ਗਿੱਦੜਪਿੰਡੀ ਨੂੰ ਡੁੱਬਦਾ ਦੇਖ ਖੁਦ ਪਹੁੰਚੇ ਸੰਤ ਸੀਚੇਵਾਲ, ਕੀਤੀ ਇੰਝ ਮਦਦ (ਵੀਡੀਓ)

08/21/2019 4:50:57 PM

ਜਲੰਧਰ/ਸ਼ਾਹਕੋਟ— ਸ਼ਾਹਕੋਟ ਦਾ ਪਿੰਡ ਗਿੱਦੜਪਿੰਡੀ ਪੂਰੀ ਤਰ੍ਹਾਂ ਨਾਲ ਹੜ੍ਹ ਦੇ ਪਾਣੀ 'ਚ ਡੁੱਬ ਚੁੱਕਾ ਹੈ। ਹੜ੍ਹਾਂ ਦੀ ਮਾਰ ਹੇਠ ਜਿੱਥੇ ਇਸ ਪਿੰਡ ਦੇ ਘਰ ਪਾਣੀ 'ਚ ਡੁੱਬ ਚੁੱਕੇ ਹਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਤਬਾਹੀ ਹੋਣ ਦੇ ਬਾਵਜੂਦ ਵੀ ਇਥੇ ਅਜੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਮਦਦ ਨਹੀਂ ਪਹੁੰਚੀ ਹੈ। ਲੋਕ ਘਰਾਂ ਦੀਆਂ ਛੱਤਾਂ 'ਤੇ ਰਹਿਣ ਨੂੰ ਮਜਬੂਰ ਹੋਰ ਚੁੱਕੇ ਹਨ ਅਤੇ ਮਦਦ ਦੀ ਗੁਹਾਰ ਲਗਾ ਰਹੇ ਹਨ। ਮਦਦ ਦੀ ਗੁਹਾਰ ਲਗਾ ਕੇ ਇਨ੍ਹਾਂ ਲੋਕਾਂ ਦਾ ਦਰਦ ਸਰਕਾਰਾਂ ਦੇ ਕੰਨਾਂ ਤੱਕ ਤਾਂ ਅਜੇ ਤਾਈਂ ਨਹੀਂ ਪਹੁੰਚਿਆ ਪਰ ਇਹ ਦਰਦ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਤੱਕ ਜ਼ਰੂਰ ਪਹੁੰਚ ਗਿਆ ਹੈ।

ਗਿੱਦੜਪਿੰਡੀ ਨੂੰ ਹੜ੍ਹ ਅਤੇ ਦੁੱਖ 'ਚ ਡੁੱਬਿਆ ਦੇਖ ਸੰਤ ਸੀਚੇਵਾਲ ਖੁਦ ਮਦਦ ਲਈ ਪਿੰਡ 'ਚ ਪਹੁੰਚ ਗਏ। ਕਿਸ਼ਤੀ 'ਤੇ ਸਵਾਰ ਹੋ ਸੰਤ ਸੀਚੇਵਾਲ ਦੀ ਟੀਮ ਨੇ ਘਰਾਂ 'ਚ ਕੈਦ ਹੋਏ ਲੋਕਾਂ ਨੂੰ ਭੋਜਨ, ਪੀਣ ਲਾਇਕ ਸਾਫ ਪਾਣੀ, ਬਿਸਕੁਟ ਅਤੇ ਦਵਾਈਆਂ ਆਦਿ ਪਹੁੰਚਾਈਆਂ। ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡ ਦੇ ਨੌਜਵਾਨਾਂ ਦਾ ਵੀ ਕਹਿਣਾ ਹੈ ਕਿ ਕਿਸੇ ਸਰਕਾਰੀ ਅਧਿਕਾਰੀ ਜਾਂ ਫਿਰ ਬਾਬੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਸਗੋਂ ਸਿਰਫ ਸੰਤ ਸੀਚੇਵਾਲ ਨੇ ਉਨ੍ਹਾਂ ਦਾ ਹਾਲ ਪੁੱਛਿਆ ਹੈ। ਫਿਲਹਾਲ ਬੰਨ੍ਹ ਟੁੱਟਣ ਕਾਰਨ ਗਿੱਦੜਪਿੰਡੀ ਪਿੰਡ ਦਾ ਹਾਲਾਤ ਬੇਹੱਦ ਮਾੜੇ ਹੋ ਚੁੱਕੇ ਹਨ।

shivani attri

This news is Content Editor shivani attri