ਖਾਣ ਵਾਲੇ 90 ਜਾਅਲੀ ਪ੍ਰੋਡਕਟ ਪੁਲਸ ਵੱਲੋਂ ਬਰਾਮਦ, ਇਕ ਕਾਬੂ

02/14/2018 7:32:26 AM

ਤਰਨਤਾਰਨ,   (ਰਾਜੂ)-  ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਜਾਅਲੀ ਖਾਣ ਵਾਲੇ 90 ਪ੍ਰੋਡਕਟ ਸਕੂਲਾਂ 'ਚ ਸਪਲਾਈ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਐੱਸ. ਆਈ. ਸੁਖਰਾਜ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੌਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਉਪਕਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰੱਤੋਕੇ ਆਪਣੇ ਸਾਲੇ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਵੀ ਕੰਬੋਕੇ ਨਾਲ ਮਿਲ ਕੇ ਜਾਅਲੀ ਖਾਣ ਵਾਲ ਪ੍ਰੋਡਕਟ ਤਿਆਰ ਕਰ ਕੇ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਦਾ ਹੈ। ਅੱਜ ਵੀ ਉਪਕਾਰ ਸਿੰਘ ਆਪਣੀ ਗੱਡੀ 'ਚ ਸਵਾਰ ਹੋ ਕੇ ਪ੍ਰੋਡਕਟ ਸਪਲਾਈ ਕਰਨ ਜਾ ਰਿਹਾ ਹੈ ਤਾਂ ਪੁਲਸ ਪਾਰਟੀ ਨੇ ਨਾਕਾ ਲਾ ਕੇ ਉਸ ਨੂੰ 90 ਪੈਕੇਟ ਜਾਅਲੀ ਪ੍ਰੋਡਕਟ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਮਲ 'ਚ ਲਿਆਂਦੀ ਹੈ।