NRI ਲਾੜਿਆਂ ਦੇ ਝਾਂਸੇ ''ਚ ਆ ਕੇ ਇਨ੍ਹਾਂ ਲੜਕੀਆਂ ਦੀ ਜ਼ਿੰਦਗੀ ਨੂੰ ਲੱਗਾ ਗ੍ਰਹਿਣ

01/09/2019 5:55:32 PM

ਜਲੰਧਰ— ਪੰਜਾਬ 'ਚੋਂ ਲੱਖਾਂ ਨੌਜਵਾਨ ਭਾਵੇਂ ਵਿਦੇਸ਼ਾਂ 'ਚ ਜਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ ਪਰ ਇਨ੍ਹਾਂ 'ਚੋਂ ਕੁਝ ਵਿਦੇਸ਼ ਜਾਣ ਤੋਂ ਪਹਿਲਾਂ ਇਥੇ ਵਿਆਹ ਕਰ ਲੈਂਦੇ ਹਨ ਅਤੇ ਬਾਅਦ 'ਚ ਵਿਦੇਸ਼ਾਂ 'ਚ ਦਾ ਕੇ ਆਪਣੀਆਂ ਪਤਨੀਆਂ ਦੀ ਸੁੱਧ ਤੱਕ ਨਹੀਂ ਲੈਂਦੇ ਹਨ। ਅਜਿਹੀਆਂ ਲੜਕੀਆਂ ਦੀ ਸੂਬੇ 'ਚ ਗਿਣਤੀ ਵੱਧਦੀ ਜਾ ਰਹੀ ਹੈ। ਇਹ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਹੁਣ ਇਸ ਮਾਮਲੇ 'ਚ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ, ਜਿਸ ਨਾਲ ਔਰਤਾਂ ਦੇ ਪ੍ਰਤੀ ਅਜਿਹੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ। ਅੱਜ ਐੱਨ. ਆਰ. ਆਈ. ਡੇਅ 'ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਵਿਦੇਸ਼ਾਂ 'ਚ ਵੱਸਣ ਤੋਂ ਪਹਿਲਾਂ ਨੌਜਵਾਨ ਆਪਣੇ ਦੇਸ਼ 'ਚ ਵਿਆਹ ਕਰਦੇ ਹਨ ਅਤੇ ਫਿਰ ਵਿਦੇਸ਼ ਜਾ ਕੇ ਦੂਜਾ ਵਿਆਹ ਕਰਵਾ ਲੈਂਦੇ ਹਨ। ਪੰਜਾਬ ਦੇ ਕਿਸੇ ਵੀ ਸ਼ਹਿਰੀ ਇਲਾਕੇ 'ਚ ਦਾਖਲ ਹੁੰਦੇ ਹੀ ਸਭ ਤੋਂ ਜ਼ਿਆਦਾ ਹੋਰਡਿੰਗਸ ਅਤੇ ਬੋਰਡ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਹੁੰਦੇ ਹਨ। ਅੱਜ ਦੇ ਦੌਰ 'ਚ ਜ਼ਿਆਦਾਤਾਰ ਪੰਜਾਬੀ ਨੌਜਵਾਨ ਵਿਦੇਸ਼ਾਂ ਜਾ ਕੇ ਵੱਸਣ ਦੀ ਇੱਛਾ ਰੱਖਦੇ ਹਨ। ਕੁਝ ਨੌਜਵਾਨ ਸਟਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹਨ ਤਾਂ ਕੁਝ ਵਰਕ ਪਰਮਿਟ ਦੇ ਸਹਾਰੇ ਵਿਦੇਸ਼ ਜਾਣਾ ਚਾਹੁੰਦੇ ਹਨ। ਇਨ੍ਹਾਂ ਨੌਜਵਾਨਾਂ ਦੇ ਧੋਖਿਆਂ 'ਚ ਆ ਕੇ ਲੜਕੀਆਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 

ਪੰਜਾਬ 'ਚ ਮਹਿਲਾ ਸ਼ੋਸ਼ਣ ਦੇ 30 ਤੋਂ ਵੱਧ ਕਾਨੂੰਨੀ ਮਾਮਲੇ 
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਐੱਨ. ਆਰ. ਆਈ. ਵੱਲੋਂ ਪਤਨੀਆਂ ਨੂੰ ਛੱਡਣ ਦੇ 30 ਹਜ਼ਾਰ ਤੋਂ ਵੱਧ ਕਾਨੂੰਨੀ ਮਾਮਲੇ ਸੂਬੇ 'ਚ ਪੈਂਡਿੰਗ ਹਨ। ਕਮਿਸ਼ਨ ਨੇ ਕੇਂਦਰ ਤੋਂ ਇਸ ਸੰਕਟ 'ਤੇ ਰੋਕ ਲਗਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਰੱਖੀ ਹੈ। ਕਮਿਸ਼ਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਮਹਿਲਾਵਾਂ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਸੀ। ਸੁਸ਼ਮਾ ਸਵਰਾਜ ਨੇ ਜ਼ਰੂਰੀ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਸੀ ਪਰ ਇਸ ਦਿਸ਼ਾ 'ਚ ਅਜੇ ਤੱਕ ਕਾਨੂੰਨ ਬਣਾਉਣ ਦੀ ਪਹਿਲ ਨਹੀਂ ਹੋ ਸਕੀ ਹੈ। 

ਬਲਾਤਕਾਰ ਤੋਂ ਬਾਅਦ ਸੜਕ 'ਤੇ ਸੁੱਟਿਆ 
2010 'ਚ ਸ਼ਿਲਪਾ (ਬਦਲਿਆ ਹੋਇਆ ਨਾਂ) ਵਿਆਹ ਕਰਕੇ ਅਮਰੀਕਾ ਜਾਣ ਤੋਂ ਪਹਿਲਾਂ ਇਕ ਆਈ. ਟੀ. ਕੰਪਨੀ 'ਚ ਕੰਮ ਕਰਦੀ ਸੀ। ਉਸ ਨੇ ਦੱਸਿਆ ਕਿ ਉਹ ਜਿਵੇਂ ਹੀ ਕੈਲੀਫੋਰਨੀਆ ਪਹੁੰਚੀ ਤਾਂ ਉਸ ਦੇ ਪਤੀ ਨੇ ਉਸ ਦੇ ਕੋਲੋਂ ਸਾਰੇ ਦਸਤਾਵੇਜ਼ ਅਤੇ ਪੈਸੇ ਲੈ ਲਏ। ਉਸ ਨੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਸੜਕ 'ਤੇ ਸੁੱਟ ਦਿੱਤਾ। ਉਸ ਦੇ ਕੋਲ ਕੋਈ ਬਦਲ ਨਹੀਂ ਸੀ ਅਤੇ ਵਾਪਸ ਆਉਣ ਨੂੰ ਮਜਬੂਰ ਸੀ। ਹੁਣ ਸ਼ਿਲਪਾ (30) ਆਪਣੀ 8 ਸਾਲ ਦੀ ਬੇਟੀ ਦੇ ਨਾਲ ਦਿੱਲੀ 'ਚ ਰਹਿੰਦੀ ਹੈ। ਉਸ ਨੇ ਆਪਣੇ ਪਤੀ ਖਿਲਾਫ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਹੁਣ ਉਦੋਂ ਤੋਂ ਵਾਪਸ ਨਹੀਂ ਆਇਆ। ਸ਼ਿਲਪਾ ਨੇ ਦੱਸਿਆ ਕਿ ਹਾਲ ਹੀ 'ਚ ਉਸ ਨੇ ਆਪਣੇ ਪਤੀ ਨੂੰ ਸੋਸ਼ਲ ਮੀਡੀਆ 'ਤੇ ਦੇਖਿਆ ਸੀ ਉਸ ਦੇ ਪਤੀ ਨੇ ਫਿਰ ਤੋਂ ਵਿਆਹ ਕਰ ਲਿਆ ਹੈ। 

ਇਕ ਪੱਖੀ ਤਲਾਕ ਦੇ ਕੇ ਕੀਤਾ ਦੂਜਾ ਵਿਆਹ 
19 ਸਾਲ ਦੀ ਪਰਮਿੰਦਰ ਕੌਰ (ਬਦਲਿਆਂ ਹੋਇਆ ਨਾਂ) ਦਾ ਕਹਿਣਾ ਹੈ ਕਿ ਸਾਲ 2015 'ਚ ਉਸ ਦਾ ਵਿਆਹ ਇਕ ਸਪਨਾ ਸੱਚ ਹੋਣ ਦੇ ਬਰਾਬਰ ਸੀ। ਵਿਆਹ ਦੇ 40 ਦਿਨਾਂ ਬਾਅਦ ਉਸ ਦੀ ਜ਼ਿੰਦਗੀ ਦੇ ਵਧੀਆ ਪਲ ਸਨ ਪਰ ਉਸ ਦਾ ਪਤੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਚੀਜ਼ਾਂ ਪੂਰੀ ਤਰ੍ਹਾਂ ਬਦਲ ਗਈਆਂ। ਪਰਮਿੰਦਰ ਦੱਸਦੀ ਹੈ ਕਿ ਉਸ ਦੇ ਪਤੀ ਦੇ ਜਾਂਦੇ ਹੀ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਸਹੁਰੇ ਪਰਿਵਾਰ ਨੇ ਉਸ ਦੇ ਪੇਕੇ ਪਰਿਵਾਰ ਤੋਂ ਹਰ ਮਹੀਨੇ ਇਕ ਲੱਖ ਰੁਪਏ ਦਾਜ ਦੇ ਰੂਪ 'ਚ ਮੰਗਣੇ ਸ਼ੁਰੂ ਕਰ ਦਿੱਤੇ। ਉਸ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਤੰਗ ਪਰੇਸ਼ਾਨ ਕਰਨ ਦੌਰਾਨ ਉਸ ਦੇ ਸਹੁਰੇ ਪਰਿਵਾਰ ਵਾਲੇ ਅਚਾਨਕ ਕੈਨੇਡਾ ਚਲੇ ਗਏ ਇਸ ਤੋਂ ਬਾਅਦ ਉਸ ਦੀ ਸਹੁਰੇ ਪਰਿਵਾਰ ਵਾਲਿਆਂ ਨਾਲ ਕੋਈ ਗੱਲ ਨਹੀਂ ਹੋਈ। ਉਸ ਦੀ ਆਪਣੇ ਪਤੀ ਨਾਲ ਵੀ ਕਦੇ ਗੱਲ ਨਾ ਹੋ ਸਕੀ। ਬਾਅਦ 'ਚ ਉਸ ਦੇ ਪਤੀ ਨੇ ਇਕ ਪੱਖੀ ਤਲਾਕ ਦੇਣ ਤੋਂ ਬਾਅਦ ਦੂਜਾ ਵਿਆਹ ਕਰ ਲਿਆ। ਪਰਮਿੰਦਰ ਅਤੇ ਉਸ ਦੇ ਵਾਂਗ ਧੋਖਾ ਖਾ ਚੁੱਕੀਆਂ ਕਈ ਔਰਤਾਂ ਵਿਸ਼ੇਸ਼ ਕੌਮਾਂਤਰੀ ਕਾਨੂੰਨ ਦੀ ਮੰਗ ਕਰ ਰਹੀਆਂ ਹਨ, ਜਿਸ ਨਾਲ ਫਰਾਰ ਅਤੇ ਧੋਖੇਬਾਜ਼ ਪਤੀਆਂ ਨੂੰ ਸਜ਼ਾ ਦਿਵਾਈ ਜਾ ਸਕੇ। 

ਪਤੀ ਨੇ ਮੈਲਬਰਨ 'ਚ ਛੱਡਿਆ ਇਕੱਲਾ 
ਇਸੇ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੀ ਸਮ੍ਰਿਤੀ (ਬਦਲਿਆਂ ਹੋਇਆ ਨਾਂ) ਨੂੰ ਉਸ ਦੇ ਪਤੀ ਨੇ ਮੈਲਬਰਨ 'ਚ ਇਕੱਲਾ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਉਸੇ ਤਨਾਵ ਵਿਕਾਰ (ਪੀ. ਟੀ. ਐੱਸ. ਡੀ.) ਹੋ ਗਿਆ। ਪਰਮਿੰਦਰ, ਸ਼ਿਲਪਾ ਅਤੇ ਸਮ੍ਰਿਤੀ ਦਾ ਮੰਨਣਾ ਹੈ ਕਿ ਇਕ ਕੌਮਾਂਤਰੀ ਕਾਨੂੰਨ ਉਨ੍ਹਾਂ ਵਰਗੀਆਂ ਮਹਿਲਾਵਾਂ ਨੂੰ ਕੁਝ ਹੱਦ ਤੱਕ ਇਨਸਾਫ ਦਿਵਾਉਂਦਾ ਹੈ। ਉਨ੍ਹਾਂ ਨੇ ਧਾਰਾ 498. ਏ (ਪਤੀ ਜਾ ਪਤੀ ਦੇ ਕਿਸੇ ਰਿਸ਼ਤੇਦਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਬੇਰਹਿਮੀ) 'ਚ ਬਲਾਤਕਾਰ, ਕੁੱਟਮਾਰ, ਧੋਖਾਧੜੀ ਅਤੇ ਧੋਖੇ ਵਰਗੇ ਕਈ ਵੱਡੇ ਅਪਰਾਧਾਂ 'ਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ, ਜਿਸ 'ਚ ਫਰਾਰ ਪਤੀਆਂ ਨੂੰ ਹਵਾਲਗੀ ਸੰਭਵ ਹੋ ਕੇ। ਇਸ ਪੂਰੇ ਮਾਮਲੇ 'ਚ ਇਕ ਵਿਸ਼ੇਸ਼ ਅਧਿਕਾਰੀ ਨੇ ਕਿਹਾ ਕਿ ਐੱਨ. ਆਰ. ਆਈ. ਵਿਆਹਾਂ ਨਾਲ ਜੁੜੀਆਂ ਵੱਡੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਨੇ ਹਾਲ ਹੀ 'ਚ ਆਪਣੀਆਂ ਪਤਨੀਆਂ ਨੂੰ ਛੱਡਣ ਵਾਲੇ 33 ਪ੍ਰਵਾਸੀ ਭਾਰਤੀਆਂ ਜਾਂ ਐੱਨ. ਆਰ. ਆਈ. ਦੇ ਪਾਸਪੋਰਟ ਰੱਦ ਕੀਤੇ ਸਨ।

shivani attri

This news is Content Editor shivani attri