ਹੜ੍ਹਾਂ ਨਾਲ ਨਜਿੱਠਣ ਲਈ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ

08/18/2019 7:02:36 PM

ਲੁਧਿਆਣਾ (ਹਿਤੇਸ਼) : ਮੌਨਸੂਨ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਜਿੱਥੇ ਪੁਖ਼ਤਾ ਹੜ੍ਹ ਰੋਕੂ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਜ਼ਿਲਾ ਪੱਧਰ ਅਤੇ ਸਬ-ਡਵੀਜ਼ਨ/ਤਹਿਸੀਲ ਪੱਧਰ 'ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਇਨ੍ਹਾਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪੱਧਰੀ ਫਲੱਡ ਕੰਟਰੋਲ ਰੂਮ ਦਾ ਨੰਬਰ 0161-2433100 ਹੈ, ਇਸ ਤੋਂ ਇਲਾਵਾ ਸਬ-ਡਵੀਜ਼ਨ ਸਮਰਾਲਾ ਦਾ ਨੰਬਰ 01628-262354, ਖੰਨਾ ਦਾ ਨੰਬਰ 01628-226091, ਪਾਇਲ ਦਾ ਨੰਬਰ 01628-276892, ਰਾਏਕੋਟ ਦਾ ਨੰਬਰ 01624-264350, ਜਗਰਾਉਂ ਦਾ ਨੰਬਰ 01624-223226, 240223, ਲੁਧਿਆਣਾ ਪੂਰਬੀ ਦਾ ਨੰਬਰ 01612400150, ਲੁਧਿਆਣਾ ਪੱਛਮੀ ਦਾ ਨੰਬਰ 01612412555, ਐਕਸੀਅਨ ਡਰੇਨੇਜ਼ ਵਿਭਾਗ ਦਾ ਨੰਬਰ 0161-2520232, ਸਿਹਤ ਵਿਭਾਗ ਦਾ ਨੰਬਰ 01612444193, ਪੁਲਸ ਵਿਭਾਗ ਲੁਧਿਆਣਾ ਦਾ ਨੰਬਰ 01612414932-33, 9815800251, 7837018500, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਦਾ ਨੰਬਰ 9872721309, ਫੌਜ ਦਾ ਨੰਬਰ 8558940825, ਖੁਰਾਕ ਸਿਵਲ ਸਪਲਾਈ ਵਿਭਾਗ ਦਾ ਨੰਬਰ 9815592855 ਹੈ। 

ਉਨ੍ਹਾਂ ਕਿਹਾ ਕਿ ਇਹ ਹੜ੍ਹ ਕੰਟਰੋਲ ਰੂਮ 24 ਘੰਟੇ (ਰਾਊਂਡ ਦਾ ਕਲਾਕ) ਕਾਰਜਸ਼ੀਲ ਹਨ। ਇਹ ਕੰਟਰੋਲ ਰੂਮ ਛੁੱਟੀਆਂ ਦੇ ਸਮੇਂ ਦੌਰਾਨ ਵੀ ਆਮ ਵਾਂਗ ਕੰਮ ਕਰਦੇ ਹਨ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋ ਵੀ ਅਧਿਕਾਰੀ ਕਿਸੇ ਵੀ ਪੱਧਰ 'ਤੇ ਹੜ੍ਹ ਰੋਕੂ ਕਾਰਜਾਂ ਵਿਚ ਲੱਗੇ ਹੁੰਦੇ ਹਨ, ਉਹ ਅਗਾਉਂ ਪ੍ਰਵਾਨਗੀ ਲਏ ਬਿਨਾਂ ਡਿਊਟੀ ਸਥਾਨ ਨਹੀਂ ਛੱਡਣਗੇ। ਅਗਰਵਾਲ ਨੇ ਸਾਰੇ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿਚ ਵੀ ਹੜ੍ਹ ਕੰਟਰੋਲ ਰੂਮਾਂ ਦੀ ਕਾਰਜਕੁਸ਼ਲਤਾ 'ਤੇ ਖੁਦ ਨਿਗਰਾਨੀ ਰੱਖਣੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਸੰਕਟਮਈ ਸਥਿਤੀ ਵਿਚ ਤੁਰੰਤ ਲੋਕਾਂ ਦਾ ਜਾਂ ਆਪਸੀ ਸੰਪਰਕ ਹੋ ਸਕੇ। ਅਗਰਵਾਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਸੰਪਰਕ ਨੰਬਰਾਂ 'ਤੇ ਪੁਖ਼ਤਾ ਜਾਣਕਾਰੀ ਹੀ ਸਾਂਝੀ ਕਰਨ।

Gurminder Singh

This news is Content Editor Gurminder Singh