ਸੂਰਜ ਅਤੇ ਬੱਦਲਾਂ ਦੀ ਅੱਖ-ਮਿਚੋਲੀ 28 ਦਸੰਬਰ ਤਕ ਜਾਰੀ ਰਹਿਣ ਦੀ ਸੰਭਾਵਨਾ

12/23/2019 5:13:48 PM

ਜਲੰਧਰ (ਰਾਹੁਲ) : ਜਲੰਧਰ 'ਚ ਧੁੰਦ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਸੀਤ ਲਹਿਰ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਦੇਰ ਰਾਤ ਅਤੇ ਸਵੇਰ ਦੀ ਧੁੰਦ ਤੋਂ ਬਾਅਦ ਜਿਉਂ ਹੀ ਦਿਨ ਚੜ੍ਹਨਾ ਸ਼ੁਰੂ ਹੋਇਆ, ਉਦੋਂ ਤੋਂ ਸੂਰਜ ਅਤੇ ਬੱਦਲਾਂ 'ਚ ਚੱਲ ਰਹੀ ਅੱਖ-ਮਿਚੋਲੀ ਫਿਰ ਤੇਜ਼ ਹੋ ਗਈ।

ਸਵੇਰ ਸਮੇਂ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਹਵਾ ਦੁਪਹਿਰ ਨੂੰ ਲਗਭਗ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਪਹੁੰਚ ਗਈ ਸੀ ਅਤੇ ਹਵਾ ਦੀ ਇਹ ਗਤੀ ਸ਼ਾਮ ਤਕ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਪਹੁੰਚ ਗਈ ਸੀ। ਜਲੰਧਰ 'ਚ ਘੱਟ ਤੋਂ ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜਦਕਿ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 16 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। 24 ਦਸੰਬਰ ਤਕ ਦੇਰ ਰਾਤ ਤਕ ਧੁੰਦ ਦਾ ਕਹਿਰ ਵਧਣ ਨਾਲ ਆਸਮਾਨ 'ਚ ਪਾਰੇ ਦੇ 1 ਤੋਂ 2 ਡਿਗਰੀ ਸੈਲਸੀਅਸ ਉੱਤੇ-ਹੇਠਾਂ ਹੋਣ ਦੀ ਸੰਭਾਵਨਾ ਬਣੀ ਰਹੇਗੀ। 27 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। 25 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤਕ ਜਾਣ ਦੀ ਸੰਭਾਵਨਾ ਹੈ। ਪੰਜਾਬ 'ਚ ਲੁਧਿਆਣਾ 4.8 ਡਿਗਰੀ ਸੈਲਸੀਅਸ ਦੇ ਘੱਟ ਤੋਂ ਘੱਟ ਤਾਪਮਾਨ ਕਾਰਣ ਸਭ ਤੋਂ ਠੰਡਾ ਰਿਹਾ। ਜਦਕਿ ਹਰਿਆਣਾ 'ਚ ਨਾਰਨੌਲ 'ਚ 4.5 ਡਿਗਰੀ ਦੇ ਘੱਟ ਤੋਂ ਘੱਟ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ।

Anuradha

This news is Content Editor Anuradha