ਪੱਲੇਦਾਰ ਯੂਨੀਅਨ ਨੇ ਫੂਕਿਆ ਫੂਡ ਸਪਲਾਈ ਮਹਿਕਮੇ ਦਾ ਪੁਤਲਾ

06/30/2020 6:59:38 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) -  ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਡੀਪੂ ਪ੍ਰਧਾਨ ਜੱਗਾ ਸਿੰਘ ਸੰਗਰੂਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਫੂਡ ਮੈਨੇਜਮੈਂਟ ਦਾ ਪੁਤਲਾ ਫੂਕਿਆ ਗਿਆ। ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਫੂਡ ਮੈਨੇਜਮੈਂਟ ਵੱਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ 2019-2020 ਦੇ ਜੋ ਰੇਟ ਸਨ। ਕੋਰੋਨਾ ਦੀ ਬਿਮਾਰੀ ਕਾਰਨ ਸਾਲ 2021 ਲਈ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਪਿਛਲੇ ਰੇਟਾਂ ਤੇ ਹੀ 1-4-2020 ਤੋਂ 30-6-2020 ਤੱਕ ਦੀ ਸੈਨਸ਼ਨ ਪਿਛਲੇ ਰੇਟਾਂ 'ਤੇ ਕੰਮ ਕਰਨ ਲਈ ਇਜਾਜ਼ਤ ਦਿੱਤੀ ਗਈ। 

ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਮੂਹ ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਕਰੋਨਾ ਦੀ ਬਿਮਾਰੀ ਕਾਰਨ ਪਿਛਲੇ ਰੇਟਾਂ ਤੇ ਹੀ ਕੰਮ ਕਰਨ ਦੀ ਸਹਿਮਤੀ ਦਿੱਤੀ ਸੀ। ਜਦ ਕਿ ਹੁਣ ਪੰਜਾਬ ਸਰਕਾਰ ਅਤੇ ਫੂਡ ਮੈਨੇਜਮੈਂਟ ਵੱਲੋਂ ਸਾਲ 2020-21 ਲਈ 24-6 ਤੋਂ ਟੈਂਡਰ ਦੁਆਰਾ 30-6-2021-22 ਸਾਲ ਲਈ ਟੈਂਡਰ ਮੰਗ ਲਏ ਹਨ। ਜੋ ਕਾਨੂੰਨ ਅਨੁਸਾਰ 31-3-2020 ਤੱਕ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜੋ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਟੈਂਡਰ ਪਾਲਿਸੀ ਜਾਰੀ ਕੀਤੀ ਹੈ, ਅਸੀਂ ਇਸ ਪਾਲਿਸੀ ਦਾ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਰੋਨਾ ਦੀ ਮਹਾਂਮਾਰੀ ਦੌਰਾਨ ਅਸੀਂ ਪੱਲੇਦਾਰ ਮਜ਼ਦੂਰ 24-4-2020 ਤੋਂ ਲਗਾਤਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੰਮ ਕਰਦੇ ਆ ਰਹੇ ਹਾਂ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਜੋ ਟੈਂਡਰ 120 ਪ੍ਰਤੀਸ਼ਤ ਅੱਬਬ ਤੋਂ ਚੱਲ ਰਹੇ ਹਨ ਉਨ੍ਹਾਂ ਨੂੰ ਹੀ ਜਾਰੀ ਰੱਖਿਆ ਜਾਵੇ ਅਤੇ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਨੂੰ ਮਾਨਤਾ ਦਿੱਤੀ ਜਾਵੇ। ਇਸ ਮੌਕੇ ਬਲਦੀਪ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਸੱਤਪਾਲ ਸਿੰਘ ਸੱਤੀ, ਸਤਪਾਲ, ਦੀਦਾਰ ਸਿੰਘ, ਹਰੀ ਸਿੰਘ ਆਦਿ ਹਾਜ਼ਰ ਸਨ। 

Harinder Kaur

This news is Content Editor Harinder Kaur