ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕਾ ਲੰਬੀ ਦਾ ਦੌਰਾ

06/25/2017 12:00:31 PM

 

ਸ੍ਰੀ ਮੁਕਤਸਰ ਸਾਹਿਬ—ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਆਪਣੇ ਨਿੱਜੀ ਹਲਕੇ ਲੰਬੀ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਪਿਛਲੇ ਦਿਨ ਹਲਕੇ 'ਚ ਹੋਏ ਲੋਕਾਂ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 

ਪਗੜੀ ਤਾਂ ਸਾਰੀਆਂ ਦੀ ਇਜ਼ਤ ਹੈ
ਵਿਧਾਨ ਸਭਾ 'ਚ ਹੋਏ ਹੰਗਾਮੇ ਦੇ ਬਾਰੇ ਪੁਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦੀਆਂ ਕਿਹਾ ਕਿ ਕਿਸੇ ਦੀ ਪੱਗ ਉਛਾਲਣਾ ਬਹੁਤ ਬੁਰਾ ਕੰਮ ਹੈ। ਪਗੜੀ ਤਾਂ ਸਾਰਿਆ ਦੀ ਇਜ਼ੱਤ ਹੁੰਦੀ ਹੈ। ਆਮ ਆਦਮੀ ਪਾਰਟੀ ਵਲੋਂ ਦਸਤਾਰ ਦੀ ਬੇਅਦਬੀ ਦੇ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਸ਼ਿਕਾਇਤ ਕਰਨ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਦੀ ਸਿਰਫਾਸ਼ ਨਹੀਂ ਕਰਦੇ। ਉਥੇ ਹੀ ਕੇਬਲ ਦੇ 1300 ਕਰੋੜ ਦੇ ਘਪਲੇ 'ਚ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਜੋ ਵੀ ਘਪਲਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ। ਜੀ. ਐੱਸ. ਟੀ ਦੇ ਬਾਰੇ 'ਚ ਸ.ਬਾਦਲ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਸ ਨੂੰ ਪਾਸ ਕੀਤਾ ਹੈ। ਇਸ ਨੂੰ ਰਾਸ਼ਟਰਪਤੀ ਨਰਿੰਦਰ ਮੋਦੀ ਜਾਂ ਐੱਨ. ਡੀ. ਏ. ਨੇ ਪਾਸ ਨਹੀਂ ਕੀਤਾ।