ਚੰਡੀਗੜ੍ਹ 'ਚ ਪਾਣੀ 'ਤੇ ਲੱਗਣਗੇ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ, ਘਰਾਂ ਦੀਆਂ ਛੱਤਾਂ 'ਤੇ ਲੱਗੇਗਾ ਸੋਲਰ ਪੈਨਲ

06/02/2022 12:19:59 AM

ਚੰਡੀਗੜ੍ਹ : ਸੂਰਜੀ ਊਰਜਾ ਤੋਂ ਬਿਜਲੀ ਬਣਾਉਣ ਲਈ ਆਧੁਨਿਕ ਸ਼ਹਿਰ ਚੰਡੀਗੜ੍ਹ ਨੇ ਪਹਿਲਕਦਮੀ ਕੀਤੀ ਹੈ। ਜਿੱਥੇ ਸੋਲਰ ਐਨਰਜੀ ਯਾਨੀ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸੰਭਾਵਨਾ ਹੋਵੇਗੀ, ਉੱਥੇ ਅਜਿਹੇ ਪ੍ਰਾਜੈਕਟ ਵੀ ਲਗਾਏ ਜਾਣਗੇ। ਸੌਰ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਇਸ ਵਿੱਚ ਸਿਰਫ਼ ਛੱਤਾਂ 'ਤੇ ਹੀ ਨਹੀਂ ਸਗੋਂ ਖੁੱਲ੍ਹੇ ਖੇਤਰ ਅਤੇ ਜਲਘਰ ਵਿੱਚ ਵੀ ਸੂਰਜੀ ਊਰਜਾ ਪ੍ਰਾਜੈਕਟ ਲਗਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ, ਹੁਣ ਸਾਰੀਆਂ ਪ੍ਰਸ਼ਾਸਨਿਕ ਇਮਾਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਵਿੱਚ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੀਆਂ ਛੱਤਾਂ ਅਤੇ ਪਾਰਕਿੰਗ ਖੇਤਰਾਂ 'ਚ ਅਜਿਹੇ ਪ੍ਰਾਜੈਕਟ ਲਗਾਏ ਜਾਣਗੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹੁਣ ਨਵੀਂ SIT ਦੇ ਹਵਾਲੇ, DGP ਨੇ ਆਈ. ਜੀ. ਜਸਕਰਨ ਸਿੰਘ ਨੂੰ ਸੌਂਪੀ ਕਮਾਨ

ਸ਼ਹਿਰ ਦੀਆਂ ਕਈ ਸਰਕਾਰੀ ਅਤੇ ਨਿੱਜੀ ਇਮਾਰਤਾਂ 'ਤੇ ਰੂਫ਼ਟਾਪ ਸੋਲਰ ਪਾਵਰ ਪ੍ਰਾਜੈਕਟ ਲਗਾਏ ਗਏ ਹਨ। ਥਾਂ ਦੀ ਘਾਟ ਦੇ ਮੱਦੇਨਜ਼ਰ ਜਲਘਰ ਨੂੰ ਸੋਲਰ ਪੈਨਲਾਂ ਨਾਲ ਢੱਕ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸ਼ਹਿਰ ਦਾ ਸਭ ਤੋਂ ਵੱਡਾ 2 ਮੈਗਾਵਾਟ ਦਾ ਸੋਲਰ ਪ੍ਰਾਜੈਕਟ ਸੈਕਟਰ-39 ਵਾਟਰ ਵਰਕਸ ਵਿਖੇ ਰਾਅ ਵਾਟਰ ਸਟੋਰੇਜ ਟੈਂਕ 'ਤੇ ਲਗਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਪਟਿਆਲਾ ਦੇ ਰਾਓ ਵਿਖੇ 2 ਮੈਗਾਵਾਟ ਦਾ ਸੂਰਜੀ ਊਰਜਾ ਪ੍ਰਾਜੈਕਟ ਲਗਾਇਆ ਜਾਣਾ ਹੈ। ਧਨਾਸ ਝੀਲ 'ਤੇ ਵੀ 500 ਕਿਲੋਵਾਟ ਦਾ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ ਲਗਾਇਆ ਜਾਵੇਗਾ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਇਸ ਵੇਲੇ ਚੰਡੀਗੜ੍ਹ ਨੂੰ ਔਸਤਨ 250 ਤੋਂ 300 ਮੈਗਾਵਾਟ ਪ੍ਰਤੀ ਦਿਨ ਬਿਜਲੀ ਦੀ ਲੋੜ ਹੈ। ਗਰਮੀਆਂ 'ਚ ਇਹ ਵਧ ਕੇ 400 ਮੈਗਾਵਾਟ ਹੋ ਜਾਂਦੀ ਹੈ। ਹੁਣ ਪ੍ਰਸ਼ਾਸਨ ਹਰ ਇਮਾਰਤ ਨੂੰ 100 ਫੀਸਦੀ ਊਰਜਾ ਕੁਸ਼ਲ ਅਤੇ ਨਵਿਆਉਣਯੋਗ ਊਰਜਾ 'ਤੇ ਆਧਾਰਿਤ ਬਣਾਉਣ 'ਤੇ ਜ਼ੋਰ ਦੇ ਰਿਹਾ ਹੈ। ਇਸ ਦੀ ਸ਼ੁਰੂਆਤ ਸੈਕਟਰ-19 ਪਰਿਵਰਤਨ ਭਵਨ ਤੋਂ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦਾ ਟੀਚਾ ਹੈ ਕਿ ਸਾਲ 2030 ਤੱਕ ਰੋਜ਼ਾਨਾ ਬਿਜਲੀ ਦੀ ਖਪਤ ਦਾ 50 ਫੀਸਦੀ ਤੋਂ ਵੱਧ ਸੂਰਜੀ ਊਰਜਾ ਨਾਲ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਫਾਇਰਿੰਗ ਦੌਰਾਨ ਜ਼ਖ਼ਮੀ ਹੋਏ 2 ਨੌਜਵਾਨਾਂ 'ਚੋਂ ਇਕ ਦੀ ਮੌਤ

ਚੰਡੀਗੜ੍ਹ ਪ੍ਰਸ਼ਾਸਨ ਦੀ ਹਰ ਇਮਾਰਤ ਸੂਰਜੀ ਊਰਜਾ ਰਾਹੀਂ ਸਵੈ-ਨਿਰਭਰ ਬਣੇਗੀ। ਬਾਹਰੋਂ ਬਿਜਲੀ ਲੈਣ ਦੀ ਲੋੜ ਬਹੁਤ ਘੱਟ ਹੋਵੇਗੀ। ਇਮਾਰਤ ਦੀ ਪੂਰੀ ਸਮਰੱਥਾ ਸੂਰਜੀ ਊਰਜਾ ਪੈਦਾ ਕਰਨ ਲਈ ਵਰਤੀ ਜਾਵੇਗੀ। ਇਮਾਰਤ ਦੀ ਛੱਤ ਹੋਵੇ ਜਾਂ ਪਾਰਕਿੰਗ, ਹਰ ਜਗ੍ਹਾ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਕਈ ਵਿਭਾਗਾਂ ਦੀਆਂ ਇਮਾਰਤਾਂ ’ਤੇ ਵੀ ਸੋਲਰ ਪਾਵਰ ਪ੍ਰਾਜੈਕਟ ਲਾਏ ਗਏ ਹਨ। ਨਵੇਂ ਰੀਨਿਊਅਲ ਊਰਜਾ ਮੰਤਰਾਲੇ ਨੇ ਪ੍ਰਸ਼ਾਸਨ ਨੂੰ ਸਾਲ 2022 ਤੱਕ 69 ਮੈਗਾਵਾਟ ਸੂਰਜੀ ਊਰਜਾ ਪੈਦਾ ਕਰਨ ਦਾ ਟੀਚਾ ਦਿੱਤਾ ਸੀ ਪਰ ਇਸ ਨੂੰ 2023 ਤੱਕ ਵਧਾ ਕੇ 75 ਮੈਗਾਵਾਟ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਵਾਲੀ ਜਗ੍ਹਾ 'ਤੇ ਬਣੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਲੋਕ ਹੋ ਰਹੇ ਭਾਵੁਕ

ਇਸ ਸਮੇਂ ਸ਼ਹਿਰ ਵਿੱਚ ਸੋਲਰ ਪ੍ਰਾਜੈਕਟਾਂ ਤੋਂ ਕਰੀਬ 48 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। 75 ਮੈਗਾਵਾਟ ਦੇ ਟੀਚੇ ਨੂੰ ਪੂਰਾ ਕਰਨ ਲਈ ਹੁਣ ਸਾਰੇ ਵਿਭਾਗਾਂ ਨੂੰ ਆਤਮਨਿਰਭਰ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਕੋਲ ਵੀ ਸਮਰੱਥਾ ਹੈ ਉਹ ਸੋਲਰ ਪਾਵਰ ਪੈਦਾ ਕਰੇਗਾ। ਪਹਿਲਾਂ ਇਸ ਦੀ ਵਰਤੋਂ ਆਪਣੀਆਂ ਲੋੜਾਂ ਲਈ ਕੀਤੀ ਜਾਵੇਗੀ, ਫਿਰ ਜੋ ਬਚਿਆ ਹੈ, ਉਸ ਨੂੰ ਗਰਿੱਡ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਨੂੰ ਬਿੱਲ ਵਿੱਚ ਐਡਜਸਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਬ੍ਰੇਕ ਨਾ ਲੱਗਣ ਕਾਰਨ ਫਲਾਈਓਵਰ ਤੋਂ ਡਿੱਗਾ ਮੋਟਰਸਾਈਕਲ, ਇਕ ਨੌਜਵਾਨ ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh