ਜਲੰਧਰ: ਕਈ ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਬਰਕਰਾਰ, ਦੂਸ਼ਿਤ ਪਾਣੀ ਨਾਲ ਫੈਲਣ ਲੱਗੀਆਂ ਬੀਮਾਰੀਆਂ

08/23/2019 11:21:59 AM

ਜਲੰਧਰ—ਸ਼ਾਹਕੋਟ ਸਬ-ਡਿਵੀਜ਼ਨ ਦੇ ਅਧੀਂਨ ਪੈਂਦੇ ਲੋਹੀਆਂ ਦੇ ਪਿੰਡ ਜਾਨੀਆ ਚਾਹਲ, ਗੱਟਾ ਮੁੰਡੀ ਕਾਸੂ, ਜਲਾਲਪੁਰ ਖੁਰਦ ਅਤੇ ਮੰਡਿਆਲਾ ਪਿੰਡਾਂ 'ਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਅਤੇ ਹੋਰ 6 ਪਿੰਡਾਂ ਦੇ ਨੇੜੇ ਸਤਲੁਜ ਦਰਿਆ 'ਚ ਬਣੇ 6 ਐਡਵਾਸ ਬੰਨ੍ਹ ਟੁੱਟਣ ਦੇ ਕਾਰਨ ਇਨ੍ਹਾਂ ਪਿੰਡਾਂ ਦੇ ਨੇੜਲੇ ਇਲਾਕੇ ਦੇ 20 ਪਿੰਡਾਂ 'ਚ ਪਾਣੀ ਭਰ ਚੁੱਕਾ ਹੈ। ਹੜ੍ਹ ਪ੍ਰਭਾਵਿਤ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਰਹਿ ਰਹੇ ਹਨ।

ਉੱਥੇ ਹੀ ਗੰਦੇ ਪਾਣੀ ਨਾਲ ਪਿੰਡ 'ਚ ਡਾਇਰੀਆ, ਗੈਸਟਰੋਨੇਟਰੇਟਿਸ, ਫੰਗਲ ਵਰਗੀਆਂ ਕਈ ਬੀਮਾਰੀਆਂ ਅਤੇ ਦੂਸ਼ਿਤ ਪਾਣੀ ਦੇ ਕਾਰਨ ਚਮੜੀ ਦੇ ਰੋਗ ਨਾਲ ਪੀੜਤ ਹਨ। ਗਿੱਦੜਪਿੰਡ ਅਤੇ ਮੰਡਲਾ ਚੰਨਾ ਪਿੰਡਾਂ 'ਚ ਲਗਭਗ 40 ਫੀਸਦੀ ਲੋਕ ਫਫੂੰਦ ਅਤੇ ਚਮੜੀ ਦੇ ਰੋਗਾਂ ਨਾਲ ਪੀੜਤ ਹਨ। ਹੜ੍ਹ ਪ੍ਰਭਾਵਿਤ ਲੋਕਾਂ ਦੇ ਕੋਲ ਕਿਸੇ ਵੀ ਐਮਰਜੈਂਸੀ ਸਥਿਤੀ ਹੇਤੂ ਦਵਾਈਆਂ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਇਸ ਕਾਰਨ ਬੀਤੇ ਦਿਨ ਲੋਹੀਆਂ ਦੇ ਪਿੰਡ ਮੁੰਢੀ ਸ਼ਹਿਰੀਆਂ ਦੇ ਨਿਵਾਸੀ ਬਲਬੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਉੱਥੇ ਕੁਝ ਲੋਕ ਆਪਣਾ ਘਰ-ਬਾਹਰ ਛੱਡਣ ਨੂੰ ਤਿਆਰ ਨਹੀਂ ਹਨ। 

ਪਾਣੀ ਉਬਾਲ ਕੇ ਪੀਓ ਅਤੇ ਬਾਸੀ ਭੋਜਨ ਨਾ ਖਾਓ
ਬੌਰੀ ਹਸਪਤਾਲ ਦੇ ਪ੍ਰਮੁੱਖ ਡਾ. ਚੰਦਰ ਬੌਰੀ ਐੱਸ.ਡੀ. ਮੈਡੀਸਨ ਦਾ ਕਹਿਣਾ ਹੈ ਕਿ ਹੜ੍ਹ ਦੇ ਕਾਰਨ ਪੀਣ ਦਾ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ, ਜਿਸ ਦੇ ਬਾਅਦ ਪੀਲੀਆ, ਟਾਇਫਾਈਡ, ਉਲਟੀਆਂ, ਅਤੇ ਪੇਟ ਨਾਲ ਸਬੰਧਿਤ ਬੀਮਾਰੀਆਂ ਹੋਣ ਦਾ ਡਰ ਬਣਿਆ ਰਹਿੰਦਾ ਹੈ। ਨਾਲ ਹੀ ਪਾਣੀ 'ਚ ਮੱਛਰ ਪੈਦਾ ਹੋਣ ਦੇ ਕਾਰਨ ਡੇਂਗੂ, ਮਲੇਰੀਆ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਡਾ. ਬੌਰੀ ਨੇ ਦੱਸਿਆ ਕਿ ਸਿਰਫ ਇਨ੍ਹਾਂ ਦਿਨ੍ਹਾਂ 'ਚ ਹੀ ਨਹੀਂ ਸਗੋਂ ਹੜ੍ਹ ਨਾਲ ਪਾਣੀ ਸੁੱਕ ਜਾਣ ਦੇ ਬਾਅਦ ਵੀ ਪਾਣੀ ਉਬਾਲ ਕੇ ਜਾਂ ਉਸ 'ਚ ਕਲੋਰੀਨ ਦੀਆਂ ਗੋਲੀਆਂ ਮਿਲਾ ਕੇ ਪਾਓ। ੂਬਾਸੀ ਭੋਜਨ ਜਾਂ ਖੁੱਲ੍ਹੇ 'ਚ ਰੱਖੇ ਖਾਦ ਪਦਾਰਥ ਨਾ ਖਾਓ।

ਚਮੜੀ ਰੋਗ ਮਾਹਰ ਡਾ. ਆਰ.ਐੱਸ. ਛਾਬੜਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਨੂੰ ਫੋੜੇ, ਫਿਨਸੀਆਂ, ਖਾਰਿਸ਼ ਸਕੈਬੀਜ ਹੋਣ ਦਾ ਖਤਰਾ ਹਰ ਵੇਲੇ ਇਸ ਲਈ ਬਣਿਆ ਰਹਿੰਦਾ ਹੈ, ਕਿਉਂਕਿ ਇਖ ਤਾਂ ਉਨ੍ਹਾਂ ਨੂੰ ਨਹਾਉਣ ਦੀ ਸਮੱਸਿਆ ਹੁੰਦਾ ਹੈ। ਦੂਜੀ ਗੰਦੇ ਕੱਪੜੇ ਹੀ ਪਾਉਣ ਨਾਲ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ 'ਚ ਨਮੀ ਹੋਣ ਦੇ ਕਾਰਨ ਕਿਸੇ ਵੀ ਪ੍ਰਕਾਰ ਦੇ ਤੇਲ ਅਤੇ ਟੈਲਕਾਮ ਪਾਊਡਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Shyna

This news is Content Editor Shyna