ਜਬਰੀ ਸੈਕਸ ਤਲਾਕ ਦਾ ਆਧਾਰ : ਹਾਈ ਕੋਰਟ

06/09/2018 6:37:51 AM

ਚੰਡੀਗੜ੍ਹ (ਭਾਸ਼ਾ)  - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਜੀਵਨ ਸਾਥੀ ਨਾਲ ਜਬਰੀ ਯੌਨ ਸਬੰਧ ਬਣਾਉਣਾ ਅਤੇ ਗੈਰ-ਕੁਦਰਤੀ ਢੰਗ ਅਪਣਾਉਣਾ ਤਲਾਕ ਦਾ ਆਧਾਰ ਹੈ। ਹਾਈ ਕੋਰਟ ਨੇ ਹਾਲ ਹੀ ਵਿਚ ਬਠਿੰਡਾ ਨਿਵਾਸੀ ਇਕ ਮਹਿਲਾ ਦੀ  ਉਸ ਪਟੀਸ਼ਨ ਨੂੰ  ਸਵੀਕਾਰ ਕਰ ਲਿਆ, ਜਿਸ ਵਿਚ ਉਸਨੇ 4 ਸਾਲ ਪੁਰਾਣੇ ਵਿਆਹ ਨੂੰ ਖਤਮ ਕਰਨ ਦੀ  ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਉਸਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਇਹ ਸਾਬਿਤ ਕਰਨਾ ਔਰਤ ਦਾ ਕੰਮ ਹੈ ਕਿ ਉਸਦੇ ਪਤੀ ਨੇ ਉਸਦੀ ਇੱਛਾ ਦੇ ਉਲਟ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ। ਅਦਾਲਤ ਨੇ ਕਿਹਾ ਸੀ ਕਿ ਔਰਤ ਨੇ ਕਿਸੇ ਡਾਕਟਰੀ ਸਬੂਤ ਜਾਂ ਕਿਸੇ ਉਦਾਹਰਣ ਦਾ ਵਰਣਨ ਨਹੀਂ ਕੀਤਾ ਹੈ।