ਸ਼ਾਹਕੋਟ: ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਕੇ ਆਮ ਵਾਂਗ ਖੁੱਲ੍ਹਣਗੇ ਕੱਲ੍ਹ ਤੋਂ ਬਾਕੀ ਸਕੂਲ

08/25/2019 12:03:23 PM

ਸ਼ਾਹਕੋਟ (ਵੈੱਬ ਡੈਸਕ, ਅਰੁਣ) — 26 ਅਗਸਤ ਯਾਨੀ ਕਿ ਕੱਲ੍ਹ ਤੋਂ ਸ਼ਾਹਕੋਟ ਸਬ ਡਿਵੀਜ਼ਨ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਬਾਕੀ ਸਕੂਲ ਆਮ ਵਾਂਗ ਹੀ ਖੁੱਲ੍ਹਣਗੇ। ਇਸ ਸੰਬੰਧੀ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਪ੍ਰਸ਼ਾਸਨ ਵੱਲੋਂ ਸਬ-ਡਿਵੀਜ਼ਨ ਸ਼ਾਹਕੋਟ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਪਿਛਲੇ ਹਫਤੇ ਬੰਦ ਰੱਖੇ ਗਏ ਸਨ ਪਰ ਹੁਣ ਹਾਲਾਤ 'ਚ ਸੁਧਾਰ ਹੋਣ ਲੱਗਾ ਹੈ। ਇਸ ਦੇ ਚਲਦਿਆਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਕੂਲਾਂ, ਜਿਨ੍ਹਾਂ 'ਚ ਰਾਹਤ ਕੈਂਪ 'ਚ ਚੱਲ ਰਹੇ ਹਨ ਅਤੇ ਬਲਾਕ ਲੋਹੀਆਂ ਦੇ ਖਾਸ ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ।

shivani attri

This news is Content Editor shivani attri