ਸ਼ਾਹਕੋਟ ਦੇ ਮੰਡਾਲਾ 'ਚ ਹੜ੍ਹ ਦਾ ਕਹਿਰ, ਵੀਡੀਓ 'ਚ ਦੇਖੋ ਤਬਾਹੀ ਦਾ ਮੰਜ਼ਰ

08/20/2019 2:19:24 PM

ਜਲੰਧਰ (ਸੋਨੂੰ)— ਪੰਜਾਬ ਅਤੇ ਹਿਮਾਚਲ 'ਚ ਪਏ ਮੋਹਲੇਧਾਰ ਮੀਂਹ ਕਾਰਨ ਦਰਿਆਵਾਂ 'ਚ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਪਹੁੰਚ ਗਿਆ। ਸਤਲੁਜ ਦਰਿਆ 'ਚ ਵੱਡੀ ਮਾਤਰਾ 'ਚ ਰੋਪੜ ਹੈੱਡਵਰਕਸ ਤੋਂ ਛੱਡੇ ਪਾਣੀ ਕਾਰਨ ਜਲੰਧਰ, ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ 'ਚ ਪਾਣੀ ਭਰ ਗਿਆ। ਬੇਸ਼ੱਕ ਹੜ੍ਹਾਂ ਕਾਰਨ ਮਨੁੱਖੀ ਜਾਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਘਰਾਂ ਅਤੇ ਡੰਗਰ-ਪਸ਼ੂਆਂ ਅਤੇ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਫਿਲੌਰ 'ਚ ਕਈ ਪਿੰਡਾਂ ਹੜ੍ਹ ਦੀ ਲਪੇਟ 'ਚ ਆ ਚੁੱਕੇ ਹਨ।

ਸ਼ਾਹਕੋਟ ਅਧੀਨ ਆਉਂਦੇ ਪਿੰਡ ਮੰਡਾਲਾ 'ਚ ਸਤਲੁਜ ਦਰਿਆ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਪਿੰਡ 'ਚ ਪਾਣੀ ਵੜ ਜਾਣ ਕਰਕੇ ਫਸਲ ਵੀ ਬਰਬਾਦ ਹੋ ਚੁੱਕੀ ਹੈ। ਰੈਸਕਿਊ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਨੇ ਰੈਸਕਿਊ ਕਰਦੇ ਹੋਏ 5 ਲੋਕਾਂ ਨੂੰ ਹੜ੍ਹ ਦੀ ਮਾਰ ਤੋਂ ਬਚਾ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। 


ਦੱਸ ਦੇਈਏ ਕਿ ਭਾਖਾੜ ਤੋਂ ਸੋਮਵਾਰ ਨੂੰ 1.44 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਰਕੇ ਧੁੱਸੀ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਏ। ਇਸ 'ਚ ਜਲੰਧਰ ਅਤੇ ਰੋਪੜ ਦੇ ਕਰੀਬ 130 ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਫਿਲੌਰ ਅਤੇ ਸ਼ਾਹਕੋਟ ਦੇ ਅਧੀਨ ਪੈਂਦੇ 102 ਪਿੰਡ ਅਤੇ ਰੋਪੜ ਦੇ 28 ਸਮੇਤ ਹੋਰਾਂ ਕਈ ਪਿੰਡਾਂ 'ਚ 6 ਫੁੱਟ ਤੱਕ ਫੈਲ ਗਿਆ ਹੈ। 

shivani attri

This news is Content Editor shivani attri