾਰ ਦੀਆਂ ਜਾਇਦਾਦਾਂ ਦੀ ਰਿਕਵਰੀ ਵੀ ਕੀਤੀ ਗਈ। ਇਹ ਛਾਪੇਮਾਰੀ ਦਿੱਲੀ, ਗੁਰੂਗ੍ਰਾਮ, ਪੰਚਕੂਲਾ, ਸੋਨੀਪਤ ਅਤੇ ਚੰਡੀਗੜ੍ਹ ’ਚ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਬਰਾਮਦ ਹੋਈ ਕੁੱਲ ਨਕਦੀ ’ਚੋਂ 10 ਕਰੋੜ ਰੁਪਏ ਮੁਲਜ਼ਮ ਰਜਿੰਦਰ ਕੁਮਾਰ ਗੁਪਤਾ ਦੇ ਪੁੱਤਰ ਦੇ ਚੰਡੀਗੜ੍ਹ ਸਥਿਤ ਘਰ ’ਚੋਂ ਜ਼ਬਤ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਦੁਬਈ ਤੋਂ ਆਈ ਮੰਦਭਾਗੀ ਖ਼ਬਰ : ਰੂਹ ਕੰਬਾਊ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਇਸ ਦੌਰਾਨ ਸੀ. ਬੀ. ਆਈ. ਨੇ ਕਾਰਵਾਈ ’ਤੇ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ, ‘‘ਸੀ.ਬੀ.ਆਈ. ਨੇ ਕਿਹਾ ਕਿ ਡਬਲਯੂ. ਏ. ਪੀ. ਸੀ. ਓ. ਐੱਸ. (ਭਾਰਤ ਸਰਕਾਰ ਦੇ ਅੰਡਰਟੇਕਿੰਗ ਅੰਡਰ ਮਨਿਸਟਰੀ ਜਲ ਸ਼ਕਤੀ) ਦੇ ਸਾਬਕਾ ਸੀ. ਐੱਮ. ਡੀ. ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਦੋਸ਼ ਲਗਾਇਆ ਹੈ ਕਿ ਮੁਲਜ਼ਮ ਨੇ 1 ਅਪ੍ਰੈਲ, 2011 ਤੋਂ 31 ਮਾਰਚ, 2019 ਤੱਕ, ਉਨ੍ਹਾਂ ਕੋਲ ਆਮਦਨ ਤੋਂ ਜਾਣੂ ਸਰੋਤਾਂ ਤੋਂ ਕਿਤੇ ਵੱਧ ਜਾਇਦਾਦ ਸੀ।

ਅੱਗੇ ਇਲਜ਼ਾਮ ਸੀ ਕਿ ਮੁਲਜ਼ਮ ਨੇ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਦਿੱਲੀ ਸਥਿਤ ਇਕ ਪ੍ਰਾਈਵੇਟ ਕੰਪਨੀ ਦੇ ਨਾਂ ’ਤੇ ਕੰਸਲਟੈਂਸੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ, “ਮੁਲਜ਼ਮਾਂ ਦੀਆਂ ਕਥਿਤ ਅਚੱਲ ਜਾਇਦਾਦਾਂ ’ਚ ਫਲੈਟ, ਕਮਰਸ਼ੀਅਲ ਸੰਪਤੀਆਂ ਤੇ ਦਿੱਲੀ, ਗੁਰੂਗ੍ਰਾਮ, ਪੰਚਕੂਲਾ, ਸੋਨੀਪਤ ਅਤੇ ਚੰਡੀਗੜ੍ਹ ਵਿਚ ਫੈਲੇ ਫਾਰਮ ਹਾਊਸ ਸ਼ਾਮਲ ਹਨ। ਅੱਜ, ਦਿੱਲੀ, ਗੁਰੂਗ੍ਰਾਮ, ਚੰਡੀਗੜ੍ਹ, ਸੋਨੀਪਤ ਅਤੇ ਗਾਜ਼ੀਆਬਾਦ ਵਿਚ ਮੁਲਜ਼ਮ ਦੇ ਕੰਪਲੈਕਸਾਂ ’ਚ ਲਗਭਗ 19 ਥਾਵਾਂ ’ਤੇ ਤਲਾਸ਼ੀ ਲਈ ਗਈ, ਜਿਸ ਵਿਚ 20 ਕਰੋੜ ਰੁਪਏ ਦੀ ਭਾਰੀ ਨਕਦੀ, ਭਾਰੀ ਮਾਤਰਾ ਵਿਚ ਗਹਿਣੇ, ਕੀਮਤੀ ਸਾਮਾਨ ਅਤੇ ਭਾਰੀ ਮਾਤਰਾ ’ਚ ਦਸਤਾਵੇਜ਼ ਬਰਾਮਦ ਹੋਏ। ਉਥੇ ਹੀ ਸੰਭਾਵਨਾ ਹੈ ਕਿ ਜ਼ਬਤ ਕੀਤੀ ਗਈ ਨਕਦੀ ਦੀ ਮਾਤਰਾ ਵਧ ਸਕਦੀ ਹੈ ਕਿਉਂਕਿ ਖ਼ਬਰ ਲਿਖੇ ਜਾਣ ਤੱਕ ਵਿਭਾਗੀ ਕਾਰਵਾਈ ਜਾਰੀ ਰਹੀ।

Manoj

This news is Content Editor Manoj