ਪੰਜਾਬੀ ਮੁੰਡੇ ਦੇ ਇਸ਼ਕ ''ਚ ਕਮਲੀ ਹੋਈ ਗੋਰੀ ਸੱਤ ਸਮੁੰਦਰ ਪਾਰ ਕਰਕੇ ਦੌੜੀ ਆਈ ਜਲੰਧਰ (ਵੀਡੀਓ)

10/06/2015 5:29:53 PM

ਜਲੰਧਰ-ਸੱਚਾ ਪਿਆਰ ਜਦੋਂ ਸਾਹਾਂ ''ਚ ਵਸ ਜਾਵੇ ਤਾਂ ਫਿਰ ਸੱਤ ਸਮੁੰਦਰ ਪਾਰ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਅਤੇ ਇਹ ਕਰ ਦਿਖਾਇਆ ਹੈ ਬ੍ਰਾਜ਼ੀਲ ਦੀ ਰਹਿਣ ਵਾਲੀ ਗੋਰੀ ਨੇ, ਜਿਸ ਨੂੰ ਪੰਜਾਬੀ ਮੁੰਡੇ ਨਾਲ ਪਿਆਰ ਹੋ ਗਿਆ ਅਤੇ ਉਹ ਉਸ ਨਾਲ ਵਿਆਹ ਕਰਾਉਣ ਲਈ ਜਲੰਧਰ ਆ ਪਹੁੰਚੀ।
ਜਾਣਕਾਰੀ ਮੁਤਾਬਕ ਬ੍ਰਾਜ਼ੀਲ ਦੀ ਰਹਿਣ ਵਾਲੀ ਲਿਡਾਨਾ ਰੋਡਰਜ਼ ਮੈਂਡਿਸ ਨੇ ਫੇਸਬੁੱਕ ''ਤੇ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਮਲਕੀਤ ਸਿੰਘ ਨੂੰ ਢਾਈ ਸਾਲ ਪਹਿਲਾਂ ਆਪਣਾ ਦੋਸਤ ਬਣਾਇਆ ਸੀ ਪਰ ਹੌਲੀ-ਹੌਲੀ ਦੋਹਾਂ ਦਾ ਪਿਆਰ ਇਕ-ਦੂਜੇ ਦੇ ਸਾਹਾਂ ''ਚ ਵਸ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। 
ਮਲਕੀਤ ਸਿੰਘ ਸਬਜ਼ੀ ਮੰਡੀ ''ਚ ਅਕਾਊਂਟਸ ਦਾ ਕੰਮ ਕਰਦਾ ਹੈ, ਜਦੋਂ ਕਿ ਮੈਂਡਿਸ ਬ੍ਰਾਜ਼ੀਲ ''ਚ ਇਕ ਇਲੈਕਟ੍ਰਾਨਿਕ ਕੰਪਨੀ ''ਚ ਕੰਮ ਕਰਦੀ ਹੈ। ਮੈਂਡਿਸ 2 ਅਕਤਬੂਰ ਨੂੰ ਕੰਪਨੀ ''ਚੋਂ ਇਕ ਮਹੀਨੇ ਦੀ ਛੁੱਟੀ ਲੈ ਕੇ ਮਲਕੀਤ ਸਿੰਘ ਦੇ ਘਰ ਆ ਗਈ ਅਤੇ ਫਿਰ ਕੀ ਸੀ ਦੋਹਾਂ ਨੇ ਘਰ ਵਾਲਿਆਂ ਦੀ ਸਹਿਮਤੀ ਨਾਲ ਵਿਆਹ ਕਰ ਲਿਆ ਅਤੇ ਹਮੇਸ਼ਾ ਲਈ ਇੱਕ ਹੋ ਗਏ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas